Reference Text
1905 ਵਿੱਚ ਹੀ ‘ਵੰਦੇ ਮਾਤਰਮ ਸੰਪਰਦਾ’ ਦਾ ਗਠਨ ਕੀਤਾ ਗਿਆ। ਇਸੇ ਦੌਰਾਨ ਹੀ ‘ਸਵਦੇਸ਼ ਸੇਵਕ ਸੰਪਰਦਾ’ ਦੀਆਂ ਟੋਲੀਆਂ ਇਸ ਗੀਤ ਨੂੰ ਪਿੰਡਾਂ ਵਿੱਚ ਘੁੰਮ-ਫਿਰ ਕੇ ਗਾਉਣ ਲੱਗੀਆਂ। ਅਕਤੂਬਰ 1905 ਵਿੱਚ ਰੱਖਡ਼ੀ ’ਤੇ ਰਬਿੰਦਰ ਨਾਥ ਟੈਗੋਰ ਦੀ ਅਗਵਾਈ ਵਿੱਚ ਜੋ ਜਲੂਸ ਨਿਕਲਿਆ, ਉਸ ਵਿੱਚ ਇਹ ਗੀਤ ਗਾਇਆ ਗਿਆ, ਜਿਸ ਨਾਲ ਇਸ ਦੀ ਪ੍ਰਸਿੱਧੀ ਵਿੱਚ ਢੇਰ ਵਾਧਾ ਹੋਇਆ। ਟੈਗੋਰ ਨੇ 1880 ਵਿੱਚ ਹੀ ਇਸ ਗੀਤ ਦੀ ਤਰਜ ਬਣਾਈ ਸੀ, ਜੋ ਬੰਕਿਮ ਚੰਦਰ ਦੀ ਹਾਜ਼ਰੀ ਵਿੱਚ ਗਾਈ ਗਈ। 1905 ਵਿੱਚ ਜਦੋਂ ਕਾਂਗਰਸ ਦੀ ਬਨਾਰਸ ਕਾਨਫਰੰਸ ਹੋਈ ਤਾਂ ਇਸ ਗੀਤ ਨੂੰ ਗੋਖਲੇ ਦੀ ਸਿਫ਼ਾਰਸ਼ ’ਤੇ ਟੈਗੋਰ ਦੀ ਭਤੀਜੀ ਸਰਲਾ ਦੇਵੀ ਚੌਧਰਾਣੀ ਨੇ ਗਾਇਆ ਤਾਂ ਉਸ ਨੇ ਅੰਤਲੇ ਸ਼ਬਦਾਂ ਵਿੱਚੋਂ ਸੱਤ ਕਰੋੜ ਭਾਰਤੀ ਹਟਾ ਕੇ ਤੀਹ ਕਰੋੜ ਕਰ ਦਿੱਤਾ, ਜਿਸ ਨਾਲ ਸਾਰਾ ਭਾਰਤ ਇਸ ਗੀਤ ਦੇ ਘੇਰੇ ਵਿੱਚ ਆ ਗਿਆ, ਜਦੋਂਕਿ ਬੰਕਿਮ ਚੰਦਰ ਨੇ ਇਸ ਨੂੰ ਸਿਰਫ਼ ਬੰਗਾਲ ਪ੍ਰੈਜ਼ੀਡੈਂਸੀ ਤੱਕ ਹੀ ਸੀਮਤ ਰੱਖਿਆ ਸੀ। 1906 ਵਿੱਚ ਪੈਥਾਫੋਨ ਨਾਮੀ ਗ੍ਰਾਮੋਫੋਨ ਕੰਪਨੀ ਨੇ ‘ਵੰਦੇ ਮਾਤਰਮ’ ਦਾ ਰਿਕਾਰਡ ਕੱਢਿਆ, ਜਿਸ ’ਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ। 1906 ਵਿੱਚ ਹੀ ਟੈਗੋਰ ਦੇ ਭਤੀਜੇ ਅਵਨੇਂਦਰ ਨਾਥ ਟੈਗੋਰ ਵੱਲੋਂ ਭਾਰਤ ਮਾਤਾ ਦਾ ਚਿੱਤਰ ਬਣਾਇਆ ਗਿਆ, ਜਿਸ ਦੇ ਵੱਖ-ਵੱਖ ਹੱਥਾਂ ਵਿੱਚ ਖਾਣ-ਪੀਣ ਵਾਲੀਆਂ ਚੀਜ਼ਾਂ ਦਿਖਾਈਆਂ ਗਈਆਂ ਸਨ। ਬਾਅਦ ਵਿੱਚ ਕਿਸੇ ਨੇ ਇਸ ਦੇ ਇਕ ਹੱਥ ਵਿੱਚ ਤਲਵਾਰ ਵੀ ਫੜਾ ਦਿੱਤੀ ਸੀ। ਬੁੱਤ ਪੂਜ ਬੰਗਾਲੀ ਭਾਈਚਾਰੇ ਨੇ ਦੁਰਗਾ ਮਾਤਾ ਨੂੰ ਭਾਰਤ ਮਾਤਾ ਦੇ ਰੂਪ ਵਿੱਚ ਬਦਲ ਲਿਆ। ਉਦੋਂ ਤੋਂ ਹੀ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ’ ਦਾ ਸੰਕਲਪ ਅੰਤਰ-ਸਬੰਧਤ ਹੋ ਗਏ ਹਨ। ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਹੋਣ ਕਰ ਕੇ 1920 ਤੱਕ ‘ਵੰਦੇ ਮਾਤਰਮ’ ਰਾਸ਼ਟਰੀ ਗੀਤ ਵਜੋਂ ਸਥਾਪਿਤ ਹੋ ਗਿਆ ਸੀ। ਪੰਜਾਬੀ ਵਿੱਚ ਇਸ ਦਾ ਅਨੁਵਾਦ ਮੁਨਸ਼ਾ ਸਿੰਘ ਦੁਖੀ ਨੇ ਕੀਤਾ ਸੀ, ਜੋ 1927 ਦੇ ‘ਫੁਲਵਾੜੀ’ ਵਿੱਚ ਛਪਿਆ, ਪਰ ਸ਼ੁਰੂ ਤੋਂ ਹੀ ‘ਵੰਦੇ ਮਾਤਰਮ’ ਦਾ ਨਾਅਰਾ ਮੁਸਲਮਾਨਾਂ ਤੇ ਹਿੰਦੂ ਰਾਸ਼ਟਰਵਾਦੀਆਂ ਦਰਮਿਆਨ ਟਕਰਾਅ ਦਾ ਕਾਰਨ ਬਣ ਗਿਆ ਸੀ। 1906 ਵਿੱਚ ਪੂਰਬੀ ਬੰਗਾਲ ਦੇ ਬਾਰੀਸਾਲ ਜ਼ਿਲ੍ਹੇ ਵਿੱਚ ਉਸ ਵਕਤ ਝੜਪਾਂ ਹੋਈਆਂ, ਜਦੋਂ ਕੁਝ ਹਿੰਦੂਆਂ ਨੇ ਮਸਜਿਦ ਅੱਗੇ ਖੜ੍ਹ ਕੇ ‘ਵੰਦੇ ਮਾਤਰਮ’ ਦੇ ਨਾਅਰੇ ਲਾਏ। 30 ਦਸੰਬਰ 1908 ਨੂੰ ਜਦੋਂ ਅੰਮ੍ਰਿਤਸਰ ਵਿੱਚ ਆਲ ਇੰਡੀਆ ਮੁਸਲਮ ਲੀਗ ਦਾ ਸਮਾਗਮ ਹੋਇਆ ਤਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਈਅਦ ਅਲੀ ਇਮਾਮ ਨੇ ‘ਵੰਦੇ ਮਾਤਰਮ’ ਨੂੰ ਹਿੰਦੂ ਰਾਸ਼ਟਰਵਾਦ ਦੇ ਚਿੰਨ੍ਹ ਦੱਸਿਆ। ਮੁਹੰਮਦ ਅਲੀ ਜਿਨਾਹ ਤੇ ਹੋਰ ਮੁਸਲਮ ਆਗੂਆਂ ਨੇ ‘ਵੰਦੇ ਮਾਤਰਮ’ ਨਾਅਰੇ ਦਾ ਵਿਰੋਧ ਕੀਤਾ। 1937 ਵਿੱਚ ਜਦੋਂ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ‘ਵਿਦਿਆ ਮੰਦਰ’ ਦੇ ਨਾਂ ’ਤੇ ਜੋ ਸਕੂਲ ਖੋਲ੍ਹੇ ਗਏ, ਉਨ੍ਹਾਂ ਵਿੱਚ ‘ਵੰਦੇ ਮਾਤਰਮ’ ਗੀਤ ਗਾਉਣ ਲਈ ੳੁਤਸ਼ਾਹਿਤ ਕੀਤਾ ਗਿਆ, ਪਰ ਜਿਨਾਹ ਨੇ ਇਸ ਦਾ ਕਰੜਾ ਵਿਰੋਧ ਕੀਤਾ। ਸਿੱਟੇ ਵਜੋਂ ਕਾਂਗਰਸ ਨੇ 1937 ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਇਕ ਕਮੇਟੀ ਬਣਾੲੀ ਤਾਂ ਕਮੇਟੀ ਨੇ ਇਸ ਗੀਤ ਦੇ ਬੁੱਤ ਪਰਸਤੀ ਵਾਲੇ ਹਿੱਸੇ ਛਾਂਟ ਕੇ ਸੰਪਾਦਿਤ ਹਿੱਸੇ ਨੂੰ ਰਾਸ਼ਟਰੀ ਗੀਤ ਵਜੋਂ ਪ੍ਰਵਾਨ ਕਰ ਲਿਆ। ਨਹਿਰੂ ਨੇ 20 ਅਕਤੂਬਰ 1937 ਨੂੰ ਕਾਂਗਰਸ ਕਾਰਜਕਾਰਨੀ ਦੀ ਮੀਟਿੰਗ ਤੋਂ ਛੇ ਦਿਨ ਪਹਿਲਾਂ ‘ਅਨੰਦ ਮੱਠ’ ਦਾ ਅੰਗਰੇਜ਼ੀ ਅਨੁਵਾਦ ਪੜ੍ਹ ਕੇ ਮਹਿਸੂਸ ਕੀਤਾ
Typing Box
Time Left
10:00
Typed Word
10:00
Copyright©punjabexamportal 2018