Punjabi Typing
Paragraph
ਮੁਲਕ ਨੂੰ ਅਜਿਹੇ ਅਖੌਤੀ ਬੁੱਧੀਜੀਵੀ ਜ਼ਿਆਦਾ ਗਿਣਤੀ ਵਿੱਚ ਮਿਲੇ ਹਨ ਜਿਹੜੇ ਹੁਕਮਰਾਨਾਂ ਅਤੇ ਕਾਰਪੋਰੇਟ ਜਗਤ ਪੱਖੀ ਨੀਤੀਆਂ ਪ੍ਰਚਾਰਨ ਵਿੱਚ ਪੂਰੀ ਤਾਕਤ ਲਗਾ ਦਿੰਦੇ ਹਨ। ਅਜਿਹੇ ਬੁੱਧੀਜੀਵੀ ਹੁਕਮਰਾਨਾਂ ਅਤੇ ਕਾਰਪੋਰੇਟ ਜਗਤ ਪੱਖੀ ਅੰਕੜੇ ਬਣਾਉਣ ਨੂੰ ਆਪਣੀ ਪ੍ਰਾਪਤੀ ਸਮਝਦੇ ਹਨ। ਇਹ ਦੋ ਜਮ੍ਹਾਂ ਦੋ ਨੂੰ ਤਿੰਨ ਜਾਂ ਪੰਜ ਦਿਖਾਉਣ ਦੇ ਮਾਹਿਰ ਹਨ। ਅਸਲ ਵਿੱਚ, ਚੁਣੌਤੀ ਮੁਸ਼ਕਿਲਾਂ ਦਾ ਕੋਈ ਹੱਲ ਲੱਭਣ ਦੀ ਹੁੰਦੀ ਹੈ। ਅੰਕੜਿਆਂ ਬਾਰੇ ਠੀਕ ਅਤੇ ਢੁਕਵੇਂ ਵਿਸ਼ਲੇਸ਼ਣ ਤੋਂ ਸੱਖਣੀ ਬਿਆਨਬਾਜ਼ੀ ਅਤੇ ਥੋਥੀਆਂ ਦਲੀਲਾਂ ਕਿਸੇ ਵੀ ਅਰਥ ਵਿਵਸਥਾ ਜਾਂ ਉਸ ਦੇ ਵੱਖ ਵੱਖ ਖੇਤਰਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਬਜਾਏ ਹੋਰ ਉਲਝਾ ਦਿੰਦੀਆਂ ਹਨ। ਅਰਥ ਵਿਗਿਆਨ ਸਦਾਚਾਰ ਅਤੇ ਮਨੋਵਿਗਿਆਨ ਤੋਂ ਤਲਾਕਿਆ ਹੋਇਆ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਇਹ ਅੰਕੜਿਆਂ ਦਾ ਗੁੰਝਲਦਾਰ ਜੰਗਲ ਬਣ ਜਾਵੇਗਾ। ਗ਼ਲਤ ਮਨੋਰਥ ਅਤੇ ਢੰਗਾਂ ਨਾਲ ਕੀਤਾ ਵਿਸ਼ਲੇਸ਼ਣ ਉਸ ਤਰ੍ਹਾਂ ਦਾ ਮਾਰੂ ਅਸਰ ਕਰੇਗਾ ਜਿਸ ਤਰ੍ਹਾਂ ਸਰਜਨ ਦੇ ਟੇਬਲ ਉੱਪਰ ਮਰੀਜ਼ ਦੀਆਂ ਰੱਖੀਆਂ ਹੋਈਆਂ ਗ਼ਲਤ ਟੈਸਟ ਰਿਪੋਰਟਾਂ ਕਰਦੀਆਂ ਹਨ। ਇਸ ਤਰ੍ਹਾਂ ਅਖੌਤੀ ਬੁੱਧੀਜੀਵੀ ਬੌਧਿਕ ਪ੍ਰਦੂਸ਼ਣ ਦੁਆਰਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ ਵਧਾ ਕੇ ਉਨ੍ਹਾਂ ਦੀ ਖ਼ੁਦਕਸ਼ੀਆਂ ਲਈ ਜ਼ਿੰਮੇਵਾਰ ਬਣਦੇ ਹਨ। ਖੇਤੀਬਾੜੀ ਮਨੁੱਖਤਾ ਦੀ ਜੀਵਨ ਰੇਖਾ ਹੈ। ਇਸ ਜੀਵਨ ਰੇਖਾ ਨੂੰ ਚੱਲਦੀ ਰੱਖਣ ਲਈ ਜ਼ਰੂਰੀ ਹੈ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਨੂੰ ਰੋਕਿਆ ਜਾਵੇ। ਆਰਥਿਕ ਪ੍ਰਦੂਸ਼ਣ ਉੱਪਰ ਕਾਬੂ ਪਾਉਣ ਲਈ ਜ਼ਰੂਰੀ ਹੈ ਕਿ ਕੌਮੀ ਆਮਦਨ ਵਿੱਚੋਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਅਤੇ ਛੋਟੇ ਪੇਂਡੂ ਕਾਰੀਗਰਾਂ ਨੂੰ ਘੱਟੋ-ਘੱਟ ਇੰਨਾ ਹਿੱਸਾ ਜ਼ਰੂਰ ਦਿੱਤਾ ਜਾਵੇ ਜਿਸ ਨਾਲ ਉਹ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਨੂੰ ਸਤਿਕਾਰਤ ਢੰਗ ਨਾਲ ਪੂਰਾ ਕਰ ਸਕਣ। ਇਸ ਲਈ ਲੋਕ ਪੱਖੀ ਆਰਥਿਕ ਮਾਡਲ ਅਪਣਾਉਣਾ ਪਵੇਗਾ। ਸਮਾਜਿਕ ਸਬੰਧਾਂ ਨੂੰ ਨਿੱਘੇ ਬਣਾਉਣ ਲਈ ਸਹਿਕਾਰੀ ਅਤੇ ਪਰਿਵਾਰਕ ਖੇਤੀਬਾੜੀ ਨੂੰ ਉੱਨਤ ਕਰਨਾ ਪਵੇਗਾ। ਸਭਿਆਚਾਰਕ ਤੌਰ ਉੱਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਮਜ਼ਬੂਤ ਕਰਨ ਲਈ ਸਮਾਜ ਦੇ ਜਾਗਰੂਕ ਲੋਕਾਂ ਨੂੰ ਅੱਗੇ ਆਉਣਾ ਪਵੇਗਾ। ਰਾਜਸੀ ਪਾਰਟੀਆਂ ਨੂੰ ਜਵਾਬਦੇਹ ਬਣਾਉਣ ਦੇ ਨਾਲ ਨਾਲ ਕਿਸਾਨਾਂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੀ ਚੌਧਰ/ਲੀਡਰਸ਼ਿਪ ਸਮੂਹਿਕ ਬਣਾਉਣੀ ਹੋਵੇਗੀ। ਬੌਧਿਕ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਜ਼ਰੂਰੀ ਹੈ ਕਿ ਅਖੌਤੀ ਬੁੱਧੀਜੀਵੀਆਂ ਨੂੰ
Typing Editor Typed Word :