Reference Text
ਬੇਸ਼ੱਕ ਸ਼ਕਤੀ ਨਾਲ ਨਸ਼ਾ ਛੁਡਾਇਆ ਜਾ ਸਕਦਾ ਹੈ ਪ੍ਰੰਤੂ ਇਹ ਢੰਗ ਲੰਬੇ ਸਮੇਂ ਤੱਕ ਲਾਗੂ ਨਹੀਂ ਕੀਤਾ ਜਾ ਸਕਦਾ। ਸ਼ਕਤੀ ਵਿਚ ਢਿਲ ਮਿਲਣ ’ਤੇ ਨਸ਼ੇੜੀ ਮੌਕਾ ਸੰਭਾਲ ਲੈਂਦੇ ਹਨ ਭਾਵ ਇੱਕ ਜਗ੍ਹਾਂ ਤੋਂ ਨਸ਼ਾ ਨਾ ਮਿਲੇ ਤਾਂ ਦੂਸਰੇ ਰਾਜਾਂ ’ਤੋਂ ਲੈ ਆਉਂਦੇ ਹਨ। ਇਕ ਨਸ਼ਾ ਬੰਦ ਹੋਣ ’ਤੇ ਕੋਈ ਹੋਰ ਕਿਸਮ ਦਾ ਨਸ਼ਾ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਇਸਢੰਗ ਨਾਲ ਰੋਗੀ ਦਾ ਰੋਗ ਖ਼ਤਮ ਨਹੀਂ ਹੁੰਦਾ ਬਲਕਿ ਰੋਗੀ (ਨਸ਼ੇੜੀ) ਦੇ ਖ਼ਤਮ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ। ਨਸ਼ਾਂ ਛੁਡਾਉਣ ਲਈ ਸ਼ਕਤੀ ਦੀ ਵਰਤੋਂ ਨਾਂਹ-ਪੱਖੀ ਇਸ ਕਰਕੇ ਮੰਨੀ ਜਾਂਦੀ ਹੈ ਕਿ ਇਸ ਢੰਗ ਨਾਲ ਨਸ਼ੇ ਦੀ ਜੜ੍ਹ ਖ਼ਤਮ ਨਹੀਂ ਹੁੰਦੀ। ਨਸ਼ਾ ਛੁਡਾਉਣ ਦੇ ਦੂਸਰੇ ਹਾਂ-ਪੱਖੀ ਸਾਕਾਰਤਮਕ ਢੰਗ ਨਾਲੋਂ ਇਹ ਵੇਖਣ ਵਿਚ ਸਖ਼ਤੀ ਦਾ ਢੰਗ ਸੌਖਾ ਜਾਪਦਾ ਹੈ ਪਰ ਇੱਛਾ ਸ਼ਕਤੀ ਨਾਲ ਹੀ ਨਸ਼ਾਬੰਦੀ ਨੇਪਰੇ ਚੜ੍ਹ ਸਕਦੀ ਹੈ। ਪਰ ਨਿਰੋਲ ਸਖ਼ਤੀ ਨਾਲ ਬਿਮਾਰੀ ਦੈ ਇਲਾਜ਼ ਸੰਭਵ ਨਹੀਂ ਬਲਕਿ ਵਧੇਰੇ ਸ਼ਕਤੀ ਦੀ ਵਰਤੋਂ ਨਾਲ ਰੋਗ ਨੂੰ ਮਾਰਨ ਲੱਗਿਆਂ ਰੋਗੀ ਦੇ ਮਰ ਜਾਣ ਦਾ ਵੀ ਖ਼ਤਰਾ ਬਣ ਜਾਂਦਾ ਹੈ। ਅਮਲੀ ਚਾਹੁੰਦੇ ਹੋਏ ਵੀ ਅਮਲ ਨਹੀਂ ਛੱਡਦੇ। ਜਿਹੜਾ ਛੱਡ ਦਿੱਤਾ ਉਹ ਅਮਲ ਵੀ ਕਾਹਦਾ। ਅਮਲ ਵਿਚ ਗ੍ਰਸਤ ਲੋਕ ਦੱਸਦੇ ਹਨ ਕਿ ਇਕ ਵਾਰ ਲੱਗਿਆ ਅਮਲ ਛੱਡਣਾ ਬਹੁਤ ਮੁਸ਼ਕਿਲ ਹੁੰਦਾ ਹੈ। ਸ਼ਾਇਦ ਇਸ ਵਜ੍ਹਾਂ ਕਰਕੇ ਅਮਲੀ ਇਕ ਪੜਾਅ ’ਤੇ ਇਹ ਜਾਣ ਲੈਂਦਾ ਹੈ ਕਿ ਨਸ਼ਾ ਉਸ ਦੀ ਜਾਨ ਲੈ ਸਕਦਾ ਹੈ ਇਸਦੇ ਬਾਵਜੂਦ ਵੀ ਉਹ ਨਸ਼ਾ ਛੱਡਣ ਲਈ ਮਨੋਂ ਰਾਜ਼ੀ ਨਹੀਂ ਹੁੰਦਾ ।ਸ਼ੁਰੂ ਵਿਚ ਭਾਵੇਂ ਉਹ ਵੇਖਾ-ਵੇਖੀ ਜਾਂ ਇਕ ਵਾਰ ਨਜ਼ਾਰਾ ਵੇਖਣ ਲਈ ਨਸ਼ਾ ਕਰਦਾ ਹੈ ਫਿਰ ਉਹ ਇਸ ਦਾ ਆਦਿ ਹੋ ਜਾਂਦਾ ਹੈ। ਨਸ਼ੇ ’ਤੇ ਲੱਗ ਜਾਣ ਪਿੱਛੋਂ ਅਮਲੀ ਨੂੰ ਆਪਣੀ ਜਾਨ ਨਸ਼ੇ ਵਿੱਚ ਵਿਖਾਈ ਦਿੰਦੀ ਹੈ। ਇਹ ਜਾਣਦੇ ਹੋਏ ਕਿ ਨਸ਼ਾ ਬਰਬਾਦੀ ਵੱਲ ਜਾਂਦਾ ਰਾਹ ਹੈ ਪਰ ਜਿਸ ਪਾਸੇ ਵੀ ਨਸ਼ਾ ਵਿਕਦਾ ਹੋਵੇ ਨਸ਼ੇੜੀ ਉਸ ਪਾਸੇ ਵੱਲ ਆਕਰਸ਼ਿਤ ਹੁੰਦੇ ਹਨ। ਇਹ ਵੇਖਿਆ ਗਿਆ ਹੈ ਕਿ ਨਸ਼ੇ ਦੀ ਤੋਟ ਕਾਰਨ ਤੁਰਨ ਤੋਂ ਸਤਹੀਣ ਹੋਏ ਅਮਲੀ ਨੂੰ ਜਦੋਂ ਨਸ਼ੇ ਦੀ ਭਿਣਕ ਪੈਂਦੀ ਹੈ ਤਾਂ ਉਸ ਵਿਚ ਤੁਰੰਤ ਜੋਸ਼ ਆ ਜਾਂਦਾ ਹੈ। ਉਹ ਆਪਣੀ ਊਰਜਾ ਇਕੱਠੀ ਕਰਕੇ ਹਰ ਹੀਲਾ ਵਰਤ ਕੇ ਨਸ਼ਾ ਪ੍ਰਾਪਤ ਕਰਨ ਲਈ ਆਹੁਲਦਾ ਹੈ। ਇਸੇ ਕਰਕੇ ਬਹੁਤੇ ਨਸ਼ਾ ਛੁਡਾਊ ਕੇਂਦਰ ਨਸ਼ੇ ਰਾਹੀਂ ਹੀ ਨਸ਼ੇ ਦਾ ਇਲਾਜ ਕਰਦੇ ਹਨ। ਬੇਸ਼ੱਕ ਸ਼ਕਤੀ ਨਾਲ ਨਸ਼ਾ ਛੁਡਾਇਆ ਜਾ ਸਕਦਾ ਹੈ ਪ੍ਰੰਤੂ ਇਹ ਢੰਗ ਲੰਬੇ ਸਮੇਂ ਤੱਕ ਲਾਗੂ ਨਹੀਂ ਕੀਤਾ ਜਾ ਸਕਦਾ। ਸ਼ਕਤੀ ਵਿਚ ਢਿਲ ਮਿਲਣ ’ਤੇ ਨਸ਼ੇੜੀ ਮੌਕਾ ਸੰਭਾਲ ਲੈਂਦੇ ਹਨ ਭਾਵ ਇੱਕ ਜਗ੍ਹਾਂ ਤੋਂ ਨਸ਼ਾ ਨਾ ਮਿਲੇ ਤਾਂ ਦੂਸਰੇ ਰਾਜਾਂ ’ਤੋਂ ਲੈ ਆਉਂਦੇ ਹਨ। ਇਕ ਨਸ਼ਾ ਬੰਦ ਹੋਣ ’ਤੇ ਕੋਈ ਹੋਰ ਕਿਸਮ ਦਾ ਨਸ਼ਾ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਇਸਢੰਗ ਨਾਲ ਰੋਗੀ ਦਾ ਰੋਗ ਖ਼ਤਮ ਨਹੀਂ ਹੁੰਦਾ ਬਲਕਿ ਰੋਗੀ (ਨਸ਼ੇੜੀ) ਦੇ ਖ਼ਤਮ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ। ਨਸ਼ਾਂ ਛੁਡਾਉਣ ਲਈ ਸ਼ਕਤੀ ਦੀ ਵਰਤੋਂ ਨਾਂਹ-ਪੱਖੀ ਇਸ ਕਰਕੇ ਮੰਨੀ ਜਾਂਦੀ ਹੈ ਕਿ ਇਸ ਢੰਗ ਨਾਲ ਨਸ਼ੇ ਦੀ ਜੜ੍ਹ ਖ਼ਤਮ ਨਹੀਂ ਹੁੰਦੀ। ਨਸ਼ਾ ਛੁਡਾਉਣ ਦੇ ਦੂਸਰੇ ਹਾਂ-ਪੱਖੀ ਸਾਕਾਰਤਮਕ ਢੰਗ ਨਾਲੋਂ ਇਹ ਵੇਖਣ ਵਿਚ ਸਖ਼ਤੀ ਦਾ ਢੰਗ
Typing Box
Time Left
10:00
Typed Word
10:00
Copyright©punjabexamportal 2018