Punjabi Typing
Paragraph
ਇਸੇ ਕਰਕੇ ਬਹੁਤੇ ਨਸ਼ਾ ਛੁਡਾਊ ਕੇਂਦਰ ਨਸ਼ੇ ਰਾਹੀਂ ਹੀ ਨਸ਼ੇ ਦਾ ਇਲਾਜ ਕਰਦੇ ਹਨ। ਅਧਿਐਨ ਦੱਸਦੇ ਹਨ ਕਿ ਨਸ਼ਾ ਛੁੱਡਾਉਣ ਦਾ ਕਾਰਜ ਕਾਫ਼ੀ ਮੁਸ਼ਕਿਲ ਹੈ ਕਿਉਂਕਿ ਨਸ਼ੇੜੀ ਇਸ ਨੂੰ ਛੱਡਣ ਲਈ ਤਿਆਰ ਨਹੀਂ ਹੁੰਦੇ। ਨਸ਼ਾ ਕਮਜ਼ੋਰ ਮਨੁੱਖਾ ਦੀ ਮਜ਼ਬੂਰੀ ਬਣ ਜਾਂਦਾ ਹੈ। ਇਸ ਕਰਕੇ ਬਦਲਵੇਂ ਨਸ਼ੇ ਪ੍ਰਚਲਿਤ ਹੋਂ ਜਾਂਦੇ ਹਨ। ਨਸ਼ਾ ਬੰਦ ਕਰਨ ਲਈ ਨਸ਼ੇ ਦਾ ਰਾਹ ਬੰਦ ਕਰਨਾ ਅਤਿ ਕਠਿਨ ਕਾਰਜ ਹੈ ਕਿਉਂਕਿ ਜੀਵਨ ਦੇ ਹਰ ਖੇਤਰ ਵਿੱਚ ਫੈਲ ਚੁੱਕੇ ਭ੍ਰਿਸ਼ਟਾਚਾਰ ਦੀ ਬਦੌਲਤ ਤਸਕਰਾਂ ਨੂੰ ਰਾਜਸੀ ਤੇ ਪ੍ਰਸ਼ਾਸਨਿਕ ਸ਼ਹਿ ਪ੍ਰਾਪਤ ਹੋ ਜਾਂਦੀ ਹੈ। ਸੁਭਾਵਿਕ ਹੀ ਇਸ ਨੂੰ ਰੋਕਣ ਲਈ ਸ਼ਕਤੀ ਦੀ ਵਰਤੋਂ ਜਰੂਰੀ ਬਣ ਜਾਂਦੀ ਹੈ। ਨਸ਼ੇ ਰੋਕਣ ਲਈ ਸ਼ਕਤੀ ਦੀ ਵਰਤੋਂ ਤੋਂ ਇਲਾਵਾ ਨਸ਼ੇ ਦੇ ਵਿਭਿੰਨ ਕਾਰਨਾਂ ਦੀ ਖੋਜ ਕਰਕੇ ਇਸ ਸਮੱਸਿਆ ਦਾ ਤਸੱਲੀਬਖ਼ਸ਼ ਬਦਲ ਲੱਭਿਆ ਜਾਣਾ ਚਾਹੀਦਾ ਹੈ। ਇਹ ਢੰਗ ਜਿੰਨਾ ਉਪਯੋਗੀ ਹੈ ਓਨਾ ਹੀ ਲੰਬਾ ਅਤੇ ਵਿਧੀ-ਵਿਉਂਤ ਅਤੇ ਉਚਿਤ ਦ੍ਰਿਸ਼ਟੀ ਦੀ ਮੰਗ ਕਰਦਾ ਹੈ। ਪੰਜਾਬ ਵਿੱਚ ਫੈਲੇ ਨਸ਼ੇ ਨੂੰ ਇਸ ਦੀਆਂ ਵਿਭਿੰਨ ਸਮੱਸਿਆਵਾਂ ਦੇ ਨਾਲ ਜੁੜੀ ਇਕ ਗੰਭੀਰ ਸਮੱਸਿਆ ਸਮਝ ਕੇ ਇਸ ਦਾ ਦੂਰਅੰਦੇਸ਼ੀ ਨਾਲ ਬਦਲ ਲੱਭਿਆ ਜਾ ਸਕਦਾ ਹੈ। ਨਸ਼ੇੜੀਆਂ ਦੇ ਸਰਵੇਖਣ ਅਤੇ ਉਨ੍ਹਾਂ ਬਾਰੇ ਹਾਸਲ ਕੀਤੇ ਅਨੁਭਵ ਦੇ ਆਧਾਰ ’ਤੇ ਕੁਝ ਮੁੱਖ ਕਾਰਨ ਸਹਿਜ ਵਿਚ ਸਮਝ ਵਿਚ ਆ ਜਾਂਦੇ ਹਨ। ਨਸ਼ੇ ਦੀ ਵਰਤੋਂ ਦੇ ਵਧ ਜਾਣ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਅਜੋਕੇ ਪੰਜਾਬ ਵਿਚ ਆਮ ਜੀਵਨ ਜਿਊਣਾ ਹੁਣ ਸੌਖਾ ਨਹੀਂ ਰਿਹਾ। ਜੀਵਨ ਦਾ ਹਰ ਪੱਖ ਅਤੇ ਰਿਸ਼ਤਾ ਭ੍ਰਿਸ਼ਟ ਚੁੱਕਾ ਹੈ। ਚਾਰੇ ਪਾਸੇ ਫੈਲੀ ਨਿਰਾਸ਼ਤਾ ਵਿਚੋਂ ਆਸ ਦੀ ਕਿਰਨ ਦਿਖਾਈ ਨਹੀਂ ਦਿੰਦੀ। ਰਾਜਨੀਤਕ, ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਕ ਪੱਧਰ ’ਤੇ ਸੰਕਟਾਂ ਤੋਂ ਇਲਾਵਾ ਇੱਥੋਂ ਦੀ ਖੁਰਾਕ, ਪੈਣ ਪਾਣੀ ਆਦਿ ਸਭ ਕੁਝ ਦੂਸ਼ਿਤ ਹੋ ਚੁੱਕਾ ਹੈ। ਜਿਸ ਰਾਜ ਵਿਚ ਬੀਜੀ ਜਾਂਦੀ ਹਰ ਤਰ੍ਹਾਂ ਦੀ ਫ਼ਸਲ, ਫਲ, ਸਬਜ਼ੀ ਨੂੰ ਨਸ਼ੇ (ਜ਼ਹਿਰ) ਦੀ ਪਾਣ ਚਾੜ੍ਹੀ ਜਾਂਦੀ ਹੈ ਤੇ ਦੁੱਧ ਆਦਿ ਇਥੋਂ ਤੱਕ ਮਾਂ ਦੇ ਦੂਧ ਵਿਚ ਵੀ ਜ਼ਹਿਰ ਦੇ ਅੰਸ਼ ਸਾਹਮਣੇ ਆ ਚੁੱਕੇ ਹਨ, ਜ਼ਹਿਰੀਲੇ ਵਾਤਾਵਰਨ ਵਿਚ ਰਹਿੰਦੇ ਉਥੋਂ ਦੇ ਵਸ਼ਿੰਦੇ ਕੀ ਜ਼ਹਿਰ (ਨਸ਼ਿਆਂ) ਤੋਂ ਬਿਨਾਂ ਰਹਿ ਸਕਦੇ
Typing Editor Typed Word :