Reference Text
ਅਨੰਦ ਕਾਰਜ ਸਿੱਖ ਵਿਆਹ ਦੀ ਰੀਤ ਹੈ। ਇਸ ਦਾ ਅੱਖਰੀ ਮਤਲਬ ਹੈ, ਖ਼ੁਸ਼ੀ ਭਰਿਆ ਕੰਮ। ਅਨੰਦੁ ਸਿੱਖਾਂ ਦੇ ਤੀਜੇ ਗੁਰੂ, ਗੁਰੂ ਅਮਰਦਾਸ ਦਾ ਕਲਾਮ ਹੈ ਜੋ ਓਹਨਾ ਰਾਮਕਲੀ ਰਾਗ ਤਹਿਤ ਰਚਿਆ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ ੭੭੩ ਉੱਤੇ ਦਰਜ ਹੈ। ਬਾਅਦ ਵਿੱਚ ਚੌਥੇ ਗੁਰੂ, ਗੁਰੂ ਰਾਮਦਾਸ ਨੇ ਚਾਰ ਲਾਵਾਂ ਦੀ ਰਚਨਾ ਕੀਤੀ। ਸਿੱਖ ਵਿਆਹ ਵੇਲ਼ੇ ਇਸ ਰਚਨਾ ਦਾ ਪਾਠ ਹੁੰਦਾ ਹੈ ਅਤੇ ਲਾਵਾਂ ਦੇ ਪਾਠ ਵੇਲ਼ੇ ਵਿਆਹ ਵਾਲ਼ਾ ਜੋੜਾ (ਮੁੰਡਾ ਅਤੇ ਕੁੜੀ) ਗੁਰੂ ਗ੍ਰੰਥ ਸਾਹਿਬ ਨੂੰ ਸੱਜੇ ਹੱਥ ਰੱਖਦੇ ਹੋਏ ਇਸ ਦੀ ਪਰਕਰਮਾ ਕਰਦਾ ਹੈ। ਇਸ ਤਰ੍ਹਾਂ ਚਾਰ ਵਾਰ ਪਰਕਰਮਾ ਕੀਤੀ ਜਾਂਦੀ ਹੈ। ੧੯੦੯ ਵਿੱਚ ਬਰਤਾਨਵੀ ਭਾਰਤ ਵਿੱਚ ਅਨੰਦ ਕਾਰਜ ਐਕਟ ਪਾਸ ਹੋਇਆ ਪਰ ਅਜ਼ਾਦੀ ਤੋਂ ਬਾਅਦ ਪਾਕਿਸਤਾਨ ਵਿੱਚ ਅਨੰਦ ਕਾਰਜ ਐਕਟ ੨੦੦੭ ਵਿੱਚ ਪਾਸ ਹੋਇਆ ਜਿਸ ਦੇ ਤਹਿਤ ਦੁਨੀਆਂ ਦੇ ਕਿਸੇ ਵੀ ਕੋਨੇ 'ਚੋਂ ਸਿੱਖ ਆਪਣਾ ਵਿਆਹ ਰਜਿਸਟਰ ਕਰ ਸਕਦੇ ਹਨ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚੋਂ ਸਿੱਖਾਂ ਨੇ ਆਪਣੇ ਵਿਆਹ ਇਸ ਦੇ ਤਹਿਤ ਰਜਿਸਟਰ ਵੀ ਕੀਤੇ ਹਨ। ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਰਜਿਸਟ੍ਰੇਸ਼ਨ ਲਈ ਸਰਟੀਫ਼ਿਕੇਟ ਜਾਰੀ ਕਰਦੀ ਹੈ। ਭਾਰਤ ਵਿੱਚ ਇਹ ਐਕਟ ਅਜ਼ਾਦੀ ਤੋਂ ਬਾਅਦ ਵੀ ਲਾਗੂ ਰਿਹਾ ਅਤੇ ਹਾਲ ਹੀ ਵਿੱਚ ਇਸ ਵਿੱਚ ਸੁਧਾਰ ਕਰ ਕੇ ਇਹ ਐਕਟ ਪਾਸ ਹੋਇਆ ਪਰ ਕੁਝ ਕਮੀਆਂ ਬਾਕੀ ਹਨ। ਅਨੰਦ ਕਾਰਜ ਤਹਿਤ ਹੋਏ ਵਿਆਹ ਨੂੰ ਕਾਨੂੰਨੀ ਮਾਨਤਾ ਦਵਾਉਣ ਲਈ ਸਭ ਤੋਂ ਪਹਿਲਾਂ ਖ਼ਿਆਲ ਰਿਆਸਤ ਨਾਭਾ ਦੇ ਟਿੱਕਾ ਰਿਪੂਦਮਨ ਸਿੰਘ ਨੂੰ ਆਇਆ ਜੋ ਵਾਇਸਰਾਏ ਦੀ ਕੌਂਸਲ ਦੇ ਸਿੱਖ ਮੈਂਬਰ ਸਨ। ਸਿੰਘ ਨੇ ਸਿੱਖ ਜਥੇਬੰਦੀਆਂ ਅਤੇ ਭਾਈ ਕਾਨ੍ਹ ਸਿੰਘ ਨਾਭਾ ਆਦਿ ਵਿਦਵਾਨਾਂ ਦੀ ਰਾਏ ਲੈਣ ਤੋਂ ਬਾਅਦ ੩੦ ਅਕਤੂਬਰ ੧੯੦੮ ਨੂੰ ਇਸ ਸੰਬੰਧੀ ਬਿੱਲ ਕੌਂਸਲ ਵਿੱਚ ਪੇਸ਼ ਕੀਤਾ। ਇਸ ਬਿੱਲ ਦਾ ਕੁਝ ਹਿੰਦੂ ਧਰਮ ਵੱਲ ਝੁਕਾਅ ਵਾਲ਼ੇ ਸਿੱਖਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਜਿੰਨਾਂ ਵਿੱਚ ਮਹਾਰਾਜਾ ਨਾਭਾ, ਹੀਰਾ ਸਿੰਘ ਵੀ ਸ਼ਾਮਲ ਸਨ। ਬਾਅਦ ਵਿੱਚ ਕੌਂਸਲ ਦੇ ਐਡੀਸ਼ਨਲ ਮੈਂਬਰ ਸਰਦਾਰ ਸੁੰਦਰ ਸਿੰਘ ਮਜੀਠੀਆ ਨੇ ੨੭ ਅਗਸਤ ੧੯੦੯ ਨੂੰ ਇਹ ਬਿਲ ਸ਼ਿਮਲਾ ਵਿਖੇ ਵਾਇਸਰਾਇ ਦੀ ਕੌਂਸਲ ਵਿੱਚ ਪੇਸ਼ ਕੀਤਾ ਅਤੇ ਕੌਂਸਲ ਨੇ ਇਸਨੂੰ ਸਿਲੈਕਟ ਕਮੇਟੀ ਦੇ ਸਪੁਰਦ ਕਰ ਦਿੱਤਾ। ੧੦ ਸਤੰਬਰ ਨੂੰ ਕਮੇਟੀ ਦੀ ਰਿਪੋਟ ਕੌਂਸਲ ਵਿੱਚ ਪੇਸ਼ ਹੋਈ ਅਤੇ ਵੱਧ ਗਿਣਤੀ ਵਿੱਚ ਹਮਾਇਤ ਦੇ ਚਲਦੇ ੨੨ ਅਕਤੂਬਰ ੧੯੦੯ ਨੂੰ ਇਹ ਬਿੱਲ ਪਾਸ ਹੋ ਗਿਆ ਅਤੇ ਸਾਰੇ ਬਰਤਾਨਵੀ ਭਾਰਤ, ਜਿਸ ਵਿੱਚ ਮੌਜੂਦਾ ਪਾਕਿਸਤਾਨ ਅਤੇ ਬੰਗਲਾਦੇਸ਼ ਵੀ ਸ਼ਾਮਲ ਸਨ, 'ਤੇ ਲਾਗੂ ਹੋਇਆ। ਅਨੰਦ ਕਾਰਜ ਸਿੱਖ ਵਿਆਹ ਦੀ ਰੀਤ ਹੈ। ਇਸ ਦਾ ਅੱਖਰੀ ਮਤਲਬ ਹੈ, ਖ਼ੁਸ਼ੀ ਭਰਿਆ ਕੰਮ। ਅਨੰਦੁ ਸਿੱਖਾਂ ਦੇ ਤੀਜੇ ਗੁਰੂ, ਗੁਰੂ ਅਮਰਦਾਸ ਦਾ ਕਲਾਮ ਹੈ ਜੋ ਓਹਨਾ ਰਾਮਕਲੀ ਰਾਗ ਤਹਿਤ ਰਚਿਆ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ ੭੭੩ ਉੱਤੇ ਦਰਜ ਹੈ। ਬਾਅਦ ਵਿੱਚ ਚੌਥੇ ਗੁਰੂ, ਗੁਰੂ ਰਾਮਦਾਸ ਨੇ ਚਾਰ ਲਾਵਾਂ ਦੀ ਰਚਨਾ ਕੀਤੀ। ਸਿੱਖ ਵਿਆਹ ਵੇਲ਼ੇ ਇਸ ਰਚਨਾ ਦਾ ਪਾਠ ਹੁੰਦਾ ਹੈ ਅਤੇ ਲਾਵਾਂ ਦੇ ਪਾਠ ਵੇਲ਼ੇ ਵਿਆਹ ਵਾਲ਼ਾ ਜੋੜਾ (ਮੁੰਡਾ ਅਤੇ ਕੁੜੀ) ਗੁਰੂ ਗ੍ਰੰਥ ਸਾਹਿਬ ਨੂੰ ਸੱਜੇ ਹੱਥ ਰੱਖਦੇ ਹੋਏ ਇਸ ਦੀ ਪਰਕਰਮਾ ਕਰਦਾ ਹੈ। ਇਸ ਤਰ੍ਹਾਂ ਚਾਰ ਵਾਰ ਪਰਕਰਮਾ ਕੀਤੀ ਜਾਂਦੀ ਹੈ। ੧੯੦੯ ਵਿੱਚ ਬਰਤਾਨਵੀ ਭਾਰਤ ਵਿੱਚ ਅਨੰਦ ਕਾਰਜ ਐਕਟ
Typing Box
Time Left
10:00
Typed Word
10:00
Copyright©punjabexamportal 2018