Reference Text
ਨਿਯਮਤ ਰੂਪ ਨਾਲ ਹਵਾ ਪ੍ਰਦੂਸ਼ਣ ਦੇ ਘੱਟ ਪੱਧਰ ਦੇ ਸੰਪਰਕ ਵਿਚ ਆਉਣਾ ਵੀ ਦਿਲ ਲਈ ਖਤਰਨਾਕ ਹੋ ਸਕਦਾ ਹੈ ਅਤੇ ਇਹ ਦਿਲ ਦੀ ਰਫਤਾਰ ਰੁਕਣ ਦੇ ਸ਼ੁਰੂਆਤੀ ਪੜਾਅ ਦੇ ਸਮਾਨ ਹੋ ਸਕਦਾ ਹੈ। ਇਕ ਨਵੇਂ ਅਧਿਐਨ ਵਿਚ ਇਸ ਗੱਲ ਨੂੰ ਲੈ ਕੇ ਜਾਗਰੂਕ ਕੀਤਾ ਗਿਆ ਹੈ। ਲੰਡਨ ਸਥਿਤ ਕਵੀਨ ਮੈਰੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਬ੍ਰਿਟੇਨ ਵਿਚ ਲਗਭਗ 4000 ਮੁਕਾਬਲੇਬਾਜ਼ਾਂ ਤੋਂ ਪ੍ਰਾਪਤ ਅੰਕੜੇ ਦਾ ਅਧਿਐਨ ਕਰਕੇ ਇਹ ਨਤੀਜਾ ਕੱਢਿਆ ਹੈ। ਇਹ ਵੇਰਵਾ ਸਰਕੁਲੇਸ਼ਨ ਰਸਾਲੇ ਵਿਚ ਪ੍ਰਕਾਸ਼ਿਤ ਹੋਇਆ ਹੈ। ਅੰਕੜਾ ਵਿਸ਼ਲੇਸ਼ਣ ਦੀ ਅਗਵਾਈ ਕਰਨ ਵਾਲੇ ਆਂਗ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦੇ ਆਸ ਤੋਂ ਘੱਟ ਪੱਧਰ ਦੇ ਸੰਪਰਕ ਵਿਚ ਆਉਣ 'ਤੇ ਵੀ ਦਿਲ ਵਿਚ ਅਹਿਮ ਬਦਲਾਅ ਨਜ਼ਰ ਆਏ। ਖੋਜ ਵਰਕਰਾਂ ਨੇ ਮੁਕਾਬਲੇਬਾਜ਼ਾਂ ਦੀ ਜੀਵਨਸ਼ੈਲੀ, ਸਿਹਤ ਰਿਕਾਰਡ ਅਤੇ ਉਹ ਕਿਥੇ ਰਹਿੰਦੇ ਹਨ, ਦੀ ਵਿਸਥਾਰਪੂਰਵਕ ਜਾਣਕਾਰੀ ਸਮੇਤ ਉਨ੍ਹਾਂ ਦੀ ਨਿੱਜੀ ਸੂਚਨਾ ਮੁਹੱਈਆ ਕਰਵਾਈ ਜਾਵੇਗੀ। ਨੇਪਾਲ ਦੀ ਸੰਸਦੀ ਕਮੇਟੀ ਨੇ ਨੇਪਾਲ ਦੇ ਪ੍ਰਧਾਨ ਜੱਜ ਦੇ ਅਹੁਦੇ ਲਈ ਕਾਰਜਕਾਰੀ ਪ੍ਰਧਾਨ ਜੱਜ ਦੀਪਕ ਰਾਜ ਜੋਸ਼ੀ ਦਾ ਨਾਂ ਮਤਦਾਨ ਪ੍ਰਕਿਰਿਆ ਰਾਹੀਂ ਰੱਦ ਕਰ ਦਿੱਤਾ ਗਿਆ। ਸੰਸਦੀ ਸੁਣਵਾਈ ਕਮੇਟੀ ਦੀ ਹੋਈ ਬੈਠਕ 'ਚ ਸਹਿਮਤੀ ਨਾ ਬਣ ਸਕਣ ਕਾਰਨ ਕਮੇਟੀ ਨੇ ਪ੍ਰਧਾਨ ਜੱਜ ਦੇ ਅਹੁਦੇ 'ਤੇ ਜੋਸ਼ੀ ਦੀ ਨਿਯੁਕਤੀ ਲਈ ਮਤਦਾਨ ਕਰਵਾਉਣ ਦਾ ਫੈਸਲਾ ਲਿਆ। ਨੇਪਾਲੀ ਕਾਂਗਰਸ ਨੇ ਬੈਠਕ ਦਾ ਬਾਇਕਾਟ ਕੀਤਾ ਜਿਸ ਤੋਂ ਬਾਅਦ ਪੀ.ਐੱਚ.ਸੀ. ਦੇ 15 ਮੈਂਬਰਾਂ 'ਚੋਂ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਦੇ 9 ਤੇ ਫੈਡਰਲ ਸੋਸ਼ਲਿਸਟ ਫੋਰਮ ਨੇਪਾਲ ਦੇ ਇਕ ਮੈਂਬਰ ਨੇ ਜੋਸ਼ੀ ਦੀ ਨਿਯੁਕਤੀ ਦੇ ਪ੍ਰਸਤਾਵ ਦੇ ਵਿਰੋਧ 'ਚ ਵੋਟ ਪਾਇਆ। ਹਾਲਾਂਕਿ ਜੋਸ਼ੀ ਕੁਝ ਹਫਤਿਆਂ ਤਕ ਕਾਰਜਕਾਰੀ ਪ੍ਰਧਾਨ ਜੱਜ ਬਣੇ ਰਹਿਣਗੇ। ਉਹ ਨਵੇਂ ਪ੍ਰਧਾਨ ਜੱਜ ਦੀ ਨਿਯੁਕਤੀ ਤਕ ਅਹੁਦਾ ਸੰਭਾਲਣਗੇ। ਨੇਪਾਲ ਬਾਰ ਐਸੋਸੀਏਸ਼ਨ ਨੇ ਸੰਸਦੀ ਕਮੇਟੀ ਦੇ ਜੋਸ਼ੀ ਦੇ ਨਾਂ ਨੂੰ ਖਾਰਿਜ ਕਰਨ 'ਤੇ ਇਤਰਾਜ਼ ਜਾਹਿਰ ਕੀਤਾ। ਬਾਰ ਐਸੋਸੀਏਸ਼ਨ ਨੇ ਇਸ ਨੂੰ ਨਿਆਂ ਪਾਲਿਕਾ ਦੇ ਮਾਮਲਿਆਂ 'ਚ ਸਿੱਧੇ ਤੌਰ 'ਤੇ ਦਖਲਅੰਦਾਜੀ ਦੱਸਿਆ ਹੈ। ਗਾਜ਼ਾ ਸਰਹੱਦ 'ਤੇ ਫਿਲਸਤੀਨ ਪ੍ਰਦਰਸ਼ਨਕਾਰੀਆਂ ਅਤੇ ਇਜ਼ਰਾਇਲ ਦੀ ਫੌਜ ਦੀ ਝੜਪ 'ਚ ਇਕ 25 ਸਾਲਾ ਫਿਲਸਤੀਨੀ ਨਾਗਰਿਕ ਦੀ ਮੌਤ ਹੋ ਗਈ। ਗਾਜ਼ਾ ਹਸਪਤਾਲ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਕ ਫਿਲਸਤੀਨੀ ਨਾਗਰਿਕ ਦੀ ਮੌਤ ਹੋ ਗਈ ਅਤੇ 200 ਤੋਂ ਵਧੇਰੇ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਗਾਜ਼ਾ ਸਰਹੱਦ 'ਤੇ ਹੁਣ ਤਕ 156 ਫਿਲਸਤੀਨੀ ਗਾਜ਼ਾ 'ਚ ਪ੍ਰਦਰਸ਼ਨ ਦੌਰਾਨ ਮਾਰੇ ਜਾ ਚੁੱਕੇ ਹਨ ਅਤੇ ਇਕ ਇਜ਼ਰਾਇਲੀ ਫੌਜੀ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਇੱਥੇ ਪ੍ਰਦਰਸ਼ਨ ਜਾਰੀ ਹਨ ਅਤੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਸਭ ਤੋਂ ਜ਼ਿਆਦਾ ਲੋਕ 14 ਮਈ ਨੂੰ ਮਾਰੇ ਗਏ । ਅਮਰੀਕਾ ਵਲੋਂ ਯੇਰੂਸ਼ਲਮ ਵਿਚ ਅਮਰੀਕੀ ਸਫਾਰਤਖਾਨੇ ਦਾ ਉਦਘਾਟਨ ਹੋਇਆ ਸੀ ਅਤੇ ਉਸ ਦਿਨ ਵਿਰੋਧ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਫਿਲਸਤੀਨੀ ਨਾਗਰਿਕ ਗਾਜ਼ਾ ਸਰਹੱਦ ਨੇੜੇ ਇਕੱਠੇ ਹੋਏ ਸਨ। ਉਨ੍ਹਾਂ ਨੂੰ ਸਰਹੱਦ ਤੋਂ ਖਦੇੜਣ ਲਈ ਇਜ਼ਰਾਇਲ ਦੀ ਫੌਜ ਨੇ ਗੋਲੀਬਾਰੀ ਕੀਤੀ ਸੀ। ਅਜੇ ਤਕ ਇਹ ਪ੍ਰਦਰਸ਼ਨ ਰੁਕਿਆ ਨਹੀਂ ਹੈ। ਸਰਹੱਦ ਪਾਰ ਤੋਂ ਇਕ-ਦੂਜੇ ਵੱਲ ਜਲਣਸ਼ੀਲ ਪਦਾਰਥ ਸੁੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਨੁਕਸਾਨ ਕਿਸਾਨਾਂ ਨੂੰ ਵੀ ਝੱਲਣਾ ਪੈ ਰਿਹਾ ਹੈ ਕਿਉਂਕਿ ਕਈ
Typing Box
Time Left
10:00
Typed Word
10:00
Copyright©punjabexamportal 2018