Punjabi Typing
Paragraph
ਭਾਦਸੋਂ ਨੇ ਸਰਵੋਤਮ ਸਫਾਈ ਵਾਲੇ ਕਸਬੇ ਅਤੇ ਮੂਨਕ ਨੇ ਸ਼ਹਿਰੀਆਂ ਵੱਲੋਂ ਸਰਵੋਤਮ ਫੀਡਬੈਕ ਵਾਲੇ ਕਸਬੇ ਦਾ ਐਵਾਰਡ ਜਿੱਤਿਆ। ਵੱਡੇ ਸ਼ਹਿਰਾਂ ਵਿੱਚ ਕਰਵਾਏ ਸਰਵੇਖਣ ਵਿੱਚ ਪਿਛਲੇ ਸਾਲ ਪੰਜਾਬ ਦੇ ਸੱਤ ਸ਼ਹਿਰ ਆਖਰੀ ੧੦੦ ਸ਼ਹਿਰਾਂ ਦੀ ਸੂਚੀ ਵਿੱਚ ਸਨ ਜਦੋਂ ਕਿ ਇਸ ਵਾਰ ਛੇ ਸ਼ਹਿਰ ਇਸ ਸੂਚੀ ਵਿੱਚੋਂ ਬਾਹਰ ਆਏ ਅਤੇ ਆਪਣੀ ਰੈਂਕਿੰਗ ਸੁਧਾਰੀ। ਇਸ ਵਾਰ ਦੇਸ਼ ਦੇ ੪੮੫ ਸ਼ਹਿਰਾਂ ਵਿੱਚੋਂ ਪੰਜਾਬ ਦਾ ਸਿਰਫ ਇਕ ਸ਼ਹਿਰ ਆਖਰੀ ੧੦੦ ਵਿੱਚ ਆਇਆ। ਪਿਛਲੇ ਸਾਲ ਇਕ ਲੱਖ ਜਾਂ ਇਸ ਤੋਂ ਵੱਧ ਵਸੋਂ ਵਾਲੇ ਵੱਡੇ ਸ਼ਹਿਰਾਂ ਵਿੱਚ ਪੰਜਾਬ ਦਾ ਮੁਹਾਲੀ ਸ਼ਹਿਰ ਮੋਹਰੀ ਆਇਆ ਸੀ ਜਿਸ ਨੇ ਕੌਮੀ ਰੈਂਕਿੰਗ ਵਿੱਚ ੧੨੧ਵਾਂ ਸਥਾਨ ਹਾਸਲ ਕੀਤਾ ਸੀ ਜਦੋਂ ਕਿ ਇਸ ਵਾਰ ਮੁਹਾਲੀ ਨੇ ਹੋਰ ਸੁਧਾਰ ਲਿਆਉਂਦਿਆਂ ੧੦੯ਵਾਂ ਰੈਂਕ ਹਾਸਲ ਕੀਤਾ ਜਦੋਂ ਕਿ ਚੰਡੀਗੜ ਟਰਾਈਸਿਟੀ ਦਾ ਇਕ ਹੋਰ ਸ਼ਹਿਰ ਪੰਚਕੂਲਾ ੧੪੨ਵੇਂ ਨੰਬਰ ‘ਤੇ ਆਇਆ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਦੇ ਸੂਬੇ ਦੇ ਪ੍ਰਮੁੱਖ ਸਕੱਤਰ (ਸਥਾਨਕ ਸਰਕਾਰ) ਏ ਵੇਣੂੰ ਪ੍ਰਸ਼ਾਦ, ਸਵੱਛ ਭਾਰਤ ਮਿਸ਼ਨ ਦੇ ਸੂਬਾ ਡਾਇਰੈਕਟਰ ਅਜੋਏ ਸ਼ਰਮਾ ਅਤੇ ਸਮੂਹ ਸਵੱਛਤਾ ਟੀਮ ਨੂੰ ਮੁਬਾਰਕਬਾਦ ਦਿੱਤੀ। ਸ੍ਰੀ ਸਿੱਧੂ ਨੇ ਸੂਬੇ ਦੇ ਨਾਗਰਿਕਾਂ ਨੂੰ ਵੀ ਆਪਣੇ ਸ਼ਹਿਰਾਂ ਨੂੰ ਸਾਫ ਰੱਖਣ ਅਤੇ ਸੈਨੀਟੇਸ਼ਨ ਦੇ ਉੱਚ ਮਾਪਦੰਡਾਂ ਤੇ ਖਰੇ ਉਤਰਨ ਲਈ ਵਧਾਈ ਦਿੱਤੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ‘ਮਿਸ਼ਨ ਤੰਦਰੁਸਤ ਪੰਜਾਬ’ ਫ਼ਤਹਿਗੜ੍ਹ ਸਾਹਿਬ ਜਿਲ੍ਹੇ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ। ਜਿਲ੍ਹੇ ਵਿੱਚ ਇਸ ਜੀ ਸ਼ੁਰੂਆਤ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਨੇ ‘ਮਿਸ਼ਨ ਤੰਦਰੁਸਤ ਪੰਜਾਬ’ ਨਾਂ ਦਾ ਕਿਤਾਬਚਾ ਜਾਰੀ ਕਰਕੇ ਕੀਤੀ। ਉਨ੍ਹਾਂ ਇਸ ਮੌਕੇ ਜਿਥੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾਲ ਲਗਾਉਣ ਵਾਲੇ ਜਿਲ੍ਹੇ ਦੇ ੧੫੦ ਅਗਾਂਹਵਧੂ ਕਿਸਾਨਾਂ ਦਾ ਸਨਮਾਨ ਕੀਤਾ, ਉਥੇ ਹੀ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਪੌਦੇ ਲਗਾਉਣ ਦੀ ਮੁਹਿੰਮ ਦਾ ਵੀ ਆਗ਼ਾਜ਼ ਕੀਤਾ। ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਮਿਸ਼ਨ ਨੂੰ ਆਮ ਲੋਕਾਂ ਦੀ ਸ਼ਮੂਲੀਅਤ ਨਾਲ ਲੋਕ ਲਹਿਰ ਬਣਾਇਆ ਜਾਵੇਗਾ। ਮਿਸ਼ਨ ਤੰਦਰੁਸਤ ਪੰਜਾਬ ਜਿਥੇ
Typing Editor Typed Word :