Reference Text
ਹਜੂਮੀ ਕਤਲ ਇੱਕ ਸਮੂਹ ਜਾਂ ਭੀੜ ਦੁਆਰਾ ਕਿਸੇ ਵਿਅਕਤੀ ਨੂੰ ਬਿਨਾਂ ਨਿਆਂ ਪ੍ਰਕਿਰਿਆ ਅਪਨਾਇਆਂ ਮੌਤ ਦੀ ਸਜ਼ਾ ਦੇਣ ਨੂੰ ਕਿਹਾ ਜਾਂਦਾ ਹੈ। ਇਹ ਮੁਜਰਮ ਨੂੰ ਭੀੜ ਦੁਆਰਾ ਸਜ਼ਾ ਦੇਣ ਜਾਂ ਕਿਸੇ ਸਮੂਹ ਨੂੰ ਡਰਾਉਣਾ, ਧਮਕਾਉਣਾ, ਭੈ-ਭੀਤ ਕਰਨਾ, ਦਬਕਾਉਣਾ ਲਈ ਕੀਤਾ ਜਾਂਦਾ ਹੈ। ਇਹ ਸਮੂਹ ਦਾ ਸਮਾਜਿਕ ਨਿਯੰਤਰਣ ਸਥਾਪਤ ਕਰਨ ਲਈ ਵਰਤਿਆ ਜਾਂਦਾ ਸਿਰੇ ਦਾ ਰੂਪ ਹੈ।ਇਹ ਕਤਲ ਜਨਤਕ ਤਮਾਸ਼ੇ ਦੇ ਪ੍ਰਦਰਸ਼ਨ ਨਾਲ ਕੀਤੇ ਜਾਂਦੇ ਹਨ। ਇਹ ਅੱਤਵਾਦ ਦਾ ਇੱਕ ਰੂਪ ਹੈ ਅਤੇ ਕਾਨੂੰਨ ਦੁਆਰਾ ਸਜ਼ਾ ਯੋਗ ਹੈ। ਹਰ ਸਮਾਜ ਵਿਚ ਹਜੂਮੀ ਕਤਲ ਜਾਂ ਹਜੂਮੀ ਹਿੰਸਾ ਦੀਆਂ ਘਟਨਾਵਾਂ ਦੇਖੀਆਂ ਜਾਂ ਸਕਦੀਆਂ ਹਨ। ਸੰਯੁਕਤ ਰਾਜ ਅਮਰੀਕਾ ਵਿੱਚ ਅਫਰੀਕਣ ਅਮਰੀਕੀਆਂ ਦੇ ਫਾਂਸੀ ਦੇਣ ਨਾਲ ਕਤਲ ਵੀਹਵੀਂ ਸਦੀ ਦੀ ਸ਼ੁਰੂਆਤ ਪੁਨਰਸਿਰਜਣਾ ਦੇ ਯੁੱਗ ਵੇਲੇ ਆਮ ਦੁਹਰਾਏ ਜਾਣ ਵਾਲੀ ਗੱਲ ਬਣ ਗਏ ਸਨ। ਉਸ ਸਮੇਂ ਜਦ ਦੱਖਣੀ ਸੂਬੇ ਅਫ਼ਰੀਕਣ ਅਮਰੀਕਨਾਂ ਨੂੰ ਕਾਨੂੰਨੀ ਤੌਰ ਤੇ ਭੇਦ-ਭਾਵ ਥੋਪ ਰਹੇ ਸਨ ਅਤੇ ਉਹਨਾਂ ਨੂੰ ਭਜਾਉਣ ਲਈ ਆਪਣੇ ਨਵੇਂ ਸੰਵਿਧਾਨ ਤਿਆਰ ਕਰ ਰਹੇ ਸਨ । ਉਸ ਸਮੇਂ ਬਹੁਤੇ ਹਜੂਮੀ ਕਤਲ ਗੋਰਿਆਂ ਦੀਆਂ ਭੀੜਾਂ ਵੱਲੋਂ ਕੀਤੇ ਗਏ ਜਿਸ ਦਾ ਨਿਸ਼ਾਨਾ ਕਾਲੇ ਲੋਕ ਸਨ ਅਤੇ ਆਮਤੌਰ ਤੇ ਸ਼ੱਕੀ ਵਿਅਕਤੀਆਂ ਨੂੰ ਮੁਕੱਦਮਾ ਚੱਲਣ ਤੋਂ ਜਾਂ ਗਿਰਫਤਾਰ ਹੋਣ ਤੋਂ ਪਹਿਲਾਂ ਹੀ ਛੁੜਾ ਲਿਆ ਜਾਂਦਾ ਸੀ। ਇਹਨਾਂ ਕਾਰਵਾਈਆਂ ਦਾ ਮੁੱਖ ਤੱਤ ਰਾਜਨੀਤਿਕ ਸੰਦੇਸ਼ ਦੇ ਰੂਪ ਵਿੱਚ ਗੋਰਿਆਂ ਦੀ ਚੜ੍ਹਤ ਅਤੇ ਕਾਲਿਆਂ ਦੀ ਨਿਰਬਲਤਾ ਦੇ ਰੂਪ ਵਿੱਚ ਸਾਹਮਣੇ ਆਉਂਦਾ ਸੀ। ਹਜੂਮੀ ਕਤਲਾਂ ਦੀਆਂ ਫੋਟੋਵਾਂ ਖਿੱਚੇ ਜਾਣਾ ਜਾਂ ਉਹਨਾਂ ਦਾ ਪੋਸਟਕਾਰਡਾਂ ਦੇ ਰੂਪ ਵਿੱਚ ਛਪਣਾ ਸੰਯੁਕਤ ਰਾਜ ਵਿੱਚ ਇਹਨਾਂ ਕਾਰਿਆਂ ਨੂੰ ਵਧਾਉਣ ਦਾ ਹੀ ਕੰਮ ਕਰਦਾ ਸੀ। ਕਰੋਪੀ ਜਾਂ ਈਰਖਾ ਦਾ ਸ਼ਿਕਾਰ ਲੋਕਾਂ ਨੂੰ ਕਈ ਵਾਰ ਗੋਲੀ ਮਾਰ ਦਿੱਤੀ ਜਾਂਦੀ ਜਾਂ ਜਿੰਦਾ ਜਲਾਇਆ ਜਾਂਦਾ ਜਾਂ ਫਿਰ ਦੁਖੀ ਕਰਕੇ ਕੱਟ-ਵੱਢ ਦਿੱਤਾ ਜਾਂਦਾ। ਕੁਝ ਮਾਮਲਿਆਂ ਵਿੱਚ ਤਾਂ ਕੱਟੇ-ਵੱਢੇ ਸਰੀਰ ਦੇ ਅੰਗ ਲੋਕਾਂ ਨੇ ਯਾਦਗਾਰ ਵਜੋਂ ਵੀ ਸੰਭਾਲ ਲਏ ਸਨ। ਖਾਸਕਰ ਪੱਛਮ ਵਿੱਚ ਹੋਰਨਾਂ ਘੱਟ ਗਿਣਤੀਆਂ ਜਿਵੇਂ ਮੂਲ ਅਮਰੀਕਨਾਂ, ਮੈਕਸੀਕਨਾਂ ਜਾਂ ਏਸ਼ੀਅਨਾਂ ਨੂੰ ਹਜੂਮੀ ਕਤਲਾਂ ਦਾ ਨਿਸ਼ਾਨਾ ਬਣਾਇਆ ਗਿਆ। ਦੱਖਣੀ ਸੂਬਿਆਂ ਵਿੱਚ ਸਭ ਤੋਂ ਵੱਧ ਹਜੂਮੀ ਕਤਲ ਕੀਤੇ ਗਏ। ਭਾਰਤ ਵਿੱਚ ਇੱਕੀਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਹਜੂਮੀ ਕਤਲਾਂ ਦਾ ਰੁਝਾਨ ਤੇਜ ਹੋਇਆ ਹੈ। ਇਸ ਦਾ ਕਾਰਣ ਸੱਤਸਧਾਰੀ ਧਿਰਾਂ ਵੱਲੋਂ ਕਾਤਲਾਂ ਦੀ ਹੌਸਲਾ ਅਫਜਾਈ ਹੈ। ਗਊ ਤਸਕਰੀ ਦੇ ਇਲਜ਼ਾਮ ਲਾ ਕੇ ਕੀਤੇ ਕਤਲਾਂ ਦਾ ਸ਼ਿਕਾਰ ਹੋਣ ਵਾਲਿਆਂ ਵਿੱਚ ਵੱਡੀ ਗਿਣਤੀ ਮੁਸਲਿਮ ਅਤੇ ਦਲਿਤਾਂ ਦੀ ਹੈ। ਭਾਰਤ ਵਿੱਚ ਹਜੂਮੀ ਕਤਲਾਂ ਦੇ ਮਾਮਲੇ ਵਿੱਚ ਪੁਲਿਸ ਦੀ ਢਿੱਲੀ ਕਾਰਵਾਈ ਅਤੇ ਨਜ਼ਰੀਆ ਸ਼ੱਕ ਦੇ ਘੇਰੇ ਵਿੱਚ ਰਹਿੰਦਾ ਹੈ। ਦੇਸ਼ ਵਿੱਚ ਅਜੇ ਹਜੂਮੀ ਕਤਲਾਂ ਨੂੰ ਰੋਕਣ ਲਈ ਵਿਸ਼ੇਸ਼ ਕਾਨੂੰਨ ਨਹੀਂ ਹੈ। ਕਲਿਆਣਕਾਰੀ ਰਾਜ ਵਿੱਚ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਿਆਸੀ ਲਾਬੀ ਦੀ ਬਜਾਏ ਲੋਕ ਹਿੱਤਾਂ ਦੀ ਰੱਖਿਆ ਕਰੇ। ਗ਼ੈਰ ਸਰਕਾਰੀ ਸੰਸਥਾ ਇੰਡੀਆ ਸਪੈਂਡਨੇ ਅੰਗਰੇਜ਼ੀ ਮੀਡੀਆ ਦੀ ਰਿਪੋਰਟਿੰਗ ਦੇ ਆਧਾਰ ਤੇ ਹਿਸਾਬ ਲਗਾਇਆ ਹੈ ਕਿ 2010 ਤੋਂ ਲੈ ਕੇ ਗਊ ਹੱਤਿਆ ਜਾਂ ਬੀਫ਼ ਖਾਣ ਦੇ ਸ਼ੱਕ ਵਿਚ 86 ਹਮਲੇ ਹੋਏ ਇਨ੍ਹਾਂ ਵਿੱਚੋਂ 98 ਫ਼ੀਸਦੀ ਹਮਲੇ ਮਈ 2014 ਵਿਚ ਭਾਜਪਾ ਦੇ ਸੱਤਾਧਾਰੀ ਹੋਣ ਤੋਂ ਬਾਅਦ ਅਤੇ ਜ਼ਿਆਦਾਤਰ ਭਾਜਪਾ ਸ਼ਾਸਤ ਸੂਬਿਆਂ ਵਿਚ ਹੋਏ। ਮਾਰੇ
Typing Box
Time Left
10:00
Typed Word
10:00
Copyright©punjabexamportal 2018