Reference Text
ਬਾਬਾ ਜੀਐੱਸ ਬੋਧੀ ਹਾਕੀ ਕਲੱਬ ਵੱਲੋਂ ਸਥਾਨਕ ਲਾਇਲਪੁਰ ਖ਼ਾਲਸਾ ਕਾਲਜ ਦੇ ਐਸਟਰੋਟਰਫ ਹਾਕੀ ਮੈਦਾਨ ਵਿੱਚ ਕਰਵਾਈ ਜਾ ਰਹੀ ਚੌਥੀ ਪਰਬਲ ਟੀਐੱਮ ਸਰੀਆ ਸਿਕਸ ਏ ਸਾਈਡ ਵੈਟਰਨ ਹਾਕੀ ਲੀਗ ’ਚ ਓਲੰਪੀਅਨ ਜਗਦੇਵ ਸਿੰਘ ਹਾਕੀ ਕਲੱਬ ਤੇ ਨੈਸ਼ਨਲ ਹਾਕੀ ਕਲੱਬ ਕਪੂਰਥਲਾ ਦੀਆਂ ਟੀਮਾਂ ਫਾਈਨਲ ’ਚ ਭਿੜਨਗੀਆਂ। ਖੇਡੇ ਗਏ ਸੈਮੀਫਾਈਨਲ ਮੈਚਾਂ ਦੌਰਾਨ ਓਲੰਪੀਅਨ ਕਰਨਲ ਬਲਬੀਰ ਸਿੰਘ ਅਤੇ ਓਲੰਪੀਅਨ ਦਵਿੰਦਰ ਸਿੰਘ ਗਰਚਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਓਲੰਪੀਅਨ ਰਜਿੰਦਰ ਸਿੰਘ, ਸਾਹਿਬ ਸਿੰਘ ਹੁੰਦਲ, ਰਾਮਸ਼ਰਨ ਅਤੇ ਅਜੀਤ ਸਿੰਘ ਪੀਐੱਨਟੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਕਲੱਬ ਦੇ ਪ੍ਰਧਾਨ ਦਲਜੀਤ ਸਿੰਘ, ਟੂਰਨਾਮੈਂਟ ਡਾਇਰੈਕਟਰ ਓਲੰਪੀਅਨ ਸੰਜੀਵ ਕੁਮਾਰ ਨੇ ਦੱਸਿਆ ਕਿ ਪਹਿਲੇ ਸੈਮੀਫਾਈਨਲ ਓਲੰਪੀਅਨ ਜਗਦੇਵ ਸਿੰਘ ਹਾਕੀ ਕਲੱਬ ਨੇ ਓਲੰਪੀਅਨ ਅਸ਼ੋਕ ਕੁਮਾਰ ਹਾਕੀ ਕਲੱਬ ਨੂੰ 3-1 ਦੇ ਫ਼ਰਕ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਜੇਤੂ ਟੀਮ ਲਈ ਕਪਤਾਨ ਧਰਮਪਾਲ ਸਿੰਘ ਨੇ 3 ਗੋਲ ਕਰ ਕੇ ਹੈਟ੍ਰਿਕ ਕੀਤੀ। ਦੂਜੇ ਸੈਮੀਫਾਈਨਲ ਮੈਚ ਵਿਚ ਨੈਸ਼ਨਲ ਹਾਕੀ ਕਲੱਬ ਕਪੂਰਥਲਾ ਨੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਕਲੱਬ ਨੂੰ 3-0 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ। ਵਿਜੇ ਕੁਮਾਰ ਨੇ ਨੈਸ਼ਨਲ ਹਾਕੀ ਕਲੱਬ ਲਈ ਹੈਟ੍ਰਿਕ ਲਗਾਈ। ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਮੰਜੂ ਰਾਣੀ (48 ਕਿਲੋ), ਏਸ਼ਿਆਈ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗ਼ਮਾ ਜੇਤੂ ਨਿਖਿਤ ਜ਼ਰੀਨ (52 ਕਿਲੋ) ਅਤੇ ਪੰਜਾਬ ਦੀ ਕੋਮਲ (50 ਕਿਲੋ) ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਕੌਮੀ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ। ਪੰਜਾਬ ਦੀ ਕੋਮਲ ਨੇ 50 ਕਿਲੋ ਵਰਗ ਵਿੱਚ ਮਹਾਰਾਸ਼ਟਰ ਦੀ ਅੰਜਲੀ ਗੁਪਤਾ ਨੂੰ ਹਰਾਇਆ। ਰੇਲਵੇ ਸਪੋਰਟਸ ਪ੍ਰੋਮੋਸ਼ਨ ਬੋਰਡ (ਆਰਐੱਸਪੀਬੀ) ਵੱਲੋਂ ਖੇਡ ਰਹੀ ਰਾਣੀ ਨੇ ਪੰਜਾਬ ਦੀ ਮੀਨਾਕਸ਼ੀ ਨੂੰ 5-0 ਨਾਲ ਹਰਾਇਆ। 48 ਕਿਲੋ ਵਰਗ ਦੇ ਇੱਕ ਹੋਰ ਮੁਕਾਬਲੇ ਵਿੱਚ ਤਾਮਿਲਨਾਡੂ ਦੀ ਐੱਸ. ਕਲਾਈਵਨੀ ਨੇ ਹਿਮਾਚਲ ਪ੍ਰਦੇਸ਼ ਦੀ ਜਯੋਤਿਕਾ ਬਿਸ਼ਟ ਨੂੰ 5-0 ਨਾਲ ਸ਼ਿਕਸਤ ਦਿੱਤੀ। ਅਸਾਮ ਦੀ ਜਮੁਨਾ ਬੋਰੋ ਨੇ 54 ਕਿਲੋ ਵਿੱਚ ਉਤਰਾਖੰਡ ਦੀ ਗਾਇਤਰੀ ਕਾਸਾਨਿਆਲ ਨੂੰ ਹਰਾ ਕੇ ਆਖ਼ਰੀ ਚਾਰ ’ਚ ਥਾਂ ਬਣਾਈ। ਨਿਖਿਤ ਨੇ 52 ਕਿਲੋ ਵਰਗ ਵਿੱਚ ਤਿਲੰਗਾਨਾ ਦੀ ਮੰਜੂ ਬਾਸੁਮੈਤਰੀ ਨੂੰ ਅਸਾਨੀ ਨਾਲ ਮਾਤ ਦੇ ਦਿੱਤੀ। ਜਲੰਧਰ ਛਾਉਣੀ ਦੇ ਕਟੋਚ ਐਸਟਰੋਟਰਫ ਹਾਕੀ ਸਟੇਡੀਅਮ ਵਿੱਚ ਜਾਰੀ 38ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦੇ ਤੀਜੇ ਦਿਨ ਦੋ ਮੈਚ ਖੇਡੇ ਗਏ। ਪਹਿਲੇ ਮੈਚ ਵਿੱਚ ਆਰਮੀ ਇਲੈਵਨ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੀਆਂ ਟੀਮਾਂ 3-3 ਗੋਲਾਂ ਨਾਲ ਬਰਾਬਰੀ ’ਤੇ ਰਹੀਆਂ ਅਤੇ ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਆਰਮੀ ਇਲੈਵਨ ਦੇ ਹਰਮਨ ਸਿੰਘ ਨੇ ਟੂਰਨਾਮੈਂਟ ਵਿੱਚ ਗੋਲਾਂ ਦੀ ਪਹਿਲੀ ਹੈਟ੍ਰਿਕ ਮਾਰੀ। ਦੂਜੇ ਮੈਚ ਵਿੱਚ ਪੰਜਾਬ ਨੈਸ਼ਨਲ ਬੈਂਕ ਨੇ ਭਾਰਤੀ ਨੇਵੀ ਨੂੰ 3-2 ਦੇ ਫਰਕ ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਪੂਲ ‘ਬੀ’ ਦੇ ਪਹਿਲੇ ਮੈਚ ਵਿੱਚ ਆਰਮੀ ਇਲੈਵਨ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਆਰਮੀ ਟੀਮ ਦੇ ਹਰਮਨ ਸਿੰਘ ਨੇ 8ਵੇਂ, 32ਵੇਂ ਅਤੇ 47ਵੇਂ ਮਿੰਟ ਵਿੱਚ ਗੋਲ ਕੀਤੇ। ਜਦਕਿ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਅਰਜੁਨ ਸ਼ਰਮਾ ਨੇ 38ਵੇਂ, 49ਵੇਂ ਮਿੰਟ ਵਿੱਚ ਕਰਨਪਾਲ ਸਿੰਘ ਨੇ ਅਤੇ 60ਵੇਂ ਮਿੰਟ ਵਿੱਚ ਰਾਜਨ ਕੰਡੁਲਨਾ ਨੇ ਗੋਲ ਕਰਕੇ ਬਰਾਬਰੀ ਕੀਤੀ। ਇਸ ਦੇ ਨਾਲ ਹੀ ਕੋਚ ਫੈਕਟਰੀ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ
Typing Box
Time Left
10:00
Typed Word
10:00
Copyright©punjabexamportal 2018