Reference Text
ਇਸ ਸਦੀ ਨੂੰ ਇੰਟਰਨੈੱਟ ਤਕਨਾਲੋਜੀ ਦਾ ਯੁੱਗ ਕਿਹਾ ਜਾ ਸਕਦਾ ਹੈ। ਇੰਟਰਨੈੱਟ ਦੀ ਈਜਾਦ ਤੋਂ ਬਾਅਦ ਸਮੁੱਚੀ ਦੁਨੀਆਂ ਇੱਕ ਪਿੰਡ ਦਾ ਰੂਪ ਧਾਰਨ ਕਰ ਚੁੱਕੀ ਹੈ। ਤਕਨਾਲੋਜੀ ਦੇ ਵਸਾਏ ਇਸ ਪਿੰਡ ਵਿੱਚ ਜਾਣੇ-ਅਣਜਾਣੇ ਲੋਕ ਇੱਕ ਮੰਚ ’ਤੇ ਇਕੱਠੇ ਹੋ ਰਹੇ ਹਨ, ਜਿੱਥੇ ਸੂਚਨਾਵਾਂ ਅਤੇ ਸੁਨੇਹਿਆਂ ਦਾ ਅਦਾਨ-ਪ੍ਰਦਾਨ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਸੋਸ਼ਲ ਸਾਈਟਸ ਦੀ ਈਜਾਦ ਨੇ ਮਨੁੱਖੀ ਸੰਪਰਕਾਂ ਵਿੱਚ ਕ੍ਰਾਂਤੀਕਾਰੀ ਪਹਿਲਕਦਮੀ ਤਾਂ ਕੀਤੀ ਹੈ, ਪਰ ਸਮਾਜਿਕ ਮੇਲ-ਜੋਲ ਦੀ ਭਾਵਨਾ ਨੂੰ ਤਕੜੀ ਸੱਟ ਮਾਰੀ ਹੈ। ਹਾਲਾਂਕਿ ਸੋਸ਼ਲ ਸਾਈਟਸ ਦੇ ਸਕਾਰਾਤਮਕ ਪਹਿਲੂਆਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਪਰ ਫਿਰ ਵੀ ਸਾਨੂੰ ਇਸ ਦੇ ਨਕਾਰਾਤਮਕ ਪੱਖਾਂ ਦੀ ਪੜਚੋਲ ਕਰਨੀ ਪਵੇਗੀ। ਜਦੋਂ ਤੋਂ ਇੰਟਰਨੈੱਟ ਨੂੰ ਮੋਬਾਈਲ ਫੋਨ ਨਾਲ ਜੋੜ ਦਿੱਤਾ ਗਿਆ, ਉਦੋਂ ਤੋਂ ਮਨੁੱਖ ਨੂੰ ਸਾਰੀ ਦੁਨੀਆ ਆਪਣੀ ਜੇਬ ਵਿੱਚ ਪ੍ਰਤੀਤ ਹੋਣ ਲੱਗੀ ਹੈ। ਅਜੋਕਾ ਮਨੁੱਖ ਜੇਬ ਵਿੱਚ ਬੰਦ ਦੁਨੀਆ ਨਾਲ ਗੱਲਾਂ ਕਰ ਰਿਹਾ ਹੈ। ਨੌਜਵਾਨ ਮੁੰਡੇ, ਕੁੜੀਆਂ ਦਿਨ-ਰਾਤ ਇਨ੍ਹਾਂ ਸੋਸ਼ਲ ਸਾਈਟਸ ’ਚ ਸਿਰ ਘੁਸੋਈ ਬੈਠੇ ਹਨ। ਇਨ੍ਹਾਂ ਨੂੰ ਦੇਖ ਕੇ ਇੰਝ ਪ੍ਰਤੀਤ ਹੁੰਦੈ, ਜਿਵੇਂ ਜ਼ਿੰਦਗੀ ਦੀ ਬਹੁਤ ਕੀਮਤੀ ਵਸਤੂ ਲੱਭ ਰਹੇ ਹੋਣ। ਅਜੋਕੀ ਨੌਜਵਾਨ ਪੀੜ੍ਹੀ ਤਾਂ ਸੋਸ਼ਲ ਸਾਈਟਸ ਅਤੇ ਮੋਬਾਈਲ ਫੋਨ ਵਿੱਚ ਇੰਨੀ ਗ਼ਲਤਾਨ ਹੈ, ਜਿਵੇਂ ਇਨ੍ਹਾਂ ਜ਼ਿੰਦਗੀ ਦੇ ਬਾਕੀ ਸਾਰੇ ਕੰਮ ਨਿਬੇੜ ਲਏ ਹੋਣ। ਰਾਤਾਂ ਨੂੰ ਅੱਧੀ ਅੱਧੀ ਰਾਤ ਤੱਕ ਬਿਸਤਰਿਆਂ ’ਚ ਮੂੰਹ ਦੇ ਕੇ ਮੋਬਾਈਲਾਂ ਨਾਲ ਗੱਲਾਂ ਕਰ ਰਹੇ ਹਨ। ਮੈਂ ਮੋਬਾਈਲਾਂ ਤੇ ਸੋਸ਼ਲ ਸਾਈਟਸ ਦੀ ਵਰਤੋਂ ਦਾ ਵਿਰੋਧੀ ਨਹੀਂ, ਪਰ ਦਿਨ-ਰਾਤ ਮੋਬਾਈਲਾਂ ’ਚ ਉਲਝੀ ਨੌਜਵਾਨ ਪੀੜ੍ਹੀ ਨੂੰ ਦੇਖ ਕੇ ਹੈਰਾਨ ਜ਼ਰੂਰ ਹੁੰਦਾ ਹਾਂ। ਦਫਤਰਾਂ, ਸਕੂਲਾਂ-ਕਾਲਜਾਂ ਅਤੇ ਹੋਰਨਾਂ ਅਦਾਰਿਆਂ ਵਿੱਚ ਕੰਮ ਕਰਦੇ ਲੋਕ ਆਪਣੇ ਡਿਊਟੀ ਸਮੇਂ ਵਿੱਚ ਵੀ ਇਨ੍ਹਾਂ ਸੋਸ਼ਲ ਸਾਈਟਸ ਵਿੱਚ ਗੁਆਚੇ ਨਜ਼ਰੀਂ ਪੈਂਦੇ ਹਨ। ਨੌਜਵਾਨ ਮੁੰਡੇ ਕੁੜੀਆਂ ਕਿਤਾਬਾਂ ਦਾ ਮੋਹ ਤਿਆਗ ਕੇ ਫੇਸਬੁੱਕ, ਵੱਟਸਐਪ ਵਰਗੀਆਂ ਸੋਸ਼ਲ ਸਾਈਟਸ ਦੇ ਦੀਵਾਨੇ ਹੋ ਗਏ ਹਨ। ਵਿਦਿਆਰਥੀਆਂ ਦੇ ਭਵਿੱਖ ਨੂੰ ਇਹ ਸੋਸ਼ਲ ਸਾਈਟਸ ਵੱਡਾ ਖੋਰਾ ਲਾ ਰਹੀਆਂ ਹਨ। ਇਨ੍ਹਾਂ ਦੀ ਵਰਤੋਂ ਕੁਝ ਹੱਦ ਤੱਕ ਭਾਵੇਂ ਗਿਆਨ ਵਿੱਚ ਵਾਧਾ ਕਰਨ ਲਈ ਸਹਾਈ ਹੋਵੇ, ਪਰ ਲੋੜ ਤੋਂ ਵੱਧ ਵਰਤੋਂ ਸਰੀਰਕ ਤੇ ਮਾਨਸਿਕ ਸਿਹਤ ਲਈ ਖ਼ਤਰਨਾਕ ਹੋ ਸਕਦੀ ਹੈ। ਛੋਟੇ ਬੱਚੇ ਵੀ ਰਵਾਇਤੀ ਖੇਡਾਂ ਨੂੰ ਭੁੱਲ ਕੇ ਮੋਬਾਈਲ ਮੋਹ ਦੇ ਚੱਕਰ ’ਚ ਪੈ ਗਏ ਹਨ। ਅਜੋਕੇ ਬੱਚਿਆਂ ਨੂੰ ਮੋਬਾਈਲ ਨਾਂ ਦੀ ਭੈੜੀ ਬਿਮਾਰੀ ਘੇਰ ਲਿਆ ਹੈ। ਬਹੁਗਿਣਤੀ ਮਾਪੇ ਬੱਚਿਆਂ ਦਾ ਮੋਬਾਈਲ ਦੀ ਬਿਮਾਰੀ ਤੋਂ ਖਹਿੜਾ ਛੁਡਾਉਣ ਲਈ ਮਨੋਵਿਗਿਆਨਕ ਡਾਕਟਰਾਂ ਦੀ ਸਲਾਹ ਲੈ ਰਹੇ ਹਨ। ਅੱਲੜ ਵਰੇਸ ਦੇ ਮੁੰਡੇ ਕੁੜੀਆਂ ਲਈ ਇਹ ਹੋਰ ਵੀ ਖਤਰਨਾਕ ਹੈ। ਸੋਸ਼ਲ ਸਾਈਟਸ ਦੀ ਵਰਤੋਂ ਕਰਦੇ ਬਹੁਗਿਣਤੀ ਲੋਕ ਵਾਰ-ਵਾਰ ਆਪਣੀਆਂ ਪ੍ਰੋਫਾਈਲਾਂ ਚੈਕ ਕਰਨ ਦੇ ਆਦੀ ਹੋ ਚੁੱਕੇ ਹਨ। ਮੋਬਾਈਲ ਫੋਨ ਦੀਆਂ ਸਕਰੀਨਾਂ ’ਤੇ ਟਚਾ-ਟੱਚ ਚੱਲਦੀਆਂ ਉਂਗਲਾਂ ਨੇ ਮਨੁੱਖ ਨੂੰ ਸੰਵੇਦਨਹੀਣ ਤੇ ਭਾਵਨਾ ਰਹਿਤ ਬਣਾ ਦਿੱਤਾ ਹੈ। ਆਮ ਦੇਖਣ ਵਿੱਚ ਆਉਂਦਾ ਹੈ ਕਿ ਹਾਦਸਿਆਂ ਮੌਕੇ ਵੀ ਬਹੁਤੇ ਲੋਕ ਮਦਦ ਕਰਨ ਦੀ ਥਾਂ ਫੋਟੋ ਕਲਿੱਕ ਕਰਨ ਜਾਂ ਵੀਡੀਓ ਬਣਾਉਣ ਵਿੱਚ ਰੁੱਝੇ ਰਹਿੰਦੇ ਹਨ, ਜੋ ਕਿ ਮਾੜਾ ਰੁਝਾਨ ਹੈ। ਅਮਰੀਕਾ ਦੀ ਇੱਕ ਯੂਨੀਵਰਸਟੀ ਸੈਨ ਡਿਆਗੋ ਦੇ ਖੋਜਾਰਥੀਆਂ ਵੱਲੋਂ ਸਾਲ 2013 ਤੋਂ 2015 ਤੱਕ 5208 ਲੋਕਾਂ ’ਤੇ ਕੀਤੇ ਸਰਵੇਖਣ ਮੁਤਾਬਕ ਫੇਸਬੁੱਕ ਦੀ ਵਧੇਰੇ
Typing Box
Time Left
10:00
Typed Word
10:00
Copyright©punjabexamportal 2018