Reference Text
ਸਿੱਖੀ ਅਤੇ ਪੰਜਾਬੀ ਦੇ ਵਿਸ਼ਵ ਗਿਆਨ ਕੋਸ਼ ਦਾ ਦਰਜਾ ਹਾਸਲ ਕਰਨ ਵਾਲ਼ਾ ਸ਼ਬਦ ਕੋਸ਼, ਮਹਾਨ ਕੋਸ਼, ੧੪ ਸਾਲਾਂ ਦੀ ਖੋਜ ਤੋਂ ਬਾਅਦ ੧੯੨੬ ਵਿੱਚ ਮੁਕੰਮਲ ਹੋਇਆ। ਇਸ ਤੋਂ ਬਿਨਾਂ ਗੁਰਮਤ ਪ੍ਰਭਾਕਰ, ਗੁਰਮਤ ਸੁਧਾਕਰ, ਗੁਰਛੰਦ ਦੀਵਾਕਰ, ਗੁਰਸ਼ਬਦ ਆਲੰਕਾਰ, ਗੁਰਮਤ ਮਾਰਤੰਡ,ਸਰਾਬ ਨਿਸ਼ੇਧ, ਰੂਪ ਦੀਪ ਪਿੰਗਲ ਆਦਿ ਕਈ ਕਿਤਾਬਾਂ ਲਿਖੀਆਂ। ਆਪ ਨੇ ਬਚਪਣ ਤੇ ਜਵਾਨੀ ਵਿਚ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ, ਖ਼ਾਸ ਕਰ ਕੇ ਗੁਰਬਾਣੀ, ਸਿੱਖ ਤਵਾਰੀਖ਼ ਅਤੇ ਫ਼ਿਲਾਸਫ਼ੀ ਦਾ ਬਹੁਤ ਗਿਆਨ ਹਾਸਲ ਕੀਤਾ। ੧੮੮੩ ਵਿਚ ਆਪ ਲਾਹੌਰ ਚਲੇ ਗਏ ਜਿਥੇ ਆਪ ਦਾ ਮੇਲ ਪ੍ਰੋ. ਗੁਰਮੁਖ ਸਿੰਘ ਨਾਲ ਹੋਇਆ। ਇਸ ਨਾਲ ਹੀ ਆਪ ਸਿੰਘ ਸਭਾ ਲਹਿਰ ਦਾ ਹਿੱਸਾ ਬਣ ਗਏ। ੧੮੮੪ ਵਿਚ ਆਪ ਨੂੰ ਨਾਭਾ ਦੇ ਰਾਜੇ ਹੀਰਾ ਸਿੰਘ ਨੇ ਦਰਬਾਰ ਵਿਚ ਇਕ ਸੀਨੀਅਰ ਨੌਕਰੀ 'ਤੇ ਰੱਖ ਲਿਆ। ੧੮੮੮ ਵਿਚ ਆਪ ਨੂੰ ਕੰਵਰ ਰਿਪੁਦਮਨ ਸਿੰਘ ਦਾ ਟਿਊਟਰ ਬਣਾ ਦਿਤਾ ਗਿਆ। ੧੮੯੩ ਵਿਚ ਆਪ ਨਾਭਾ ਦੇ ਰਾਜੇ ਦੇ ਪੀ.ਏ. ਬਣਾਏ ਗਏ। ੧੮੯੫ ਵਿਚ ਆਪ ਨੂੰ ਮੈਜਿਸਟਰੇਟ ਲਾ ਦਿਤਾ ਗਿਆ। ੧੮੯੬ ਵਿਚ ਆਪ ਜ਼ਿਲ੍ਹਾ ਫੂਲ ਦੇ ਡਿਪਟੀ ਕਮਿਸ਼ਨਰ ਬਣਾਏ ਗਏ। ੧੮੭੫ ਵਿਚ ਇਕ ਹਿੰਦੂ ਸਾਧੂ ਦਯਾਨੰਦ ਨੇ ਬੰਬਈ (ਹੁਣ ਮੁੰਬਈ) ਵਿਚ ਆਰੀਆ ਸਮਾਜ ਦੀ ਨੀਂਹ ਰਖੀ। ਉਹ ਅਪ੍ਰੈਲ ੧੮੭੭ ਵਿਚ ਪੰਜਾਬ ਵੀ ਆਇਆ। ਜੂਨ ਵਿਚ ਲਾਹੌਰ ਵਿਚ ਵੀ ਦਯਾਨੰਦ ਦੀ ਬ੍ਰਾਂਚ ਬਣ ਗਈ। ਕੁੱਝ ਚਿਰ ਬਾਅਦ ਸਾਧੂ ਦਯਾ ਨੰਦ ਦੀ ਕਿਤਾਬ ਸਤਿਆਰਥ ਪ੍ਰਕਾਸ਼ਕ ਵੀ ਛਪ ਕੇ ਆ ਗਈ। ਇਸ ਕਿਤਾਬ ਵਿਚ ਗੁਰੂ ਨਾਨਕ ਸਾਹਿਬ ਅਤੇ ਦੂਜੇ ਧਰਮਾਂ ਦੇ ਮੋਢੀਆਂ, ਆਗੂਆਂ ਤੇ ਪ੍ਰਚਾਰਕਾਂ ਵਿਰੁਧ ਘਟੀਆ ਲਫ਼ਜ਼ ਲਿਖੇ ਹੋਏ ਸਨ। ਜਦੋਂ ਸਿੱਖਾਂ ਹੀ ਨਹੀਂ ਬਲਕਿ ਕੁੱਝ ਸਿਆਣੇ ਹਿੰਦੂਆਂ ਨੇ ਵੀ ਉਸ ਦਾ ਧਿਆਨ ਇਸ ਪਾਸੇ ਵਲ ਦਿਵਾਇਆ ਤਾਂ ਉਸ ਨੇ ਵਾਅਦਾ ਕੀਤਾ ਕਿ ਅਗਲੀ ਐਡੀਸ਼ਨ ਸੋਧ ਕੇ ਛਾਪੀ ਜਾਵੇਗੀ। ਪਰ ਦਯਾ ਨੰਦ ੧੮੮੩ ਵਿਚ ਮਰ ਗਿਆ। ਉਸ ਮਗਰੋਂ ਤਾਂ ਕੱਟੜ ਫ਼ਿਰਕੂ ਆਰੀਆ ਸਮਾਜੀ ਅੰਸਰ ਨੇ ਇਸ ਵਿਚ ਸੋਧ ਕਰਨ ਤੋਂ ਨਾਂਹ ਕਰ ਦਿਤੀ। ਜੂਨ ੨੦੦੬ ਵਿਚ ਫਿਰ ਇਸ ਦੇ ਇਕ ਮੁਖੀ ਨੇ ਇਹ ਸੋਧ ਕਰਨ ਬਾਰੇ ਵਾਅਦਾ ਕੀਤਾ ਪਰ 'ਪਰਨਾਲਾ ਉਥੇ ਦਾ ਉਥੇ' ਹੀ ਰਿਹਾ। ਮਗਰੋਂ ੧੮੯੭ ਵਿਚ ਆਰੀਆ ਸਮਾਜ ਦੇ ਇਕ ਗਰੁੱਪ ਨੇ ਫਿਰ ਸਿੱਖਾਂ ਨੂੰ ਅਪਣੇ ਵਲ ਖਿੱਚਣ ਵਾਸਤੇ ਲਿਖਿਆ ਕਿ ਦਯਾ ਨੰਦ ਨੂੰ ਗੁਰਮੁਖੀ ਦੀ ਜਾਣਕਾਰੀ ਨਹੀਂ ਸੀ ਤੇ ਉਸ ਦੇ ਸਿੱਖ ਗੁਰੂਆਂ ਬਾਰੇ ਲਫ਼ਜ਼ ਦੂਜੇ ਦਰਜੇ ਦੀ ਜਾਣਕਾਰੀ 'ਤੇ ਆਧਾਰਤ ਸਨ। ਇਸ ਸਫ਼ਾਈ ਮਗਰੋਂ ਫਿਰ ਕੁੱਝ ਸਿੱਖ ਇਨ੍ਹਾਂ ਨਾਲ ਜੁੜ ਗਏ। ਇਨ੍ਹਾਂ ਵਿਚੋਂ ਮੁੱਖ ਸਨ: ਜਗਤ ਸਿੰਘ ਤੇ ਬਾਵਾ ਨਾਰਾਇਣ ਸਿੰਘ। ਬਾਵਾ ਨਾਰਾਇਣ ਸਿੰਘ ਗ਼ਰੀਬ ਹੋਣ ਕਰ ਕੇ ਪੈਸੇ ਦਾ ਮੁਹਤਾਜ ਸੀ; ਆਰੀਆ ਸਮਾਜੀਆਂ ਨੇ ਇਹ ਤਾੜ ਲਿਆ ਅਤੇ ਉਸ ਦੀ ਬਹੁਤ ਮਾਲੀ ਮਦਦ ਕੀਤੀ। ਇਸ ਮਗਰੋਂ ਉਸ ਨੇ ਤਾਂ ਇਥੋਂ ਤਕ ਲਿਖ ਮਾਰਿਆ ਕਿ ਸਿੱਖ ਧਰਮ ਆਰੀਆ ਸਮਾਜ ਦਾ ਮੁਢਲਾ ਪੜਾਅ ਸੀ। ਇਸ ਮਗਰੋਂ ੧੮੯੯ ਵਿਚ ਲਾਲਾ ਠਾਕਰ ਦਾਸ ਅਤੇ ਭਾਈ ਨਾਰਾਇਣ ਸਿੰਘ ਨੇ ਸਿੱਖ ਹਿੰਦੂ ਹੈਨ ਕਿਤਾਬਚੀ ਲਿਖ ਕੇ ਨਵੀਂ ਚਰਚਾ ਛੇੜ ਦਿਤੀ। ਭਾਈ ਕਾਨ੍ਹ ਸਿੰਘ ਨਾਭਾ ਨੇ ਹਮ ਹਿੰਦੂ ਨਹੀਂ ਲਿਖ ਕੇ ਇਸ ਦਾ ਮੂੰਹ ਤੋੜ ਜਵਾਬ ਦਿਤਾ। ਭਾਈ ਕਾਨ੍ਹ ਸਿੰਘ ਦੀ ਕਿਤਾਬ ਨੇ ਹਿੰਦੂਆਂ ਦੀ ਸਿੱਖਾਂ ਨੂੰ ਜਜ਼ਬ ਕਰਨ ਦੀ
Typing Box
Time Left
10:00
Typed Word
10:00
Copyright©punjabexamportal 2018