Punjabi Typing
Paragraph
ਹੁਣ ਦੁਨੀਆ ਭਰ ਦੇ ੬੦੦ ਸਿੱਖਿਆ ਸ਼ਾਸਤਰੀਆਂ ਨੇ ਪ੍ਰਧਾਨ ਮੰਤਰੀ ਦੇ ਨਾਂਅ ਲਿਖੇ ਖੁੱਲ੍ਹੇ ਖਤ ਵਿੱਚ ਕਠੂਆ ਅਤੇ ਉਨਾਵ ਬਲਾਤਕਾਰ ਮਾਮਲਿਆਂ ਵਿੱਚ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸੰਬੋਧਤ ਆਪਣੇ ਪੱਤਰ ਵਿੱਚ ਕਿਹਾ ਹੈ, 'ਅਸੀਂ ਕਠੂਆ-ਉਨਾਵ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਉੱਤੇ ਆਪਣੇ ਗਹਿਰੇ ਗੁੱਸੇ ਅਤੇ ਪੀੜ ਦਾ ਇਜ਼ਹਾਰ ਕਰਦੇ ਹਾਂ। ਅਸੀਂ ਦੇਖਿਆ ਹੈ ਕਿ ਦੇਸ ਦੀ ਗੰਭੀਰ ਸਥਿਤੀ ਅਤੇ ਸੱਤਾਪੱਖੀਆਂ ਦੇ ਹਿੰਸਾ ਨਾਲ ਜੁੜੇ ਹੋਣ ਦੀਆਂ ਘਟਨਾਵਾਂ ਸੰਬੰਧੀ ਤੁਸੀਂ ਲੰਮੀ ਚੁੱਪ ਵੱਟ ਰੱਖੀ ਹੈ।' ਇਸ ਪੱਤਰ ਉੱਤੇ ਨਿਊ ਯਾਰਕ ਵਿਸ਼ਵ ਵਿਦਿਆਲਿਆ, ਬਰਾਊਨ ਵਿਸ਼ਵ ਵਿਦਿਆਲਿਆ, ਹਾਵਰਡ ਵਿਸ਼ਵ ਵਿਦਿਆਲਿਆ ਤੇ ਕੋਲੰਬੀਆ ਵਿਸ਼ਵ ਵਿਦਿਆਲਿਆ ਸਮੇਤ ਵੱਖ-ਵੱਖ ਆਈ ਆਈ ਟੀ ਸੰਸਥਾਨਾਂ ਦੇ ਪ੍ਰੋਫ਼ੈਸਰਾਂ ਤੇ ਵਿਦਵਾਨਾਂ ਨੇ ਦਸਤਖ਼ਤ ਕੀਤੇ ਹਨ। ਇਸ ਤੋਂ ਪਹਿਲਾਂ ਦੇਸ ਦੇ ੪੯ ਰਿਟਾਇਰ ਅਫ਼ਸਰਾਂ ਨੇ ਵੀ ਪ੍ਰਧਾਨ ਮੰਤਰੀ ਨੂੰ ਇੱਕ ਖਤ ਲਿਖਿਆ ਸੀ। ਇਸ ਖਤ ਵਿੱਚ ਲਿਖਿਆ ਗਿਆ ਸੀ, 'ਕਠੂਆ ਤੇ ਉਨਾਵ ਦੀਆਂ ਦਰਦਨਾਕ ਘਟਨਾਵਾਂ ਦੱਸਦੀਆਂ ਹਨ ਕਿ ਸਰਕਾਰ ਆਪਣੀਆਂ ਬਹੁਤ ਹੀ ਮੁੱਖ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਹੋਈ ਹੈ। ਇਹ ਸਾਡਾ ਸਭ ਤੋਂ ਕਾਲਾ ਦੌਰ ਹੈ ਅਤੇ ਇਸ ਨਾਲ ਨਿਪਟਣ ਵਿੱਚ ਸਰਕਾਰ ਅਤੇ ਰਾਜਨੀਤਕ ਪਾਰਟੀਆਂ ਦੀ ਕੋਸ਼ਿਸ਼ ਬਹੁਤ ਹੀ ਘੱਟ ਤੇ ਪੇਤਲੀ ਹੈ।' ਪੱਤਰ ਵਿੱਚ ਅੱਗੇ ਲਿਖਿਆ ਗਿਆ ਸੀ, 'ਨਾਗਰਿਕ ਸੇਵਾਵਾਂ ਨਾਲ ਜੁੜੇ ਸਾਡੇ ਨੌਜਵਾਨ ਅਫ਼ਸਰ ਵੀ ਜਾਪਦਾ ਹੈ ਕਿ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਨਾਕਾਮ ਰਹੇ ਹਨ।' ਇਸ ਪੱਤਰ ਰਾਹੀਂ ਮੰਗ ਕੀਤੀ ਗਈ ਸੀ ਕਿ ਪ੍ਰਧਾਨ ਮੰਤਰੀ ਕਠੂਆ ਤੇ ਉਨਾਵ ਪੀੜਤਾਂ ਦੇ ਪਰਵਾਰਾਂ ਤੋਂ ਮਾਫ਼ੀ ਮੰਗਣ ਅਤੇ ਇਹਨਾਂ ਕੇਸਾਂ ਦੀ ਫ਼ਾਸਟ ਟਰੈਕ ਜਾਂਚ ਕਰਾਈ ਜਾਏ। ਜਦੋਂ ਦੇਸ ਤੇ ਦੁਨੀਆ ਭਰ ਵਿੱਚ ਬਲਾਤਕਾਰਾਂ ਦੇ ਇਹਨਾਂ ਕੇਸਾਂ ਵਿਰੁੱਧ ਗੁੱਸੇ ਦਾ ਆਲਮ ਹੈ, ਉਸ ਸਮੇਂ ਭਾਜਪਾ ਦੀ ਰਖੈਲ ਬਣ ਚੁੱਕਾ ਮੀਡੀਆ ਦਾ ਇੱਕ ਹਿੱਸਾ ਬੇਸਿਰ-ਪੈਰ ਦੀਆਂ ਮਨਘੜਤ ਖ਼ਬਰਾਂ ਲਾ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਬੀਤੀ ੨੦ ਤਰੀਕ ਨੂੰ ਇੱਕ ਵੱਡੇ ਮੀਡੀਆ ਹਾਊਸ ਨੇ ਆਪਣੇ ਅਖ਼ਬਾਰ ਦੇ ਮੁੱਖ ਪੰਨੇ ਉੱਤੇ ਇੱਕ ਖ਼ਬਰ ਛਾਪੀ, ਜਿਸ ਦਾ ਸਿਰਲੇਖ ਸੀ, 'ਕਠੂਆ ਮੇਂ ਬੱਚੀ ਸੇ ਨਹੀਂ
Typing Editor Typed Word :