Reference Text
ਐਮ. ਕਰੁਣਾਨਿਧੀ ਦੱਖਣੀ ਭਾਰਤ ਤੇ ਖ਼ਾਸ ਕਰਕੇ ਤਾਮਿਲਨਾਡੂ ਦੀ ਬੇਹੱਦ ਮਕਬੂਲ ਅਤੇ ਚਰਚਿਤ ਸ਼ਖ਼ਸੀਅਤ ਸਨ। ਉਨ੍ਹਾਂ ਨੇ ਲੋਕਾਂ ਸੰਮੀ ਉਮਰ ਭੋਗੀ ਅਤੇ 50 ਸਾਲ ਤੋਂ ਵੱਧ ਕੰਮ ਸਿਆਸਤ ’ਤੇ ਛਾਏ ਰਹੇ। ਚਾਹੇ ਉਹ ਕਿਸੇ ਮਹੱਤਵਪੂਰਨ ਅਹੁਦੇ ’ਤੇ ਰਹੇ ਜਾਂ ਨਾ ਰਹੇ ਪਰ ਉਹ ਆਪਣੇ ਸੂਬੇ ਵਿਚ ਸੂਬੇ ਦੀ ਹਮੇਸ਼ਾ ਸਿਆਸਤ ਦਾ ਧੁਰਾ ਬਣੇ ਰਹੇ। ਉਨ੍ਹਾਂ ਨੇ ਆਪਣਾ ਸਾਰਾ ਸਿਆਸੀ ਸਫ਼ਰ ਤਾਮਿਲਨਾਡੂ ਵਿਚ ਹੀ ਬਤੀਤ ਕੀਤਾ। ਪਰ ਇਸ ਦੇ ਬਾਵਨਜੂਦ ਉਨ੍ਹਾਂ ਦਾ ਪ੍ਰਭਾਵ ਹਮੇਸ਼ਾ ਦੇਸ਼ ਦੀ ਸਿਆਸਤ ’ਤੇ ਬਣਿਆ ਰਿਹਾ। ਦੇਸ਼ ਦੀ ਆਜ਼ਾਦੀ ਤੋਂ ਬਆਅਦ ਇਸ ਸੂਬੇ ਦੀਆਂ ਕੁਝ ਗਿਣੀਆਂ-ਚੁਣੀਆਂ ਸ਼ਖ਼ਸੀਅਤਾਂ ਹੀ ਅਜਿਹੀਆਂ ਹਨ। ਜਿਨ੍ਹਾਂ ਦਾ ਨਾਂਅ ਦਹਾਕਿਆਂ ਤੋਂ ਲਿਆ ਜਾਂਦਾ ਰਿਹਾ ਹੈ. ਇਨ੍ਹਾਂ ਵਿਚ ਦ੍ਰਾਵਿਜ਼ ਲਹਿਰ ਨੂੰ ਸ਼ੁਰੂ ਕਰਨ ਵਾਲੇ ਪੇਰੀਅਰ ਈ.ਵੀ. ਰਾਮਾਸਵਾਮੀ ਅਤੇ ਉਸ ਤੋਂ ਬਾਅਦ ਸੀ.ਐਨ.ਅਨਾਦੁਰਾਈ ਸਨ। ਕਰੁਣਾਨਿਧੀ ਇਸ ਲਹਿਰ ਨੂੰ ਅੱਘੇ ਤੋਰਨ ਵਾਲਿਆਂ ਦੇ ਮੋਢੀ ਬਣੇ। ਇਸੇ ਹੀ ਸਮੇਂ ਇਸ ਲਹਿਰ ਨਾਲ ਜੁੜੀਆਂ ਦੋ ਹੋਰ ਸਕਤੀਸ਼ਾਲੀ ਸ਼ਖ਼ਸਿਅਤਾਂ ਐਮ.ਜੀ. ਰਾਮਾਚੰਦਰਨ ਅਤੇ ਉਨ੍ਹਾਂ ਤੋਂ ਬਾਅਦ ਜੌਜਲਿਤਾ ਵੀ ਸੂਬੇ ਦੀ ਸਿਆਸਤ ਵਿਚ ਸਮੇਂ-ਸਮੇਂ ਪ੍ਰਭਾਵਸ਼ਾਲੀ ਬਣੀਆਂ ਰਹੀਆਂ। ਕਰੁਣਾਨਿਧੀ ਅਤੇ ਇਨ੍ਹਾਂ ਦੋ ਸ਼ਖ਼ਸੀਅਤਾਂ ਵਿੱਚ ਅਕਸਰ ਟਕਰਾਅ ਵੀ ਬਣਿਆ ਰਹਿੰਦਾ ਸੀ, ਜੋ ਕਿਸੇ ਹੱਦ ਤੱਕ ਦੁਸ਼ਮਣੀ ਵਿਚ ਬਦਲ ਗਿਆ ਲਗਦਾ ਸੀ। ਇਸੇ ਲਈ ਐਮ.ਜੀ. ਰਾਮਾਚੰਦਰਨ ਤੋਂ ਬਾਅਦ ਉਸ ਦੀ ਉੱਤਰਾਧਿਕਾਰੀ ਜੌਲਲਿਤਾ ਨਾਲ ਕਰੁਣਾਨਿਧੀ ਦਾ ਸਿਆਸੀ ਟਕਰਅ ਲੰਮੇ ਸਮੇਂ ਤੱਕ ਚਲਦਾ ਰਿਹਾ। ਅੰਨਾਦੁਰਾਈ ਰਾਹੀਂ ਸ਼ੁਰੂ ਕੀਤੀ ਗਈ ਪਾਰਟੀ ਦ੍ਰਾਵਿਜ਼ ਮੁਨਤਰ ਕੜਗਮ (ਡੀ.ਐਮ.ਕੇ.) ਤੋਂ ਬਾਅਦ ਇਸ ਨੂੰ ਸੰਭਾਲਣ ਦਾ ਗੁਣਾ ਕਰੁਣਾਨਿਧੀ ’ਤੇ ਪਿਆ ਸੀ। ਕਰੁਣਾਨਿਧੀ ਬਹਤੁ ਹੀ ਤਜਰਬੇਕਾਰ ਆਗੂ ਸਨ। ਚਾਹੇ ਉਨ੍ਹਾਂ ਨੂੰ ਸਕੂਲੀ ਪੜ੍ਹਾਈ ਬਹੁਤੀ ਕਰਨ ਦਾ ਅਵਸਰ ਨਹੀਂ ਮਿਲ ਸਕਿਆਂ ਪਰ ਤਾਮਿਲਨਾਡੂ ਦੀ ਫ਼ਿਲਮੀ ਦੁਨੀਆ ਵਿੱਚ ਉਹ ਕਹਾਣੀਕਾਰ ਦੇ ਤੌਰ ’ਤੇ ਬੇਹੱਦ ਚਰਚਿਤ ਹੋਏ। ਇਸ ਦੇ ਨਾਲ ਉਨ੍ਹਾਂ ਨੇ ਪੱਤਰਕਾਰੀ ਦੇ ਖੇਤਰ ਵਿਚ ਵੀ ਆਪਣਾ ਪ੍ਰਭਾਵ ਬਣਾਇਆ। ਇਕ ਵਾਰ ਸਿਆਸਤ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। 13 ਵਾਰ ਉਹ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਅਤੇ 5 ਵਾਰ ਸੂਬੇ ਦੇ ਮੁੱਖ ਮੰਤਰੀ ਬਣੇ। ਦ੍ਰਾਵਿੜ ਲਹਿਰ ਨੂੰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਸੀ। ਇਸੇ ਲਈ ਉਹ ਹਮੇਸ਼ਾ ਤਾਮਿਲ ਲੋਕਾਂ ਵਿਚ ਹਰਮਨ-ਪਿਆਰੇ ਰਹੇ। ਚਾਹੇ ਬਹੁਤੇ ਭਾਰਤੀ ਆਗੂਆਂ ਵਾਂਗ ਉਨ੍ਹਾਂ ਨੇ ਵੀ ਪਰਿਵਾਰਵਾਦ ਨੂੰ ਅੱਗੇ ਵਧਾਇਆਂ ਅਤੇ ਆਪਣੇ ਧੀਆਂ-ਪੁੱਤਰਾਂ ਨੂੰ ਸਿਆਸਤ ਵਿਚ ਵਧੇਰੇ ਮਾਨਤਾ ਦਿਵਾਈ, ਉਨ੍ਹਾਂ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਗਦੇ ਰਹੇ ਪਰ ਆਪਣੀ ਪਾਰਟੀ ਉੱਪਰ ਉਨ੍ਹਾਂ ਦੀ ਏਨੀ ਪਕੜ ਸੀ ਕਿ ਆਖਰੀ ਸਮੇਂ ਤੱਕ ਉਨ੍ਹਾਂ ਨੂੰ ਅੰਦਰੋਂ ਕਿਸੇ ਤਰ੍ਹਾਂ ਦੀ ਕੋਈ ਚੁਣੌਤੀ ਨਹੀਂ ਮਿਲੀ। ਚਾਹੇ ਉਨ੍ਹਾਂ ਦੇ ਪੁੱਤਰਾਂ ਵਿੱਚ ਆਪਸੀ ਸਿਆਸੀ ਖਹਿਮ-ਖਹਿ ਚਲਦੀ ਰਹੀ, ਜਿਸ ਦਾ ਅਸਰ ਉਨ੍ਹਾਂ ਦੀ ਸ਼ਖ਼ਸੀਅਤ ’ਤੇ ਵੀ ਹੋਇਆ ਅਤੇ ਉਨ੍ਹਾਂ ’ਤੇ ਲਗਾਤਾਰ ਉੰਗਲੀਆਂ ਵੀ ਉੱਠਦੀਆਂ ਰਹੀਆਂ। ਇਹ ਵੀ ਇਕ ਕਾਰਨ ਸੀ ਕਿ ਸਿਆਸਤ ਦੀ ਦੌੜ ਵਿਚ ਕਈ ਵਾਰ ਜੌਲਲਿਤਾ ਉਨ੍ਹਾਂ ਤੋਂ ਕਿਤੇ ਅੱਗੇ ਲੰਘੀ ਦਿਖਾਈ ਦਿੱਤੀ ਪਰ ਅਖੀਰ ਵਿੱਚ ਉਹ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੀ ਰਹੀ। ਅਜਿਹੇ ਦੋਸ਼ਾਂ ਨਨੇ ਤਾਮਿਲ ਸਿਆਸਤ ਨੂੰ ਘੁੰਮਣਘੇਰੀਆਂ ਵਿਚ ਪਾਈ ਰੱਖਿਆ। ਕਰੁਣਾਨਿਧੀ ਦੀ ਲੜਕੀ ਕਨੀਮੋਝੀ ’ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਪਰ ਬਾਅਦ ’ਚ
Typing Box
Time Left
10:00
Typed Word
10:00
Copyright©punjabexamportal 2018