Reference Text
ਜੇਕਰ ਬੈਂਕ 'ਚ ਤੁਹਾਡਾ ਜਨ ਧਨ ਖਾਤਾ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਤੁਸੀਂ ਇਸ ਖਾਤੇ ਨੂੰ ਵਰਤ ਨਹੀਂ ਰਹੇ ਹੋ ਤਾਂ ਤੁਹਾਡੇ ਲਈ ਇਹ ਖਬਰ ਕਾਫੀ ਅਹਿਮ ਹੈ। ਪੰਜਾਬ ਅਤੇ ਹਰਿਆਣਾ 'ਚ ੧੫ ਲੱਖ ਤੋਂ ਵੱਧ ਜਨ ਧਨ ਖਾਤੇ ਬੰਦ ਹੋ ਸਕਦੇ ਹਨ। ਇਸ ਦਾ ਕਾਰਨ ਇਹ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਇਨ੍ਹਾਂ ਖਾਤਿਆਂ 'ਚ ਕੋਈ ਟ੍ਰਾਂਜੈਕਸ਼ਨ ਨਹੀਂ ਹੋ ਰਿਹਾ ਅਤੇ ਇਨ੍ਹਾਂ ਦਾ ਬੈਲੰਸ ਵੀ ਜ਼ੀਰੋ ਹੈ। ਬੈਂਕਿੰਗ ਸੂਤਰਾਂ ਮੁਤਾਬਕ, ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੈਂਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਅਜਿਹੇ ਖਾਤਾਧਾਰਕਾਂ ਨੂੰ ੩੦ ਦਿਨ ਦਾ ਨੋਟਿਸ ਭੇਜਣ। ਜਿਹੜਾ ਖਾਤਾਧਾਰਕ ਖਾਤੇ ਨੂੰ ਚੱਲਦਾ ਰੱਖਣਾ ਚਾਹੁੰਦਾ ਹੈ, ਉਸ ਨੂੰ ਨੋਟਿਸ ਮਿਲਣ ਤੋਂ ੩੦ ਦਿਨਾਂ ਅੰਦਰ ਖਾਤੇ ਨੂੰ ਚਾਲੂ ਕਰਨਾ ਹੋਵੇਗਾ। ਜੇਕਰ ਕੋਈ ਖਾਤਾਧਾਰਕ ਫਿਰ ਵੀ ਖਾਤਾ ਨਹੀਂ ਚਲਾਉਂਦਾ ਤਾਂ ਉਸ ਦਾ ਖਾਤਾ ਬੰਦ ਕਰ ਦਿੱਤਾ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਦੀ ਖੇਤਰੀ ਡਾਇਰੈਕਟਰ ਰਚਨਾ ਦੀਕਸ਼ਤ ਨੇ ਵੀਰਵਾਰ ਨੂੰ ਬੈਂਕਰਾਂ ਦੀ ਇਕ ਮੀਟਿੰਗ 'ਚ ਕਿਹਾ, ''ਇਹ ਜ਼ੀਰੋ ਬੈਲੰਸ ਖਾਤੇ ਪਿਛਲੇ ਲੰਬੇ ਸਮੇਂ ਤੋਂ ਬਿਨਾਂ ਕਿਸੇ ਬੈਲੰਸ ਦੇ ਮੌਜੂਦਗੀ 'ਚ ਹਨ। ਇਸ ਲਈ ਕ੍ਰਿਪਾ ਕਰਕੇ ਖਾਤਿਆਂ ਨੂੰ ਚਲਾਉਣ ਲਈ ਖਾਤਾਧਾਰਕਾਂ ਨੂੰ ਨੋਟਿਸ ਭੇਜੋ ਅਤੇ ਜੇਕਰ ਉਹ ਅਜਿਹਾ ਕਰਨ 'ਚ ਅਸਫਲ ਰਹਿੰਦੇ ਹਨ, ਤਾਂ ਉਨ੍ਹਾਂ ਦੇ ਖਾਤੇ ਬੰਦ ਕਰ ਦਿਓ।'' ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ੧੫ ਅਗਸਤ ੨੦੧੪ ਨੂੰ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦਾ ਐਲਾਨ ਕੀਤਾ ਸੀ ਅਤੇ ਰਸਮੀ ਤੌਰ 'ਤੇ ਇਸ ਨੂੰ ਦੇਸ਼ ਭਰ 'ਚ ੨੮ ਅਗਸਤ ੨੦੧੪ 'ਚ ਲਾਂਚ ਕੀਤਾ ਗਿਆ ਸੀ। ਇਸ ਯੋਜਨਾ ਤਹਿਤ ਬੈਂਕਾਂ ਨੇ ਘਰ-ਘਰ ਅਤੇ ਪਿੰਡੋ-ਪਿੰਡ ਜਾ ਕੇ ਲੋਕਾਂ ਨੂੰ ਜੋੜਿਆ। ਅੰਕੜਿਆਂ ਮੁਤਾਬਕ, ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਦੇਸ਼ ਭਰ 'ਚ ੩੨ ਕਰੋੜ ਤੋਂ ਵਧ ਖਾਤੇ ਹਨ, ਜਿਨ੍ਹਾਂ 'ਚ ੮ ਅਗਸਤ ੨੦੧੮ ਤਕ ਕੁੱਲ ੮੧,੧੯੭ ਕਰੋੜ ਰੁਪਏ ਜਮ੍ਹਾ ਹੋਏ ਸਨ। ਪੰਜਾਬ 'ਚ ਇਸ ਯੋਜਨਾ ਤਹਿਤ ੬੬.੨੮ ਲੱਖ ਖਾਤੇ ਖੁੱਲ੍ਹੇ ਹਨ, ਜਿਨ੍ਹਾਂ 'ਚੋਂ ਤਕਰੀਬਨ ੮.੭੬ ਲੱਖ ਖਾਤਿਆਂ 'ਚ ੩੦ ਜੂਨ ੨੦੧੮ ਤਕ ਬੈਲੰਸ ਜ਼ੀਰੋ ਰਿਹਾ। ਸਭ ਤੋਂ ਵੱਧ ਇਹ ਜ਼ੀਰੋ ਬੈਲੰਸ ਖਾਤੇ ਆਈ. ਸੀ. ਆਈ. ਸੀ. ਆਈ. ਬੈਂਕ 'ਚ ਹਨ। ਉਸ ਤੋਂ ਬਾਅਦ ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ, ਐੱਚ. ਡੀ. ਐੱਫ. ਸੀ. ਬੈਂਕ ਅਤੇ ਆਈ. ਡੀ. ਬੀ. ਆਈ. ਬੈਂਕ ਹਨ। ਉੱਥੇ ਹੀ, ਹਰਿਆਣਾ 'ਚ ਖੁੱਲ੍ਹੇ ਕੁੱਲ ੬੫.੮੨ ਲੱਖ ਖਾਤਿਆਂ 'ਚੋਂ ੬.੫੦ ਲੱਖ ਖਾਤੇ ਅਜਿਹੇ ਸਨ, ਜਿਨ੍ਹਾਂ 'ਚ ੩੦ ਜੂਨ ੨੦੧੮ ਤਕ ਬੈਲੰਸ ਜ਼ੀਰੋ ਸੀ। ਬੈਂਕਾਂ ਦਾ ਮੰਨਣਾ ਹੈ ਕਿ ਲੋਕਾਂ ਕੋਲ ਕਈ ਖਾਤੇ ਹੋ ਸਕਦੇ ਹਨ, ਜਿਸ ਕਾਰਨ ਕੁਝ ਖਾਤੇ ਇਸਤੇਮਾਲ ਨਹੀਂ ਹੋ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਇਸ ਆਸ 'ਚ ਖਾਤੇ ਖੋਲ੍ਹੇ ਸਨ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਕੁਝ ਫਾਇਦੇ ਮਿਲਣਗੇ। ਜੇਕਰ ਬੈਂਕ 'ਚ ਤੁਹਾਡਾ ਜਨ ਧਨ ਖਾਤਾ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਤੁਸੀਂ ਇਸ ਖਾਤੇ ਨੂੰ ਵਰਤ ਨਹੀਂ ਰਹੇ ਹੋ ਤਾਂ ਤੁਹਾਡੇ ਲਈ ਇਹ ਖਬਰ ਕਾਫੀ ਅਹਿਮ ਹੈ। ਪੰਜਾਬ ਅਤੇ ਹਰਿਆਣਾ 'ਚ ੧੫ ਲੱਖ ਤੋਂ ਵੱਧ ਜਨ ਧਨ ਖਾਤੇ ਬੰਦ ਹੋ ਸਕਦੇ ਹਨ। ਇਸ ਦਾ ਕਾਰਨ ਇਹ ਹੈ ਕਿ ਪਿਛਲੇ
Typing Box
Time Left
10:00
Typed Word
10:00
Copyright©punjabexamportal 2018