Reference Text
ਅਮਰੀਕਾ ਦੇ ਸ਼ਿਕਾਗੋ ਨਗਰ ਵਿੱਚ ੧੧ ਸਤੰਬਰ ਤੋਂ ੨੭ ਸਤੰਬਰ ੧੮੯੩ ਤਕ ਸੋਲਾਂ ਦਿਨ ਚੱਲਣ ਵਾਲੇ ਵਿਸ਼ਵ ਧਰਮ ਸੰਸਦ ਦੀ ਖਬਰ ਸਵਾਮੀ ਵਿਵੇਕਾਨੰਦ ਜੀ ਨੇ ਅਖਬਾਰਾਂ ਵਿੱਚ ਪੜ੍ਹੀ। ਇਸ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਤਾਂ ਨਾ ਕੋਈ ਸੱਦਾ ਪੱਤਰ ਮਿਲਿਆ ਸੀ ਅਤੇ ਨਾ ਹੀ ਉਨ੍ਹਾਂ ਕੋਲ ਉਥੇ ਟਿਕਣ ਦਾ ਕੋਈ ਟਿਕਾਣਾ ਸੀ। ਪ੍ਰਬੰਧਕਾਂ ਨੇ ਫਟਾਫਟ ਅੰਗਰੇਜ਼ੀ ਬੋਲਣ ਵਾਲੇ ਭਗਵੇਂ ਬਸਤਰਾਂ ਵਾਲੇ ਬਿਨ ਬੁਲਾਏ ਮਹਿਮਾਨ ਨੂੰ 'ਜੀ ਆਇਆਂ ਨੂੰ' ਆਖਿਆ ਅਤੇ ਵਿਚਾਰ-ਵਟਾਂਦਰਾ ਕਰਕੇ ਵਿਵੇਕਾਨੰਦ ਜੀ ਨੂੰ ਚਾਰ ਦਿਨ ਬੋਲਣ ਦਾ ਸਮਾਂ ਦਿੱਤਾ।੧੬ ਸਤੰਬਰ ਵਾਲੇ ਭਾਸ਼ਣ ਵਿੱਚ ਉਨ੍ਹਾਂ ਨੇ ਸਮੂਹ ਪ੍ਰਤੀਨਿਧੀਆਂ ਨੂੰ ਇੰਝ ਸੰਬੋਧਨ ਕੀਤਾ ਸੀ- ਅਮਰੀਕਾ ਵਾਸੀ ਭਰਾਵੋ ਅਤੇ ਭੈਣੋ। ਮੈਨੂੰ ਇਹ ਆਖਦਿਆਂ ਬੜਾ ਗੌਰਵ ਮਹਿਸੂਸ ਹੁੰਦਾ ਹੈ ਕਿ ਮੈਂ ਜਿਸ ਸਨਾਤਨ ਧਰਮ ਦਾ ਪੈਰੋਕਾਰ ਹਾਂ, ਉਸ ਨੇ ਜਗਤ ਨੂੰ ਉਦਾਰਤਾ ਅਤੇ ਵਿਸ਼ਵ ਨੂੰ ਆਪਣਾ ਸਮਝਣ ਦੀ ਉੱਚ ਭਾਵਨਾ ਸਿਖਾਈ ਹੈ। ਇਹੋ ਨਹੀਂ ਅਸੀਂ ਸਾਰੇ ਧਰਮਾਂ ਨੂੰ ਸੱਚਾ ਮੰਨਦੇ ਹਾਂ ਅਤੇ ਅਸੀਂ ਪੁਰਾਣੇ ਵੇਲਿਆਂ ਵਿੱਚ ਯਹੂਦੀ ਅਤੇ ਪਾਰਸੀ ਜਿਹੇ ਵੱਖਰੇ ਧਰਮ ਵਾਲਿਆਂ ਨੂੰ ਆਪਣੇ ਦੇਸ਼ ਵਿੱਚ ਟਿਕਾਇਆ ਸੀ... ਅਸੀਂ ਤਾਂ ਭਗਵਾਨ ਕ੍ਰਿਸ਼ਨ ਦੇ ਇਨ੍ਹਾਂ ਮਨੋਹਰ ਵਚਨਾਂ ਵਿੱਚ ਵਿਸ਼ਵਾਸ ਰੱਖਦੇ ਹਾਂ ਜੋ ਕਿ 'ਸ਼੍ਰੀਮਦ ਭਗਵਤ ਗੀਤਾ' ਵਿੱਚ ਦਰਜ ਹਨ 'ਕੋਈ ਵੀ ਵਿਅਕਤੀ ਮੇਰੇ ਕੋਲ ਭਾਵੇਂ ਕਿਸੇ ਵੀ ਭਾਵ ਨਾਲ ਆਵੇ ਤਾਂ ਵੀ ਉਸ ਨੂੰ ਮਿਲਦਾ ਹਾਂ। ਲੋਕੀਂ ਜਿਨ੍ਹਾਂ ਵੱਖ-ਵੱਖ ਰਸਤਿਆਂ ਉੱਤੇ ਟੁਰ ਕੇ ਅਗਾਂਹ ਵਧਣ ਦਾ ਯਤਨ ਕਰਦੇ ਹਨ, ਉਹ ਸਾਰੇ ਰਸਤੇ ਅਖੀਰ ਵਿੱਚ ਮੇਰੇ ਨਾਲ ਹੀ ਮਿਲ ਜਾਂਦੇ ਹਨ। ਅਸੀਂ ਲੋਕੀਂ ਸਮੂਹ ਧਰਮਾਂ ਪ੍ਰਤੀ ਕੇਵਲ ਸਹਿਣਸ਼ੀਲਤਾ ਵਿੱਚ ਹੀ ਵਿਸ਼ਵਾਸ ਨਹੀਂ ਕਰਦੇ, ਸਗੋਂ ਸਾਰੇ ਧਰਮਾਂ ਨੂੰ ਸੱਚਾ ਮੰਨ ਕੇ ਅਪਣਾਉਂਦੇ ਹਾਂ। ਮੈਂ ਇਹ ਬੇਨਤੀ ਕਰਦਿਆਂ ਗੌਰਵ ਮਹਿਸੂਸ ਕਰਦਾ ਹਾਂ ਕਿ ਮੈਂ ਅਜਿਹੇ ਧਰਮ ਦਾ ਅਨੁਯਾਈ ਹਾਂ, ਜਿਸ ਨੂੰ ਸਾਡੀ ਪਵਿੱਤਰ ਸੰਸਕ੍ਰਿਤ ਭਾਸ਼ਾ ਵਿੱਚ 'ਸਨਾਤਨ ਧਰਮ' ਆਖਿਆ ਜਾਂਦਾ ਹੈ ਪਰ ਅੰਗਰੇਜ਼ੀ ਦਾ 'ਐਕਸਕਲੂਸਿਵ' ਸ਼ਬਦ ਵੀ ਉਸ ਦਾ ਸਮਾਨ-ਅਰਥਕ ਬਣਨ ਦੀ ਸਮਰੱਥਾ ਨਹੀਂ ਰੱਖਦਾ। ਇਸ ਮਹਾ ਸਭਾ ਦੇ ਪ੍ਰਧਾਨ ਡਾ. ਬੈਰੋਜ ਨੇ ਉਨ੍ਹਾਂ ਦੀ ਪ੍ਰਤਿਭਾਸ਼ਾਲੀ ਸ਼ਖਸੀਅਤ ਵੇਖ ਕੇ ਇਹ ਟਿੱਪਣੀ ਕੀਤੀ ਸੀ; ਭਾਰਤ ਜਿਸ ਨੂੰ ਧਰਮਾਂ ਦੀ ਮਾਤਾ' ਸੱਦਿਆ ਜਾਂਦਾ ਹੈ, ਦੀ ਪ੍ਰਤੀਨਿਧਤਾ ਸਵਾਮੀ ਵਿਵੇਕਾਨੰਦ ਨੇ ਕੀਤੀ ਹੈ। ਭਗਵੇਂ ਕੱਪੜਿਆਂ ਵਾਲੇ ਇਸ ਸੰਨਿਆਸੀ ਨੇ ਸਰੋਤਿਆਂ ਉਤੇ ਚਮਤਕਾਰਪੂਰਨ ਪ੍ਰਭਾਵ ਪਾਇਆ ਹੈ। ਸਮਾਚਾਰ ਪੱਤਰਾਂ ਦੇ ਪ੍ਰਤੀਨਿਧੀ ਵੀ ਉਨ੍ਹਾਂ ਵਲ ਖਾਸ ਤੌਰ 'ਤੇ ਆਕਰਸ਼ਿਤ ਹੋਏ ਹਨ, ਜਿਨ੍ਹਾਂ ਨੇ ਉਸ ਨੂੰ ਭਾਰਤ ਦੇ ਸਮੁੰਦਰੀ ਤੂਫਾਨ ਵਰਗੇ ਸੰਨਿਆਸੀ ਦੀ ਉਪਮਾ ਦਿੱਤੀ ਹੈ। ਅਮਰੀਕਾ ਦੇ ਸ਼ਿਕਾਗੋ ਨਗਰ ਵਿੱਚ ੧੧ ਸਤੰਬਰ ਤੋਂ ੨੭ ਸਤੰਬਰ ੧੮੯੩ ਤਕ ਸੋਲਾਂ ਦਿਨ ਚੱਲਣ ਵਾਲੇ ਵਿਸ਼ਵ ਧਰਮ ਸੰਸਦ ਦੀ ਖਬਰ ਸਵਾਮੀ ਵਿਵੇਕਾਨੰਦ ਜੀ ਨੇ ਅਖਬਾਰਾਂ ਵਿੱਚ ਪੜ੍ਹੀ। ਇਸ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਤਾਂ ਨਾ ਕੋਈ ਸੱਦਾ ਪੱਤਰ ਮਿਲਿਆ ਸੀ ਅਤੇ ਨਾ ਹੀ ਉਨ੍ਹਾਂ ਕੋਲ ਉਥੇ ਟਿਕਣ ਦਾ ਕੋਈ ਟਿਕਾਣਾ ਸੀ। ਪ੍ਰਬੰਧਕਾਂ ਨੇ ਫਟਾਫਟ ਅੰਗਰੇਜ਼ੀ ਬੋਲਣ ਵਾਲੇ ਭਗਵੇਂ ਬਸਤਰਾਂ ਵਾਲੇ ਬਿਨ ਬੁਲਾਏ ਮਹਿਮਾਨ ਨੂੰ 'ਜੀ ਆਇਆਂ ਨੂੰ' ਆਖਿਆ ਅਤੇ ਵਿਚਾਰ-ਵਟਾਂਦਰਾ ਕਰਕੇ ਵਿਵੇਕਾਨੰਦ ਜੀ ਨੂੰ ਚਾਰ ਦਿਨ ਬੋਲਣ ਦਾ ਸਮਾਂ ਦਿੱਤਾ।੧੬ ਸਤੰਬਰ ਵਾਲੇ ਭਾਸ਼ਣ ਵਿੱਚ ਉਨ੍ਹਾਂ ਨੇ ਸਮੂਹ ਪ੍ਰਤੀਨਿਧੀਆਂ ਨੂੰ ਇੰਝ ਸੰਬੋਧਨ ਕੀਤਾ ਸੀ-
Typing Box
Time Left
10:00
Typed Word
10:00
Copyright©punjabexamportal 2018