Reference Text
ਕੈਨੇਡਾ ਅਤੇ ਸਾਊਦੀ ਅਰਬ 'ਚ ਵਧ ਰਿਹਾ ਵਿਵਾਦ ਦੋਹਾਂ ਦੇਸ਼ਾਂ ਦੇ ਵਿਦਿਆਰਥੀਆਂ 'ਤੇ ਮਾੜਾ ਪ੍ਰਭਾਵ ਪਾ ਰਿਹਾ ਹੈ। ਸਾਊਦੀ ਅਰਬ ਨੇ ਕੈਨੇਡਾ 'ਚ ਪੜ੍ਹਾਈ ਕਰ ਰਹੇ ਆਪਣੇ ਵਿਦਿਆਰਥੀਆਂ ਦਾ ਸਕਾਲਰਸ਼ਿਪ ਬੰਦ ਕਰਨ ਦਾ ਫੈਸਲਾ ਸੁਣਾਇਆ ਹੈ, ਜਿਸ ਮਗਰੋਂ ਕੈਨੇਡਾ 'ਚ ਪੜ੍ਹ ਰਹੇ ਵਿਦਿਆਰਥੀਆਂ ਦੀਆਂ ਉਮੀਦਾਂ ਟੁੱਟ ਗਈਆਂ। ਸਾਊਦੀ ਅਰਬ ਤੋਂ ਆਈ ਨਸੀਮ ਨਾਂ ਦੀ ਇਕ ਵਿਦਿਆਰਥਣ ਨੇ ਦੱਸਿਆ ਕਿ ਉਸ ਨੂੰ ੩ ਸਾਲਾਂ ਦੀ ਉਡੀਕ ਮਗਰੋਂ ਕੈਨੇਡਾ ਪੋਸਟਗ੍ਰੈਜੂਏਟ ਪ੍ਰੋਗਰਾਮ ਤਹਿਤ ਕੈਨੇਡਾ 'ਚ ਪੜ੍ਹਾਈ ਕਰਨ ਦਾ ਮੌਕਾ ਮਿਲਿਆ ਸੀ। ਉਸ ਦੀ ਪੀ. ਐੱਚ. ਡੀ. ਹੋਣ 'ਚ ਅਜੇ ਦੋ ਸਾਲਾਂ ਦਾ ਸਮਾਂ ਪਿਆ ਹੈ ਪਰ ਇਸ ਤੋਂ ਪਹਿਲਾਂ ਹੀ ਸਾਊਦੀ ਨੇ ਵਿਦਿਆਰਥੀਆਂ ਦੇ ਸਿਰਾਂ ਤੋਂ ਆਪਣੇ ਹੱਥ ਖਿੱਚ ਲਏ ਹਨ। ਉਸ ਨੇ ਦੱਸਿਆ ਕਿ ਉਸ ਦਾ ਪਤੀ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਉਸ ਦੀ ਪੜ੍ਹਾਈ ਦੋ ਸਾਲਾਂ ਦੀ ਰਹਿ ਗਈ ਹੈ ਅਤੇ ਸਾਊਦੀ ਦੇ ਨਵੇਂ ਹੁਕਮਾਂ ਕਾਰਨ ਉਨ੍ਹਾਂ ਦੋਹਾਂ ਨੂੰ ਨਵੇਂ ਸਿਰਿਓਂ ਪੜ੍ਹਾਈ ਕਰਨ ਲਈ ਮਜਬੂਰ ਹੋਣਾ ਪਵੇਗਾ। ਉਸ ਨੇ ਕਿਹਾ,''ਅਸੀਂ ਬਹੁਤ ਕੁਝ ਸੋਚਿਆ ਸੀ ਕਿ ਪੜ੍ਹਾਈ ਕਰਕੇ ਅਸੀਂ ਆਪਣਾ ਭਵਿੱਖ ਬਣਾ ਸਕਾਂਗੇ ਪਰ ਲੱਗਦਾ ਹੈ ਕਿ ਹੁਣ ਸਾਨੂੰ ਜ਼ੀਰੋ ਤੋਂ ਹੀ ਸ਼ੁਰੂ ਕਰਨਾ ਪਵੇਗਾ। ਸਾਡੀ ਸਾਰੀ ਮਿਹਨਤ ਬਰਬਾਦ ਗਈ'' ਨਸੀਮ ਵਰਗੇ ਹੋਰ ਵੀ ਲੋਕ ਹਨ ਜਿਨ੍ਹਾਂ ਦੀ ਪੜ੍ਹਾਈ ਰੁਕ ਗਈ ਹੈ। ਤੁਹਾਨੂੰ ਦੱਸ ਦਈਏ ਕਿ ਕੈਨੇਡਾ 'ਚ ੨੦੦ ਦੇਸ਼ਾਂ ਦੇ ੧,੯੨੦੦੦ ਕੌਮਾਂਤਰੀ ਵਿਦਿਆਰਥੀ ਪੜ੍ਹ ਰਹੇ ਹਨ। ਇਨ੍ਹਾਂ 'ਚੋਂ ੮੦੦੦ ਵਿਦਿਆਰਥੀ ਤਾਂ ਸਿਰਫ ਸਾਊਦੀ ਅਰਬ ਦੇ ਹੀ ਹਨ। ਇਕ ਰਿਪੋਰਟ ਮੁਤਾਬਕ ਕੌਮਾਂਤਰੀ ਵਿਦਿਆਰਥੀਆਂ ਕਾਰਨ ਕੈਨੇਡਾ ਲੱਗਭਗ ੧੫.੫ ਬਿਲੀਅਨ ਅਮਰੀਕੀ ਡਾਲਰ ਕਮਾ ਰਿਹਾ ਹੈ। ਸਾਊਦੀ ਅਰਬ ਦੇ ਸਖਤ ਰਵੱਈਏ ਕਾਰਨ ਕੈਨੇਡਾ ਨੂੰ ੩੦,੦੦੦ ਤੋਂ ੮੦,੦੦੦ ਡਾਲਰਾਂ ਦਾ ਘਾਟਾ ਪੈ ਸਕਦਾ ਹੈ ਕਿਉਂਕਿ ਵਿਦਿਆਰਥੀਆਂ ਦੀ ਦਾਖਲਾ ਫੀਸ ਕੈਨੇਡੀਅਨ ਅਰਥ ਵਿਵਸਥਾ 'ਚ ਯੋਗਦਾਨ ਪਾਉਂਦੀ ਹੈ। ਸਾਊਦੀ ਅਰਬ ਨੇ ਕੈਨੇਡਾ 'ਚ ਪੜ੍ਹਨ ਵਾਲੇ ੧੬,੦੦੦ ਵਿਦਿਆਰਥੀਆਂ ਦਾ ਵਜ਼ੀਫਾ ਬੰਦ ਕਰ ਦਿੱਤਾ ਹੈ ਅਤੇ ਹੁਕਮ ਦਿੱਤਾ ਹੈ ਕਿ ਉਹ ਕੈਨੇਡਾ ਛੱਡ ਕੇ ਹੋਰ ਦੇਸ਼ਾਂ 'ਚ ਜਾ ਕੇ ਪੜ੍ਹਾਈ ਜਾਰੀ ਕਰ ਲੈਣ। ਸਾਊਦੀ ਅਰਬ ਨੇ ਬੀਤੇ ਐਤਵਾਰ ਨੂੰ ਕੈਨੇਡਾ ਨਾਲ ਸਾਰੇ ਨਵੇਂ ਵਪਾਰ ਅਤੇ ਨਿਵੇਸ਼ 'ਤੇ ਰੋਕ ਲਗਾ ਦਿੱਤੀ ਅਤੇ ਰਿਆਦ ਵਿਚ ਸਥਿਤ ਕੈਨੇਡਾ ਦੇ ਰਾਜਦੂਤ ਨੂੰ ਵਾਪਸ ਭੇਜ ਦਿੱਤਾ। ਇਸ ਦੇ ਨਾਲ ਹੀ ਸਾਊਦੀ ਸਰਕਾਰ ਨੇ ਸਰਕਾਰੀ ਮਦਦ ਪ੍ਰਾਪਤ ਸਿੱਖਿਅਕ ਅਤੇ ਡਾਕਟਰੀ ਪ੍ਰੋਗਰਾਮਾਂ 'ਤੇ ਵੀ ਰੋਕ ਲਗਾ ਦਿੱਤੀ ਹੈ। ਸਾਊਦੀ ਅਰਬ ਵੱਲੋਂ ਇਹ ਕਦਮ ਕੈਨੇਡਾ ਦੀ ਉਸ ਅਪੀਲ ਤੋਂ ਬਾਅਦ ਚੁੱਕਿਆ ਗਿਆ, ਜਿਸ ਵਿਚ ਰਿਆਦ ਵਿਚ ਕੈਨੇਡੀਅਨ ਦੂਤਘਰ ਨੇ ਜੇਲ ਵਿਚ ਬੰਦ ਕੀਤੇ ਗਏ ਮਨੁੱਖੀ ਅਧਿਕਾਰ ਵਰਕਰਾਂ ਦੀ ਰਿਹਾਈ ਦੀ ਮੰਗ ਕੀਤੀ। ਕੈਨੇਡਾ ਦੀ ਇਸ ਮੰਗ ਮਗਰੋਂ ਸਾਊਦੀ ਅਰਬ ਨੇ ਸਖਤ ਰਵੱਈਆ ਅਖਤਿਆਰ ਕਰ ਲਿਆ। ਸਾਊਦੀ ਅਰਬ ਨੇ ਕੈਨੇਡਾ ਦੀ ਇਸ ਮੰਗ ਨੂੰ ਉਸ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਅੰਦਾਜ਼ੀ ਦੱਸਿਆ ਹੈ। ਜਿਸ ਤੋਂ ਮਗਰੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਖਟਾਸ ਆ ਗਈ ਅਤੇ ਸਾਊਦੀ ਅਰਬ ਨੇ ਵਪਾਰ ਸਬੰਧਾਂ 'ਤੇ ਰੋਕ ਲਾ ਦਿੱਤੀ ਅਤੇ ਉਡਾਣਾਂ ਰੱਦ ਕਰ ਦਿੱਤੀਆਂ।s ਕੈਨੇਡਾ ਅਤੇ ਸਾਊਦੀ ਅਰਬ 'ਚ ਵਧ ਰਿਹਾ ਵਿਵਾਦ ਦੋਹਾਂ ਦੇਸ਼ਾਂ ਦੇ ਵਿਦਿਆਰਥੀਆਂ 'ਤੇ ਮਾੜਾ ਪ੍ਰਭਾਵ ਪਾ ਰਿਹਾ ਹੈ।
Typing Box
Time Left
10:00
Typed Word
10:00
Copyright©punjabexamportal 2018