Reference Text
ਕਿਸਾਨ ਜੱਥੇਬੰਦੀਆਂ ਦੇ ਵਧਦੇ ਸੰਘਰਸ਼ਾਂ ਕਾਰਨ ਇਸ ਸਾਲ ਦਾ ਬਜਟ ਪੇਸ਼ ਕਰਨ ਮੌਕੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਹੁਣ ਤੋਂ ਮੁਲਕ ਵਿੱਚ ਸਵਾਮੀਨਾਥਨ ਦੇ ਸੁਝਾਅ ਅਨੁਸਾਰ ਸਾਰੀਆਂ ਖੇਤੀਬਾੜੀ ਜਿਣਸਾਂ ਦੀਆਂ ਘੱਟੋ-ਘੱਟ ਸਮਰਥਨ ਕੀਮਤਾਂ ਉਤਪਾਦਨ ਲਾਗਤਾਂ ਤੋਂ ੫੦ ਫ਼ੀਸਦ ਵੱਧ ਤੈਅ ਕੀਤੀਆਂ ਜਾਣਗੀਆਂ। ਇਸ ਬਾਰੇ ਵਿਸ਼ਲੇਸ਼ਣ ਤੋਂ ਸਾਹਮਣੇ ਆਇਆ ਕਿ ਕੇਂਦਰ ਸਰਕਾਰ ਅਜਿਹਾ ਕਰਨ ਮੌਕੇ ਸਵਾਮੀਨਾਥਨ ਦੇ ਸੁਝਾਅ ਅਨੁਸਾਰ ਸੀ-੨ ਲਾਗਤਾਂ ਨੂੰ ਆਧਾਰ ਨਾ ਬਣਾ ਕੇ, ਏ-੨+ਐੱਫਐੱਲ ਲਾਗਤਾਂ ਨੂੰ ਆਧਾਰ ਬਣਾਵੇਗੀ ਜਿਹੜਾ ਕਿਸਾਨਾਂ ਨਾਲ ਧੋਖਾ ਹੈ। ਖੇਤੀਬਾੜੀ ਉਤਪਾਦਨ ਵਿੱਚ ਵਰਤੇ ਜਾਣ ਵਾਲੇ ਮੁੱਖ ਆਦਾਨਾਂ ਦੀਆਂ ਕੀਮਤਾਂ, ਜਿਨ੍ਹਾਂ ਨੂੰ ਕੇਂਦਰੀ ਸਰਕਾਰ ਤੈਅ ਕਰਦੀ ਸੀ, ਨੂੰ ਬੇਲਗਾਮ ਮੰਡੀ ਹਵਾਲੇ ਕੀਤਾ ਜਾ ਰਿਹਾ ਹੈ। ਨਤੀਜੇ ਵਜੋਂ ਪਿਛਲੇ ਕੁੱਝ ਸਮੇਂ ਦੌਰਾਨ ਹੀ ਡੀਜ਼ਲ ਅਤੇ ਡੀਏਪੀ ਖਾਦ ਦੀਆਂ ਕੀਮਤਾਂ ਵਿੱਚ ਬਹੁਤ ਵਾਧਾ ਹੋਇਆ ਹੈ। ਖੇਤ ਮਜ਼ਦੂਰਾਂ ਜਿਹੜੇ ਖੇਤੀਬਾੜੀ ਆਰਥਿਕਤਾ ਦੀ ਪੌੜੀ ਦਾ ਸਭ ਤੋਂ ਹੇਠਲਾ ਡੰਡਾ ਹੋਣ ਕਾਰਨ ਘਸਦੇ ਅਤੇ ਟੁੱਟਦੇ ਜ਼ਿਆਦਾ ਹਨ, ਵੱਲ ਸਰਕਾਰ ਦਾ ਉੱਕਾ ਧਿਆਨ ਨਹੀਂ। ਖੇਤੀਬਾੜੀ ਵਿੱਚ ਮਸ਼ੀਨਰੀ ਅਤੇ ਨਦੀਨਨਾਸ਼ਕਾਂ ਦੀ ਵਧਦੀ ਵਰਤੋਂ ਨੇ ਉਨ੍ਹਾਂ ਦੇ ਰੁਜ਼ਗਾਰ ਦੇ ਦਿਨ ਅਤੇ ਆਮਦਨ ਘਟਾ ਦਿੱਤੇ ਹਨ। ਸਰਕਾਰ ਵੱਲੋਂ ਖੇਤੀਬਾੜੀ ਖੇਤਰ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਅਤੇ ਹੋਰ ਰਿਆਇਤਾਂ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਖੇਤੀਬਾੜੀ ਦੀ ਨਵੀਂ ਜੁਗਤ ਵੱਧ ਝਾੜ ਦੇਣ ਵਾਲੇ ਬੀਜਾਂ, ਯਕੀਨੀ ਸਿੰਜਾਈ, ਰਸਾਇਣਕ ਖਾਦਾਂ, ਕੀਟਨਾਸ਼ਕਾਂ, ਨਦੀਨਾਕਸ਼ਕਾਂ, ਉੱਲੀਨਾਸ਼ਕਾਂ, ਮਸ਼ੀਨਰੀ ਅਤੇ ਖੇਤੀਬਾੜੀ ਦੇ ਅਧੁਨਿਕ ਢੰਗਾਂ ਦਾ ਪੁਲੰਦਾ ਹੈ ਜਿਸ ਦੀ ਹੂਰ ਮੁਨਾਫ਼ਾ ਹੈ। ਮੁਨਾਫ਼ੇ ਨੇ ਸਮਾਜਿਕ ਸਬੰਧਾਂ ਉੱਪਰ ਵੱਡੀ ਸੱਟ ਮਾਰੀ ਹੈ। ਸਾਂਝੀ, ਸੀਰੀ, ਆਵਤ, ਵਿੜੀ, ਸੇਪੀ ਆਦਿ ਜੋ ਨਿੱਘੇ ਸਮਾਜਿਕ ਸਬੰਧਾਂ ਦੀ ਤਰਜਮਾਨੀ ਕਰਦੇ ਸਨ, ਕਿਤੇ ਵੀ ਨਹੀਂ ਮਿਲਦੇ। ਇਹ ਜੁਗਤ ਅਪਣਾਉਣ ਤੋਂ ਪਹਿਲਾਂ ਪਿੰਡ ਦੇ ਅਮੀਰ ਕਿਸਾਨ, ਗ਼ਰੀਬ ਕਿਸਾਨਾਂ, ਖੇਤ ਮਜ਼ਦੂਰਾਂ, ਛੋਟੇ ਪੇਂਡੂ ਕਾਰੀਗਰਾਂ ਅਤੇ ਹੋਰ ਲੋੜਵੰਦਾਂ ਦੀ ਹਰ ਸੰਭਵ ਮਦਦ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਔਖੇ ਸਮੇਂ ਉਨ੍ਹਾਂ ਨੂੰ ਧਰਵਾਸ ਵੀ ਦਿੰਦੇ ਸਨ। ਸੱਭਿਆਚਾਰਕ ਤੌਰ ਉੱਤੇ ਪੰਜਾਬ ਦੇ ਕਿਸਾਨ ਅਤੇ ਖੇਤ ਮਜ਼ਦੂਰ ਸੰਘਰਸ਼ ਵਾਲੇ ਸਨ। ਵੱਖ ਵੱਖ ਕਾਰਨਾਂ ਕਰ ਕੇ ਇਨ੍ਹਾਂ ਦਾ ਸੰਘਰਸ਼ ਵਾਲਾ ਸੁਭਾਅ, ਬਚਾਉ ਵਾਲੇ ਸੁਭਾਅ ਵਿੱਚ ਬਦਲ ਰਿਹਾ। ਆਰਥਿਕ ਅਤੇ ਸਮਾਜਿਕ-ਸਭਿਆਚਾਰਕ ਪ੍ਰਦੂਸ਼ਣ ਦੇ ਨਾਲ ਨਾਲ ਰਾਜਸੀ ਪ੍ਰਦੂਸ਼ਣ ਵੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕਸ਼ੀਆਂ ਲਈ ਜ਼ਿੰਮੇਵਾਰ ਹਨ। ਪਿਛਲੇ ੭੦-੭੧ ਸਾਲਾਂ ਤੋਂ ਮੁਲਕ ਦੀਆਂ ਜ਼ਿਆਦਾਤਰ ਰਾਜਸੀ ਪਾਰਟੀਆਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਆਪਣੇ ਵੋਟ ਬੈਂਕ, ਲੈਂਡ ਬੈਂਕ ਆਦਿ ਤੋਂ ਵੱਧ ਕੁੱਝ ਵੀ ਨਹੀਂ ਸਮਝਦੀਆਂ ਆ ਰਹੀਆਂ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਜ਼ਿਆਦਾ ਜਥੇਬੰਦੀਆਂ ਵਿਅਕਤੀ ਵਿਸ਼ੇਸ਼ ਦੀ ਚੌਧਰ ਥੱਲੇ ਹਨ ਜੋ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦੇ ਹਨ। ਆਮ ਤੌਰ ਉੱਤੇ ਉੱਚ ਡਿਗਰੀਆਂ ਵਾਲਿਆਂ ਨੂੰ ਬੁੱਧੀਜੀਵੀ ਆਖ ਲਿਆ ਜਾਂਦਾ ਹੈ, ਪਰ ਬੁੱਧੀਜੀਵੀ ਤਾਂ ਉਹ ਲੋਕ ਹੁੰਦੇ ਹਨ ਜਿਹੜੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਮ ਲੋਕਾਂ ਨਾਲੋਂ ਵਧੀਆ ਤਰੀਕੇ ਨਾਲ ਸਮਝ ਕੇ ਉਨ੍ਹਾਂ ਦਾ ਹੱਲ ਕਰਨ ਲਈ ਤਤਪਰ ਰਹਿੰਦੇ ਹਨ। ਕਿਸਾਨ ਜੱਥੇਬੰਦੀਆਂ ਦੇ ਵਧਦੇ ਸੰਘਰਸ਼ਾਂ ਕਾਰਨ ਇਸ ਸਾਲ ਦਾ ਬਜਟ ਪੇਸ਼ ਕਰਨ ਮੌਕੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਹੁਣ ਤੋਂ ਮੁਲਕ ਵਿੱਚ ਸਵਾਮੀਨਾਥਨ ਦੇ ਸੁਝਾਅ ਅਨੁਸਾਰ ਸਾਰੀਆਂ ਖੇਤੀਬਾੜੀ
Typing Box
Time Left
10:00
Typed Word
10:00
Copyright©punjabexamportal 2018