Reference Text
ਅਸੀਂ ਆਮ ਵੇਖ ਸਕਦੇ ਹਾਂ ਕਿ ਜੇ ਕੋਈ ਬੰਦਾ ਪੰਜਾਬੀ ਮੁਹਾਵਰੇ ਯਾਨੀ ਆਪਣੀ ਬੋਲੀ ਵਿੱਚ ਗੱਲ ਕਰਦਾ ਹੈ ਤਾਂ ਨਾਲ ਵਾਲੇ ਹੀ ਉਸ ਨੂੰ ਪੇਂਡੂ ਸਮਝਣ ਲੱਗ ਪੈਂਦੇ ਹਨ। ਇਥੇ ਪੇਂਡੂ ਤੋਂ ਭਾਵ ਉਸ ਬਾਰੇ ਇਹ ਰਾਇ ਬਣਾ ਲਈ ਜਾਂਦੀ ਹੈ ਕਿ ਉਸ ਦੀ ਸਮਝ ਦਾ ਪੱਧਰ ਨੀਂਵਾ ਹੈ ਜਾਂ ਫਿਰ ਉਸ ਦੇ ਜ਼ਿੰਦਗੀ ਜੀਣ ਦਾ ਪੱਧਰ ਨੀਂਵਾ ਹੈ। ਅੱਜ ਕੱਲ੍ਹ ਜਿਆਦਾ ਕਰਕੇ ਬੰਦੇ ਦੇ ਪਹਿਨਣ ਜਾਂ ਉਸ ਕੋਲ ਸਾਧਨ ਤੋਂ ਉਸ ਦੀ ਹਸਤੀ ਨੂੰ ਮਿਣਿਆ-ਤੋਲਿਆ ਜਾਂਦਾ ਹੈ।ਅੱਜ ਦੇ ਸਮੇਂ ਵਿੱਚ ਕੰਪਨੀਆਂ ਦਾ ਮਾਰਕਾ ਬੰਦੇ ਦੀ ਪਛਾਣ ਬਣ ਗਿਆ ਹੈ ਅਤੇ ਗੁਣਾਂ ਦੀ ਗੱਲ ਪਿਛਾਂਹ ਰਹਿ ਗਈ ਹੈ। ਬੰਦੇ ਨੇ ਦੂਜਿਆਂ ਨੂੰ ਸਮਝਣ ਪਛਾਨਣ ਦੇ ਤਰੀਕੇ ਬੜੇ ਪਹਿਲਾਂ ਤੋਂ ਹੀ ਲੱਭਣੇ ਸ਼ੁਰੂ ਕੀਤੇ ਹੋਏ ਹਨ। ਹੁਣ ਤਾਂ ਮਨ ਨੂੰ ਸਮਝਣ ਦੇ ਕਈ ਵਿਗਿਆਨ ਹੋਂਦ ਵਿੱਚ ਆ ਗਏ ਨੇ।ਇਥੋਂ ਤੱਕ ਕੇ ਪਿਛਲੇ ਦਹਾਕੇ ਵਿੱਚ ਰਾਜਨੀਤੀ ਦੇ ਕਈ ਵੱਡੇ ਵਿਦਵਾਨਾਂ ਨੇ ਇਹ ਕਹਿ ਦਿੱਤਾ ਕਿ ਰਾਜਨੀਤੀ ਦਾ ਅਰਥ ਹੈ ਕਿ ਦੂਜਿਆਂ ਦੇ ਮਨ ਉਤੇ ਕੰਟਰੋਲ ਕਰਨਾ।ਇਹ ਉਹਨਾਂ ਨੇ ਕੋਈ ਭਵਿੱਖਬਾਣੀ ਨਹੀਂ ਕੀਤੀ ਸਗੋਂ ਜੋ ਦੁਨੀਆਂ ਭਰ ਵਿੱਚ ਰਾਜਨੀਤੀ ਚੱਲ ਰਹੀ ਹੈ ਉਹਨੂੰ ਸਮਝਣ ਤੋਂ ਬਾਅਦ ਸਿੱਟਾ ਕੱਢਕੇ ਦੱਸਿਆ ਹੈ। ਅਸੀਂ ਵੀ ਵੇਖ ਸਕਦੇ ਹਾਂ ਕਿ ਸਰਕਾਰ, ਵਪਾਰ ਜਾਂ ਪਿਆਰ ਕੁਝ ਵੀ ਹੋਵੇ ਉਹ ਓਨਾ ਹੀ ਸਫਲ਼ ਹੈ ਜਿੰਨਾ ਦੂਜੇ ਦੇ ਮਨ ਵਿੱਚ ਆਪਣੀ ਥਾਂ ਬਣਾਉਂਦਾ ਹੈ।ਰਾਜਨੀਤੀ ਦੂਜਿਆਂ ਦੇ ਮਨ ਨੂੰ ਕਾਬੂ ਕਰਨ ਦੀ ਖੇਡ ਤੇ ਧਰਮ ਆਪਣੇ ਮਨ ਨੂੰ। ਦੋਹਾਂ ਪਾਸੇ ਬੋਲੀ ਦਾ ਇਕੋ ਜਿਹਾ ਮਹੱਤਵ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਇਥੇ ਸੱਚ ਗਿਆਨ ਦਾ ਚਾਨਣ ਵੰਡਣਾ ਸ਼ੁਰੂ ਕੀਤਾ ਤਾਂ ਲੋਕਾਈ ਨੂੰ ਜਿੰਨਾਂ ਕੰਮਾਂ ਤੋਂ ਹਟਕਿਆ, ਉਹਨਾਂ ਕੰਮਾਂ ਵਿੱਚੋਂ ਬੋਲੀ ਵੀ ਸੀ ।ਅੱਜ ਅਸੀਂ ਹਿੰਦੀ ਦੀ ਰੀਸੇ ਭਾਸ਼ਾ ਕਹਿੰਦੇ ਹਾਂ ਗੁਰਬਾਣੀ ਅੰਦਰ ਇਹਦੇ ਲਈ ਭਾਖਾ ਲਫਜ਼ ਵੀ ਵਰਤਿਆ ਗਿਆ ਹੈ । ਵੀਹਵੀਂ ਸਦੀ ਦੇ ਮੁੱਢ ਤੱਕ ਇਹ ਲਫਜ਼ ਪ੍ਰਚੱਲਤ ਸੀ, ਹਿੰਦੀ ਭਾਸ਼ੀ ਲੋਕਾਂ ਦਾ ਰਾਜ ਹੋਣ ਕਾਰਨ ਹੁਣ 'ਭਾਸ਼ਾ' ਲਫਜ਼ ਦਾ ਬੋਲਬਾਲਾ ਹੋ ਗਿਆ। ਗੁਰੂ ਪਾਤਸ਼ਾਹ ਨੇ ਉਸ ਸਮੇਂ ਲੋਕਾਂ ਨੂੰ ਆਪਣੀ ਬੋਲੀ ਬੋਲਣ ਲਈ ਕਿਹਾ ਅੱਜ ਤਾਂ ਦੁਨੀਆਂ ਅੰਦਰ ਇਸ ਗੱਲ ਬਾਰੇ ਬੜੇ ਲੋਕ ਸਿਆਣੇ ਹਨ।ਗੁਰੂ ਸਾਹਿਬ ਨੇ ਫੁਰਮਾਇਆ; ਘਰਿ ਘਰਿ ਮੀਆ ਸਭਨਾ ਜੀਆ ਬੋਲੀ ਅਵਰ ਤੁਮਾਰੀ॥ ਉਸ ਸਮੇਂ ਸਾਡੇ ਲੋਕਾਂ ਉਤੇ ਅਰਬੀ ਫਾਰਸੀ ਨੂੰ ਬੋਲਣ ਦਾ ਅੱਜ ਵਾਂਗ ਭੂਤ ਸਵਾਰ ਸੀ ਅੱਜ ਵੀ ਲੋਕ ਅੰਗਰੇਜੀ-ਹਿੰਦੀ ਨੂੰ ਉਸੇ ਗੁਲਾਮ ਭਾਵਨਾ ਕਾਰਨ ਪਸੰਦ ਕਰਦੇ ਹਨ ,ਜਿਸ ਭਾਵਨਾ ਨਾਲ ਅਰਬੀ ਫਾਰਸੀ ਨੂੰ ਉਸ ਵੇਲੇ ਦੇ ਲੋਕ ਪਸੰਦ ਕਰਦੇ ਸਨ। ਕਿਸੇ ਦੀ ਗੁਲਾਮੀ ਵਿੱਚੋਂ ਨਿਕਲਣ ਦੀ ਥਾਂ ਉਸ ਵਰਗਾ ਹੋ ਕੇ ਹੀ ਵੱਡਾ ਹੋਣ ਦੀ ਕੋਸ਼ਿਸ਼ ਜਾਂ ਆਪਣੀ ਸੰਤੁਸ਼ਟੀ ਦੀ ਤਲਾਸ਼ ਗੁਲਾਮ ਮਨੁਖੀ ਮਨ ਦਾ ਆਮ ਵਰਤਾਰਾ ਹੈ। ਗੁਰੂ ਸਾਹਿਬ ਦੀ ਆਮਦ ਤੋਂ ਪਹਿਲਾਂ, ਇਥੋਂ ਦੇ ਧਾਰਮਿਕ-ਸਮਾਜਿਕ ਆਗੂ ਬ੍ਰਾਹਮਣ ਸਨ। ਬ੍ਰਾਹਮਣੀ ਕਰਮ ਕਾਂਡ ਅਤੇ ਬੋਲੀ ਦੀ ਵਰਤੋਂ ਬਾਰੇ ਇੱਕੋ ਪੰਕਤੀ ਵਿੱਚ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਹੈ। ਅਸੀਂ ਆਮ ਵੇਖ ਸਕਦੇ ਹਾਂ ਕਿ ਜੇ ਕੋਈ ਬੰਦਾ ਪੰਜਾਬੀ ਮੁਹਾਵਰੇ ਯਾਨੀ ਆਪਣੀ ਬੋਲੀ ਵਿੱਚ ਗੱਲ ਕਰਦਾ ਹੈ ਤਾਂ ਨਾਲ ਵਾਲੇ ਹੀ ਉਸ ਨੂੰ ਪੇਂਡੂ ਸਮਝਣ
Typing Box
Time Left
10:00
Typed Word
10:00
Copyright©punjabexamportal 2018