Reference Text
ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਵੰਦੇ ਮਾਤਰਮ ਮਹਾਵਿਦਿਆਲਾ ਰੱਖਣ ਨਾਲ ‘ਵੰਦੇ ਮਾਤਰਮ’ ਬਾਰੇ ਚਰਚਾ ਮੁਡ਼ ਸ਼ੁਰੂ ਹੋ ਗਈ ਹੈ। ‘ਵੰਦੇ ਮਾਤਰਮ’ ਗੀਤ ਦਾ ਜਨਮ ਕਦੋਂ ਤੇ ਕਿਸ ਦੇ ਹੱਥੋਂ ਹੋਇਆ ਸੀ ਅਤੇ ਇਸ ਦੀ ਪਰਵਰਿਸ਼ ਕਿਹੋ-ਜਿਹੇ ਸੱਭਿਆਚਾਰਕ ਤੇ ਰਾਜਸੀ ਮਾਹੌਲ ਵਿੱਚ ਹੋਈ, ਬਾਰੇ ਜਾਣ ਬਗ਼ੈਰ ਪੂਰਾ ਸੱਚ ਨਹੀਂ ਸਮਝਿਆ ਨਹੀਂ ਜਾ ਸਕਦਾ। ‘ਵੰਦੇ ਮਾਤਰਮ’ ਗੀਤ ਬੰਗਾਲੀ ਦੇ ਮਸ਼ਹੂਰ ਲੇਖਕ ਬੰਕਿਮ ਚੰਦਰ ਚੈਟਰਜੀ ਵੱਲੋਂ ਲਿਖਿਆ ਗਿਆ। ਬੰਕਿਮ ਚੰਦਰ ਦਾ ਜਨਮ 27 ਜੂਨ 1838 ਨੂੰ ਹੋਇਆ ਸੀ, ਜਦੋਂ ਆਧੁਨਿਕ ਭਾਰਤ ਦੇ ਪਿਤਾਮਾ ਕਹੇ ਜਾਣ ਵਾਲੇ ਤੇ ਬ੍ਰਹਮੋ ਸਮਾਜ ਦੇ ਸੰਸਥਾਪਕ ਰਾਜਾ ਰਾਮ ਮੋਹਨ ਰਾਏ ਨੂੰ ਕਾਲ ਵੱਸ ਹੋਇਆਂ ਪੰਜ ਸਾਲ ਬੀਤ ਚੁੱਕੇ ਸਨ। ਬੰਕਿਮ ਚੰਦਰ ਨੇ 1856 ਵਿੱਚ ਪ੍ਰੈਜ਼ੀਡੈਂਸੀ ਕਾਲਜ ਕਲਕੱਤਾ ਵਿੱਚ ਬੀਏ ਵਿੱਚ ਦਾਖ਼ਲਾ ਲਿਆ ਤੇ ਉਹ 1858 ਵਿੱਚ ਨਵੀਂ ਬਣੀ ਕਲਕੱਤਾ ਯੂਨੀਵਰਸਿਟੀ ’ਚੋਂ ਪਹਿਲੇ ਨੰਬਰ ’ਤੇ ਆਉਣ ਵਾਲੇ ਦੋ ਵਿਦਿਆਰਥੀਆਂ ਵਿੱਚੋਂ ਇਕ ਸਨ। ਇਸ ਤੋਂ ਬਾਅਦ ਉਹ ਡਿਪਟੀ ਮੈਜਿਸਟਰੇਟ ਨਿਯੁਕਤ ਹੋ ਗਏ। 1865 ਵਿੱਚ ਬੰਕਿਮ ਨੇ ਬੰਗਲਾ ਭਾਸ਼ਾ ਦਾ ਪਹਿਲਾ ਨਾਵਲ ‘ਦੁਰਗੇਸ਼ ਨੰਦਨੀ’ ਲਿਖਿਆ। ਬੰਗਲਾ ਦਾ ਹੀ ਪਹਿਲਾ ਆਧੁਨਿਕ ਰਸਾਲਾ ‘ਬੰਗ ਦਰਸ਼ਨ’ ਸ਼ੁਰੂ ਕਰਕੇ ਸੰਪਾਦਿਤ ਕੀਤਾ। 1870 ਵਿੱਚ ਉਨ੍ਹਾਂ ਵੱਲੋਂ ਸੰਸਕ੍ਰਿਤ ਤੇ ਬੰਗਲਾ ਭਾਸ਼ਾ ਦਾ ਮਿਲਗੋਭਾ ‘ਵੰਦੇ ਮਾਤਰਮ’ ਗੀਤ ਲਿਖਿਆ ਗਿਆ ਤੇ 1882 ਵਿੱਚ ਉਸ ਦਾ ਨਾਵਲ ‘ਅਨੰਦ ਮੱਠ’ ਪ੍ਰਕਾਸ਼ਿਤ ਹੋਇਆ, ਜਿਸ ਵਿੱਚ ਇਹ ਗੀਤ, ਪਾਤਰਾਂ ਦੇ ਮੁੱਖ ਗੀਤ ਵਜੋਂ ਫਿੱਟ ਕੀਤਾ ਗਿਆ। ਉਨ੍ਹਾਂ 14 ਨਾਵਲ ਲਿਖਣ ਤੋਂ ਇਲਾਵਾ ਧਾਰਮਿਕ, ਦਾਰਸ਼ਨਿਕ ਤੇ ਸਮਾਜਿਕ ਵਿਸ਼ਿਆਂ ’ਤੇ ਦਰਜਨਾਂ ਲੇਖ ਲਿਖੇ ਸਨ। ਬੰਕਿਮ ਚੰਦਰ ਨੇ ਸਾਰੀ ਉਮਰ ਆਪਣੀਆਂ ਰਚਨਾਵਾਂ ਰਾਹੀਂ ਹਿੰਦੂ ਅਤੀਤ ਨੂੰ ਸੁਰਜੀਤ ਕਰਨ ਦਾ ਪ੍ਰਚਾਰ ਕੀਤਾ। ਬੰਕਿਮ ਚੰਦਰ ਚੈਟਰਜੀ ਦੇ ਨਾਵਲ ‘ਅਨੰਦ ਮੱਠ’ ਦੀ ਕਾਲਪਨਿਕ ਕਹਾਣੀ 1769 ਤੋਂ ਸ਼ੁਰੂ ਹੁੰਦੀ ਹੈ, ਜਦੋਂ ਬੰਗਾਲ ਪ੍ਰੈਜ਼ੀਡੈਂਸੀ ਉੱਤੇ ਨਵਾਬ ਮੁਹੰਮਦ ਰੇਜ਼ਾ ਖਾਨ ਦਾ ਰਾਜ ਹੈ, ਪਰ ਲੋਕਾਂ ਤੋਂ ਟੈਕਸ ਉਗਰਾਹੁਣ ਦਾ ਕੰਮ ਅੰਗਰੇਜ਼ਾਂ ਦੀ ਜੌਹਨ ਕੰਪਨੀ (ਈਸਟ ਇੰਡੀਆ ਕੰਪਨੀ ਦਾ ਬਦਲਵਾਂ ਨਾਂ) ਕਰਦੀ ਹੈ। ਇੱਕ ਰਾਤ ਹਿੰਦੂ ਸੰਨਿਆਸੀ ਇਕੱਠੇ ਹੋ ਕੇ ‘ਵੰਦੇ ਮਾਤਰਮ’ ਦੇ ਨਾਅਰੇ ਮਾਰਦੇ ਹੋਏ ਮੁਸਲਮਾਨਾਂ ਦਾ ਕਤਲੇਆਮ ਸ਼ੁਰੂ ਕਰ ਦਿੰਦੇ ਹਨ ਤੇ ਉਹ ਨਵਾਬ ਦਾ ਰਾਜ ਖਤਮ ਕਰ ਕੇ ਰਾਜ ਅੰਗਰੇਜ਼ਾਂ ਦੇ ਹੱਥ ਸੌਂਪ ਦਿੰਦੇ ਹਨ। ਉਸ ਸਮੇਂ ਤੋਂ ਹੀ ‘ਵੰਦੇ ਮਾਤਰਮ’ ਦਾ ਨਾਅਰਾ ਮੁਸਲਮਾਨ ਭਾਈਚਾਰੇ ਲਈ ਤੌਹੀਨ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹਿੰਦੂ ਰਾਸ਼ਰਟਵਾਦੀਆਂ ਲਈ ਤਾਕਤ ਅਤੇ ਪ੍ਰੇਰਨਾ ਦਾ ਸਰੋਤ। ‘ਵੰਦੇ ਮਾਤਰਮ’ ਅਸਲ ਵਿੱਚ ਦੁਰਗਾ ਮਾਤਾ ਦੀ ਉਸਤਤ ਵਿੱਚ ਗਾਈ ਭੇਟਾ ਹੈ, ਜਿਸ ਦਾ ਅਰਥ ਹੈ ‘ਮਾਂ ਤੈਨੂੰ ਪ੍ਰਨਾਮ’। ਇਹ ਗੁੰਝਲ ਵੀ ਕੋਈ ਘੱਟ ਦਿਲਚਸਪ ਨਹੀਂ ਹੈ ਕਿ ਜੇਕਰ ਇਹ ਨਾਵਲ ਅੰਗਰੇਜ਼ਾਂ ਦਾ ਰਾਜ ਸਥਾਪਿਤ ਕਰਨ ਦੀ ਗੱਲ ਕਰਦਾ ਹੈ ਤਾਂ ਅੰਗਰੇਜ਼ਾਂ ਨੂੰ ਕੱਢਣ ਲਈ ਸੰਘਰਸ਼ ਕਰ ਰਹੇ ਬੰਗਾਲ ਦੇ ਹਥਿਆਰਬੰਦ ਹਿੰਦੂ ਰਾਸ਼ਟਰਵਾਦੀਆਂ ਵੱਲੋਂ ਇਸ ਨਾਵਲ ਅਤੇ ‘ਵੰਦੇ ਮਾਤਰਮ’ ਗੀਤ ਨੂੰ ਆਪਣਾ ਮਾਰਗ ਦਰਸ਼ਕ ਕਿਉਂ ਤੇ ਕਿਸ ਲਈ ਬਣਾਇਆ ਗਿਆ ? ਬੰਗਾਲ ਵਿੱਚ 1905 ਵਿੱਚ ਹਿੰਦੂ ਰਾਸ਼ਟਰਵਾਦੀਆਂ ਦੇ ਦੋ ਗਰੁੱਪ ਕੰਮ ਕਰ ਰਹੇ ਸਨ। ‘ਅਨੁਸ਼ੀਲਨ ਸਮਿਤੀ’ ਅਤੇ ‘ਵਿਪਲਵੀ ਅਥਵਾ ਯੁਗਾਂਤਰ’ ਗਰੁੱਪ। ਦੋਵਾਂ ਦਾ ਨਾਅਰਾ ‘ਵੰਦੇ ਮਾਤਰਮ’ ਸੀ ਤੇ ਦੋਵਾਂ ਦਾ ਹੀ ਮਾਰਗ ਦਰਸ਼ਕ ‘ਅਨੰਦ ਮੱਠ’ ਸੀ। ‘ਵਿਪਲਵੀ’
Typing Box
Time Left
10:00
Typed Word
10:00
Copyright©punjabexamportal 2018