Reference Text
ਪੰਜਾਬ ਵਿਧਾਨ ਸਭਾ ਵਲੋਂ ਬਣਾਏ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁੱਖ ਮੰਤਰੀ ਸਦਨ ਵਿਚ 27 ਅਗਸਤ ਨੂੰ ਸਵਾਲਾਂ ਜੁਆਬਾਂ ਦੇ ਸਮੇਂ ਤੋਂ ਬਾਅਦ ਪੇਸ਼ ਕਰਨਗੇ। ਜਦੋਂਕਿ ਰਿਪੋਰਟ 'ਤੇ ਬਹਿਸ 28 ਅਗਸਤ ਦੀ ਬੈਠਕ ਦੌਰਾਨ ਸਿਫ਼ਰ ਕਾਲ ਤੋਂ ਬਾਅਦ ਸ਼ੁਰੂ ਹੋਵੇਗੀ। ਸੂਤਰਾਂ ਅਨੁਸਾਰ ਇਸ ਬਹਿਸ ਲਈ 12 ਘੰਟੇ ਤੋਂ ਵੱਧ ਦਾ ਸਮਾਂ ਰੱਖੇ ਜਾਣ ਕਾਰਨ ਸਮਾਗਮ ਨੂੰ ਇਕ ਦਿਨ ਹੋਰ ਵੀ ਵਧਾਇਆ ਜਾ ਸਕਦਾ ਹੈ। ਨਿਰਧਾਰਤ ਕੀਤੇ ਗਏ ਪ੍ਰੋਗਰਾਮ ਅਨੁਸਾਰ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਲਈ ਕਾਂਗਰਸ ਲਈ 7 ਘੰਟੇ, ਆਮ ਆਦਮੀ ਪਾਰਟੀ 3 ਘੰਟੇ, ਸ਼੍ਰੋਮਣੀ ਅਕਾਲੀ ਦਲ ਲਈ 2 ਘੰਟੇ ਅਤੇ ਲੋਕ ਇਨਸਾਫ਼ ਪਾਰਟੀ ਲਈ ਕੋਈ 20 ਮਿੰਟ ਦਾ ਸਮਾਂ ਰੱਖਿਆ ਜਾ ਰਿਹਾ ਹੈ। 28 ਅਗਸਤ ਨੂੰ ਵਿਧਾਨ ਸਭਾ ਦੀਆਂ ਸਵੇਰ ਅਤੇ ਸ਼ਾਮ ਦੀਆਂ 2 ਬੈਠਕਾਂ ਰੱਖੀਆਂ ਗਈਆਂ ਹਨ। ਕਾਂਗਰਸ ਵਲੋਂ ਬਣਾਈ ਗਈ ਆਪਣੀ ਰਣਨੀਤੀ ਅਨੁਸਾਰ ਸਦਨ ਵਿਚ ਕਾਂਗਰਸ ਵਲੋਂ ਬਹਿਸ ਦੀ ਸ਼ੁਰੂਆਤ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਕਰਨਗੇ, ਜਦੋਂਕਿ ਉਨ੍ਹਾਂ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤਿ੍ਪਤ ਰਜਿੰਦਰ ਸਿੰਘ ਬਾਜਵਾ ਅਤੇ ਮਨਪ੍ਰੀਤ ਸਿੰਘ ਬਾਦਲ ਬੋਲਣਗੇ ਅਤੇ ਉਨ੍ਹਾਂ ਤੋਂ ਬਾਅਦ ਪਾਰਟੀ ਵਿਧਾਨਕਾਰ ਕੁਲਜੀਤ ਸਿੰਘ ਨਾਗਰਾ, ਰਾਜਾ ਵੜਿੰਗ ਅਤੇ ਕਿੱਕੀ ਢਿੱਲੋਂ ਰਿਪੋਰਟ ਸਬੰਧੀ ਆਪਣੇ ਵਿਚਾਰ ਪੇਸ਼ ਕਰਨਗੇ। ਸੂਚਨਾ ਅਨੁਸਾਰ ਸਰਕਾਰੀ ਧਿਰ ਵਲੋਂ ਸਪੀਕਰ ਨੂੰ ਇਸ ਸਮੁੱਚੀ ਬਹਿਸ ਨੂੰ ਟੀ.ਵੀ. ਚੈਨਲਾਂ 'ਤੇ ਲਾਈਵ ਦਿਖਾਉਣ ਲਈ ਵੀ ਇਜਾਜ਼ਤ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਲੇਕਿਨ ਇਸ ਸਬੰਧੀ ਸਪੀਕਰ ਵਿਧਾਨ ਸਭਾ ਵਲੋਂ ਇਜਾਜ਼ਤ ਦੇਣ ਸਬੰਧੀ ਰੁਖ ਅਜੇ ਸਪੱਸ਼ਟ ਨਹੀਂ। ਪ੍ਰੈਸ ਸਬੰਧੀ ਇਕ ਦਿਲਚਸਪ ਪਹਿਲੂ ਇਹ ਹੋਵੇਗਾ ਕਿ ਰਵਾਇਤ ਅਨੁਸਾਰ ਪਾਰਟੀਆਂ ਦੇ ਸਦਨ ਵਿਚਲੇ ਲੀਡਰ ਵਲੋਂ ਆਪਣੇ ਬੁਲਾਰਿਆਂ ਦੇ ਨਾਮ ਸਪੀਕਰ ਨੂੰ ਭੇਜੇ ਜਾਣਗੇ। ਲੇਕਿਨ ਆਮ ਆਦਮੀ ਪਾਰਟੀ ਤੋਂ ਬਾਗ਼ੀ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੇ 8 ਵਿਧਾਨਕਾਰਾਂ ਨੂੰ ਇਸ ਰਿਪੋਰਟ 'ਤੇ ਬੋਲਣ ਲਈ ਆਪ ਵਿਧਾਨਕਾਰ ਦਲ ਦੇ ਆਗੂ ਵਲੋਂ ਬੋਲਣ ਲਈ ਸਮਾਂ ਦਿੱਤਾ ਜਾਵੇਗਾ ਕਿ ਨਹੀਂ ਇਹ ਵੇਖਣ ਵਾਲੀ ਗੱਲ ਹੋਵੇਗੀ। ਵਿਧਾਨ ਸਭਾ ਦੇ ਸਮਾਗਮ ਦੌਰਾਨ ਵਿਧਾਨਕ ਕੰਮ ਕਾਜ ਦੌਰਾਨ ਪਾਸ ਕੀਤੇ ਜਾਣ ਲਈ ਹੁਣ ਤੱਕ ਕੋਈ 14 ਬਿੱਲ ਅਤੇ ਸੋਧ ਬਿੱਲ ਸਰਕਾਰ ਵਲੋਂ ਭੇਜੇ ਜਾ ਚੁੱਕੇ ਹਨ ਅਤੇ ਸਮਾਗਮ ਖ਼ਤਮ ਹੋਣ ਤੋਂ ਪਹਿਲਾਂ ਇੱਕ-ਅੱਧ ਬਿੱਲ ਹੋਰ ਵੀ ਆ ਸਕਦਾ ਹੈ। ਨਿਰਧਾਰਤ ਕੀਤੇ ਗਏ ਪ੍ਰੋਗਰਾਮ ਅਨੁਸਾਰ ਇਨ੍ਹਾਂ ਸਾਰੇ ਬਿੱਲਾਂ ਅਤੇ ਸੋਧ ਬਿੱਲਾਂ ਨੂੰ 27 ਅਗਸਤ ਦੀ ਬਾਅਦ ਦੁਪਹਿਰ ਦੀ ਬੈਠਕ ਦੌਰਾਨ ਵਿਚਾਰਿਆ ਅਤੇ ਪਾਸ ਕੀਤਾ ਜਾਣਾ ਹੈ। ਵਿਧਾਨ ਸਭਾ ਸਮਾਗਮ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਦੋਵਾਂ ਦਰਮਿਆਨ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਕਾਫ਼ੀ ਚਿੰਤਾ ਪਾਈ ਜਾ ਰਹੀ ਹੈ ਕਿਉਂਕਿ ਦੋਵਾਂ ਪਾਰਟੀਆਂ ਨੂੰ ਹੀ ਇਹ ਸਪੱਸ਼ਟ ਨਹੀਂ ਹੋ ਰਿਹਾ ਕਿ ਸਦਨ ਵਿਚ ਇਸ ਬਹਿਸ ਨੂੰ ਲੈ ਕੇ ਊਠ ਕਿਸ ਕਰਵੱਟ ਬੈਠੇਗਾ। ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਪਹਿਲਾਂ ਲੀਕ ਹੋਣ ਅਤੇ ਕੁਝ ਗਵਾਹਾਂ ਦੇ ਮੁੱਕਰਨ ਕਾਰਨ ਰਿਪੋਰਟ ਪਹਿਲਾਂ ਹੀ ਵਿਵਾਦਾਂ ਦੇ ਘੇਰੇ ਵਿਚ ਫਸੀ ਹੋਈ ਹੈ ਲੇਕਿਨ ਕਾਂਗਰਸ ਮੈਂਬਰਾਂ ਦਾ ਖ਼ੁਦ ਵੀ ਇਹ ਮੰਨਣਾ ਹੈ ਕਿ ਜੇਕਰ ਸਦਨ ਵਿਚ ਬਹਿਸ ਉਨ੍ਹਾਂ ਦੀ ਰਣਨੀਤੀ ਅਨੁਸਾਰ ਅੱਗੇ ਨਾ ਵਧੀ ਤਾਂ
Typing Box
Time Left
10:00
Typed Word
10:00
Copyright©punjabexamportal 2018