Reference Text
ਨਸ਼ੇ ਰੋਕਣ ਲਈ ਨਸ਼ਿਆਂ ਵਿਰੁੱਧ ਜਾਗ੍ਰਿਤੀ ਪੈਦਾ ਕਰਨਾ ਸਭ ਤੋਂ ਵੱਧ ਧਿਆਨ ਮੰਗਦਾ ਹੈ ਕਿਉਂਕਿ ਕਈ ਅੱਲ੍ਹੜ ਉਮਰ ਦੇ ਬੱਚੇ-ਬੱਚੀਆਂ ਨੂੰ ਤਾਂ ਇਨ੍ਹਾਂ ਨਸ਼ਿਆਂ ਦੇ ਅਸਲੀ ਮਤਲਬ ਤੇ ਮਾਰੂ ਅਸਰਾਂ ਦਾ ਪਤਾ ਨਹੀਂ ਹੁੰਦਾ। ਨਸ਼ੇ ਰੋਕਣ ਲਈ ਸਭ ਤੋਂ ਪਹਿਲਾਂ ਨਸ਼ਿਆਂ ਦੇ ਰਾਹ ਰੋਕੇ ਜਾਣ ਦੀ ਜ਼ਰੂਰਤ ਹੈ। ਇਸ ਤੋਂ ਵਡੀ ਲੋੜ ਹੈ ਕਿ ਹਰ ਹੀਲਾ ਵਰਤ ਕੇ ਨੌਜਵਾਨ ਪੀੜ੍ਹੀ ਨੂੰ ਮਾਰੂ ਨਸ਼ਿਆਂ ਦੇ ਪਹਿਲੇ ਸੰਪਰਕ ਤੋਂ ਦੂਰ ਰਖਿਆ ਜਾਵੇ। ਨਸ਼ਈ ਵਿਅਕਤੀ ਦੀ ਕੌਂਸਲਿੰਗ, ਡਾਕਟਰੀ ਇਲਾਜ ਤੇ ਮੁੜ ਵਸੇਬਾ ਦੀ ਲੋੜ ਹੈ। ਮਾਪਿਆਂ, ਅਧਿਆਪਕਾਂ, ਧਾਰਮਿਕ ਤੇ ਯੂਥ ਕਲੱਬਾਂ, ਪੰਚਾਇਤਾਂ ਤੇ ਮੋਹਤਬਰ ਪਤਵੰਤਿਆਂ ਨੂੰ ਸਾਂਝੇ ਉਪਰਾਲੇ ਕਰਨੇ ਪੈਣਗੇ। ਵਿਦਿਆਰਥੀਆਂ ਨੂੰ ਜਿੱਥੇ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਜ਼ਿੰਮਾ ਖੇਡ ਅਧਿਆਪਕਾਂ ਤੇ ਸਰਕਾਰਾਂ ਦਾ ਹੈ ਉਥੇ ਮਾਪਿਆਂ ਦਾ ਵੀ ਇਹ ਫ਼ਰਜ਼ ਬਣਦਾ ਹੈ ਤਾਂ ਹੀ ਇਹ ਕਲੰਕ ਪੰਜਾਬ ਦੇ ਮੱਥੇ ਤੋਂ ਹੱਟ ਸਕਦਾ ਹੈ। ਪੰਜਾਬ ਵਿੱਚ ਬੇਰੁਜ਼ਗਾਰੀ ਵਧਣ ਕਾਰਨ ਬਹੁਤੀ ਜਵਾਨੀ ਨਸ਼ਿਆਂ ’ਤੇ ਲੱਗੀ ਹੋਈ ਹੈ। ਸਰਕਾਰ ਨੂੰ ਨਸ਼ਾ ਤਸਕਰੀ ਪੂਰਨ ਬੰਦ ਕਰਨ ਦੇ ਨਾਲ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਵਾਲਾ ਵਿਕਲਪ ਵੀ ਦੇਣਾ ਚਾਹੀਦਾ ਤਾਂ ਜੋ ਇਸ ਕੋਹੜ ਨੂੰ ਜੜ੍ਹੋਂ ਪੁਟਿਆ ਜਾ ਸਕੇ। ਇਤਿਹਾਸ ਗਵਾਹ ਰਿਹਾ ਕੇ ਪੰਜਾਬੀ ਕਦੇ ਕਿਸੇ ਕੰਮ ਲਈ ਦੂਜੇ ’ਤੇ ਨਿਰਭਰ ਨਹੀਂ ਹੋਏ ਤੇ ਹੁਣ ਜਦੋਂ ਗੱਲ ਆਪਣੇ ਬੱਚਿਆਂ ਦੀ ਜ਼ਿੰਦਗੀ ’ਤੇ ਆਈ ਹੈ ਤਾਂ ਫਿਰ ਪੰਜਾਬੀ ਕਿਵੇਂ ਸਿਰਫ ਸਰਕਾਰਾਂ ’ਤੇ ਨਿਰਭਰ ਰਹਿ ਸਕਦੇ ਹਨ? ਸਾਨੂ ਖੁਦ ਨੂੰ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ। ਘਰੇ ਸ਼ਾਂਤੀ ਅਤੇ ਸਾਦਗੀ ਵਾਲਾ ਮਾਹੌਲ ਦੇਣਾ ਚਾਹੀਦਾ ਹੈ। ਜਵਾਨੀ ਦੀ ਊਰਜਾ ਨੂੰ ਅਗਾਂਹਵਧੂ ਸੋਚ ਨਾਲ ਸਿੰਜਣਾ ਚਾਹੀਦਾ। ਜਦੋ ਤੱਕ ਕੋਈ ਖੁਦ ਨਸ਼ਾ ਛੱਡਣਾ ਨਹੀਂ ਚਾਹੁੰਦਾ ਉਦੋਂ ਤੱਕ ਕੋਈ ਸਰਕਾਰ ਜਾਂ ਮੁੜ ਵਸੇਬਾ ਕੇਂਦਰ ਨਸ਼ੇ ਦੀ ਲੱਤ ਤੋਂ ਨਿਜ਼ਾਤ ਨਹੀਂ ਦਿਵਾ ਸਕਦਾ। ਨੌਜਵਾਨ ਜੋ ਨਸ਼ਿਆਂ ਦੀ ਚਪੇਟ ’ਚ ਆ ਚੁੱਕੇ ਹਨ, ਉਨ੍ਹਾਂ ਨੂੰ ਉਹ ਖੁਦ ਆਪ ਹੀ ਬਚਾ ਸਕਦੇ ਹੋਰ ਕੋਈ ਨਹੀਂ। ਜਾਬ ਵਿੱਚ ਨਸ਼ਾ ਫੈਲਣ ਦੇ ਕਈ ਕਾਰਨ ਹਨ, ਜਿਵੇਂ ਕਿ ਪੰਜਾਬ ਕੌਮਾਤਰੀ ਸਰਹੱਦ ’ਤੇ ਸਥਿਤ ਹੈ, ਜਿਸ ਕਾਰਨ ਗੁਆਂਦੀ ਦੇਸ਼ ਵਿੱਚੋਂ ਅਸਾਨੀ ਨਾਲ ਨਸ਼ਾ ਪੰਜਾਬ ਵਿੱਚ ਪਹੁੰਚ ਰਿਹਾ ਹੈ। ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਨਾਲ ਕਈ ਪਰਿਵਾਰ ਤਬਾਅ ਹੋ ਗਏ ਹਨ। ਇਸ ਲਈ ਹੁਣ ਨਸ਼ਾ ਖਤਮ ਕਰਨ ਲਈ ਸਰਕਾਰ ਅਤੇ ਸਥਾਨਕ ਲੋਕਾਂ ਨੂੰ ਮਿਲ ਕੇ ਜ਼ਿੰਮੇਵਾਰੀ ਚੁੱਕਣੀ ਪਵੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਹਰ ਜ਼ਿਲ੍ਹੇ ’ਚ ਬਲਾਕ ਪੱਧਰ ’ਤੇ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਜਾਣ। ਹਰ ਪਿੰਡ, ਹਰ ਸ਼ਹਿਰ ਅਤੇ ਹਰ ਸਕੂਲ-ਕਾਲਜ ਵਿੱਚ ਵਿੱਚ ਨੌਜਵਾਨਾਂ ਨੂੰ ਸੈਮੀਨਾਰ ਕਰਕੇ ਨਸ਼ਾ ਨਾ ਕਰਨ ਬਾਰੇ ਸਮਝਾਇਆ ਜਾਵੇ। ਸਕੂਲ-ਕਾਲਜਾਂ ਵਿੱਚ ਵਿੱਚ ਹਰ ਸਾਲ ਬੱਚਿਆਂ ਦਾ ਡੋਪ ਟੈਸਟ ਕਾਰਵਾਇਆ ਜਾਣਾ ਚਾਹੀਦਾ ਹੈ। ਨਸ਼ਿਆਂ ਦਾ ਪ੍ਰਚਾਰ ਕਰਨ ਵਾਲੇ ਟੀਵੀ ਚੈਨਲਾਂ, ਗਾਇਕਾਂ ਅਤੇ ਗੀਤਕਾਰਾਂ ਖ਼ਿਲਾਫ਼ ਸਖਤ ਕਾਰਵਾਈ ਕਰਕੇ ਉਨ੍ਹਾਂ ’ਤੇ ਕੇਸ ਦਰਜ ਕਰਕੇ ਸਖਤ ਸਜ਼ਾ ਦਿੱਤੀ ਜਾਵੇ। ਸਰਕਾਰ ਵੀ ਕਾਨੂੰਨ ਬਣਾ ਕੇ ਨਸ਼ਾ ਵੇਚਣ ਵਾਲਿਆਂ ਦੀ ਜਾਇਜਾਦ ਜ਼ਬਤ ਕਰਕੇ ਉਨ੍ਹਾਂ ਨੂੰ ਸਖਤ ਸਜ਼ਾ ਦੇਵੇ। ਨਸ਼ੇ ਰੋਕਣ ਲਈ ਨਸ਼ਿਆਂ ਵਿਰੁੱਧ ਜਾਗ੍ਰਿਤੀ ਪੈਦਾ ਕਰਨਾ ਸਭ ਤੋਂ ਵੱਧ ਧਿਆਨ ਮੰਗਦਾ ਹੈ ਕਿਉਂਕਿ ਕਈ ਅੱਲ੍ਹੜ ਉਮਰ ਦੇ ਬੱਚੇ-ਬੱਚੀਆਂ ਨੂੰ ਤਾਂ ਇਨ੍ਹਾਂ ਨਸ਼ਿਆਂ ਦੇ ਅਸਲੀ
Typing Box
Time Left
10:00
Typed Word
10:00
Copyright©punjabexamportal 2018