Reference Text
ਸ੍ਰੀ ਕ੍ਰਿਸ਼ਨਾ ਸਆਮੀ ਆਇਰ ਮਦਰਾਸ ਵਿੱਚ ਸਮੁੰਦਰੀ ਚੁੰਗੀ ਦੇ ਮਹਿਕਮੇ ਵਿੱਚ ਅਫ਼ਸਰ ਸਨ। ਇਹ ਪਰਿਵਾਰ ਕਾਫ਼ੀ ਧਨਾਢ ਸੀ। ਇਨ੍ਹਾ ਦੀ ਸੁਪਤਨੀ ਸ੍ਰੀਮਤੀ ਰੁਕਮਨੀ ਅਮੇਲ ਨੇ ਰਮਨ ਨੂੰ ਦੇਖਿਆ, ਤਾਂ ਨਿਸਚਾ ਕਰ ਲਿਆ ਕਿ ਉਹ ਆਪਣੀ ਸਪੁੱਤਰੀ ਤਰੀਲੋਕਾ ਦਾ ਵਿਆਹ ਉਸਦੇ ਨਾਲ ਕਰਨਗੇ। ਪਰ ਦੋਹਾਂ ਪਰਿਵਾਰਾਂ ਦੀ ਜਾਤ ਇੱਕ ਨਹੀਂ ਸੀ। ਦੂਜੇ ਰਮਨ ਧਨੀ ਵੀ ਨਹੀਂ ਸਨ। ਪਰ ਸਭ ਤੋਂ ਵੱਡੀ ਔਂਕਡ਼ ਜਾਤ ਵਾਲੀ ਸੀ। ਸ੍ਰੀ ਆਇਰ ਵੀ ਬਹੁਤੇ ਇਸ ਦੇ ਹੱਕ ਵਿੱਚ ਨਹੀਂ ਸਨ। ਪਰ ਉਨ੍ਹਾਂ ਦੀ ਸੁਪਤਨੀ ਦਾ ਨਿਸ਼ਚਾ ਅਟੱਲ ਸੀ ਤੇ ਉਹ ਵਿਰੋਧਤਾ ਹੁੰਦਿਆਂ ਹੋਇਆਂ ਵੀ ਅੰਤ ਇਹ ਵਿਆਹ ਹੋ ਗਿਆ। ਇਸ ਪ੍ਰਕਾਰ ਕੁਮਾਰੀ ਤਰੀਲੋਕਾ ਸੁੰਦਰੀ, ਰਮਨ ਦੀ ਸੁਪਤਨੀ ਬਣ ਗਈ। ਇੱਕ ਦਿਨ ਉਹ ਆਪਣੇ ਦਫ਼ਤਰ ਵੱਲ ਜਾ ਰਹੇ ਸਨ ਕਿ ਉਨ੍ਹਾਂ ਦੀ ਨਜ਼ਰ ਇੱਕ ਮਕਾਨ ਉੱਤੇ ਲੱਗੇ ਬੋਰਡ 'ਤੇ ਪਈ, ਜਿਸ 'ਤੇ ਲਿਖਿਆ ਸੀ, "ਵਿਗਿਆਨ ਦੇ ਪ੍ਰਚਾਰ ਲਈ ਭਾਰਤੀ ਸੰਸਥਾ", ਉਹ ਝਟ ਟ੍ਰੈਮ ਤੋਂ ਉੱਤਰੇ ਤੇ ਇਸ ਮਕਾਨ ਵਿੱਚ ਜਾ ਪੁੱਜੇ। ਉੱਥੇ ਇਸ ਸੰਸਥਾ ਦੇ ਮੈਂਬਰ ਇੱਕ ਇਕੱਤਰਤਾ ਵਿੱਚ ਹਿੱਸਾ ਲੈਣ ਲਈ ਇਕੱਠੇ ਹੋ ਰਹੇ ਸਨ। ਉਹ ਸਨਮਾਨਤ ਸਕੱਤਰ ਡਾਕਟਰ ਅੰਮ੍ਰਿਤ ਲਾਲ ਸਰਕਾਰ ਨੂੰ ਮਿਲੇ। ਇਹ ਸੱਜਣ ਇਸ ਐਸੋਸ਼ੀਏਸ਼ਨ ਦੇ ਬਾਨੀ ਡਾਕਟਰ ਮਹਿੰਦਰ ਲਾਲ ਸਰਕਾਰ ਦੇ ਸਪੁੱਤਰ ਸਨ। ਉਨ੍ਹਾਂ ਤੋਂ ਸਮਾਂ ਲੈ ਕੇ ਰਮਨ ਨੇ ਵਿਗਿਆਨ ਵਿੱਚ ਕੀਤੇ ਕੰਮ ਦੀ ਉਨ੍ਹਾਂ ਨੂੰ ਵਿਆਖਿਆ ਕੀਤੀ। ਡਾਕਟਰ ਸਰਕਾਰ ਉਨ੍ਹਾਂ ਦੇ ਕੰਮ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੂੰ ਖੋਜ ਦੇ ਕੰਮ ਵਿੱਚ ਹਰ ਕਿਸਮ ਦੀ ਸਹਾਇਤਾ ਦੇਣ ਦਾ ਵਿਸ਼ਵਾਸ਼ ਦਿਵਾਇਆ। ਨਾਲ ਹੀ ਉਨ੍ਹਾਂ ਨੂੰ ਇਸ ਸੰਸਥਾ ਦਾ ਮੈਂਬਰ ਵੀ ਬਣਾ ਲਿਆ। ਉਨ੍ਹਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ। ਇਸ ਪ੍ਰਕਾਰ ਰਮਨ ਵਿਗਿਆਨਿਕ ਖੋਜ ਵਿੱਚ ਜੁੱਟ ਪਏ। ਰਮਨ ਨੂੰ ਇੱਕ ਪ੍ਰਯੋਗਸ਼ਾਲਾ ਦੀ ਲੋਡ਼ ਸੀ ਤੇ ਐਸੋਸ਼ੀਏਸ਼ਨ ਨੂੰ ਇੱਕ ਮਹਾਨ ਵਿਗਿਆਨੀ ਦੀ। ਸੋ ਇਸ ਮੇਲ ਨੇ ਦੋਹਾਂ ਦੀ ਲੋਡ਼ ਨੂੰ ਪੂਰਾ ਕਰ ਦਿੱਤਾ। ਰਮਨ ਨੇ ਆਪਣਾ ਸਾਰਾ ਵਿਹਲਾ ਸਮਾਂ ਐਸੋਸ਼ੀਏਸ਼ਨ ਦੀ ਪ੍ਰਯੋਗਸ਼ਾਲਾ ਵਿੱਚ ਗੁਜ਼ਾਰਨਾ ਸ਼ੁਰੂ ਕੀਤਾ। ਉਨ੍ਹਾ ਦੀ ਖੋਜ ਦੇ ਸਿੱਟੇ ਇਸ ਸੰਸਥਾ ਵੱਲੋਂ ਟ੍ਰੈਕਟਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਣ ਲੱਗੇ। ਪਰ ਰਮਨ ਨੇ ਇੱਥੇ ਕੇਵਲ ਤਿੰਨ ਵਰ੍ਹੇ ਹੀ ਗੁਜ਼ਾਰੇ ਸਨ ਕਿ ਉਨ੍ਹਾਂ ਨੂੰ ਰੰਗੂਨ ਬਦਲ ਦਿੱਤਾ ਗਿਆ। ਇਸ ਪ੍ਰਕਾਰ ਕੁਝ ਸਮੇਂ ਲਈ ਉਨ੍ਹਾਂ ਨੂੰ ਐਸੋਸ਼ੀਏਸ਼ਨ ਤੋਂ ਵਿਛਡ਼ਨਾ ਪਿਆ। ਕੁਝ ਸਮਾਂ ਰੰਗੂਨ ਵਿੱਚ ਬੀਤਿਆ ਸੀ ਕਿ ਰਮਨ ਦੇ ਪਿਤਾ ਅਕਾਲ ਚਲਾਣਾ ਕਰ ਗਏ। ਸ੍ਰੀ ਰਮਨ ਛੇ ਮਹੀਨਿਆਂ ਦੀ ਛੁੱਟੀ ਲੈ ਕੇ ਮਦਰਾਸ ਆ ਗਏ। ਇੱਥੇ ਵੀ ਉਨ੍ਹਾਂ ਨੇ ਬਹੁਤਾ ਸਮਾਂ ਪ੍ਰੈਜ਼ੀਡੈਂਸੀ ਕਾਲਜ ਦੀ ਪ੍ਰਯੋਗਸ਼ਾਲਾ ਵਿੱਚ ਹੀ ਗੁਜ਼ਾਰਿਆ। ਮਦਰਾਸ ਤੋਂ ਮੁਡ਼ਨ ਤੇ ਸ੍ਰੀ ਰਮਨ ਨੂੰ ਨਾਗਪੁਰ ਤਬਦੀਲ ਕਰ ਦਿੱਤਾ ਗਿਆ। ਇੰਨ੍ਹੀ ਦਿਨੀਂ ਨਾਗਪੁਰ ਵਿੱਚ ਪਲੇਗ ਫੁੱਟ ਪਈ। ਸੋ ਉਨ੍ਹਾਂ ਨੇ ਆਪਣੇ ਦਫ਼ਤਰ ਦੇ ਸਾਰੇ ਕਰਮਚਾਰੀਆਂ ਲਈ ਦਫ਼ਤਰ ਦੇ ਇਹਾਤੇ ਵਿੱਚ ਹੀ ਤੰਬੂ ਗਡਵਾ ਦਿੱਤੇ ਅਤੇ ਆਪ ਵੀ ਉੱਥੇ ਹੀ ਰਹਿਣ ਲੱਗੇ। ਸ੍ਰੀ ਕ੍ਰਿਸ਼ਨਾ ਸਆਮੀ ਆਇਰ ਮਦਰਾਸ ਵਿੱਚ ਸਮੁੰਦਰੀ ਚੁੰਗੀ ਦੇ ਮਹਿਕਮੇ ਵਿੱਚ ਅਫ਼ਸਰ ਸਨ। ਇਹ ਪਰਿਵਾਰ ਕਾਫ਼ੀ ਧਨਾਢ ਸੀ। ਇਨ੍ਹਾ ਦੀ ਸੁਪਤਨੀ ਸ੍ਰੀਮਤੀ ਰੁਕਮਨੀ ਅਮੇਲ ਨੇ ਰਮਨ ਨੂੰ ਦੇਖਿਆ, ਤਾਂ ਨਿਸਚਾ ਕਰ ਲਿਆ ਕਿ ਉਹ ਆਪਣੀ ਸਪੁੱਤਰੀ ਤਰੀਲੋਕਾ ਦਾ ਵਿਆਹ ਉਸਦੇ ਨਾਲ ਕਰਨਗੇ।
Typing Box
Time Left
10:00
Typed Word
10:00
Copyright©punjabexamportal 2018