Reference Text

Time Left10:00
ਗੁਰੂ ਹਰਿਗੋਬਿੰਦ ਸਾਹਿਬ ਨੇ ਬਚਪਨ ਤੋਂ ਹੀ ਬਾਬਾ ਬੁੱਢਾ ਜੀ ਪਾਸੋਂ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ, ਪਰ ਪਿਤਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੇ ਉਨ੍ਹਾਂ ਨੂੰ ਇੱਕ ਨਵੇਂ ਸਿਧਾਂਤ ਨੂੰ ਸਿਰਜਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੇ ਦੋ ਤਲਵਾਰਾਂ ‘ਮੀਰੀ ਅਤੇ ਪੀਰੀ’ ਧਾਰਨ ਕੀਤੀਆਂ। ਗੁਰੂ ਸਾਹਿਬ ਨੇ ਅਜਿਹਾ ਕਰਕੇ ਵਕਤ ਦੀ ਹਕੂਮਤ ਨਾਲ ਜੰਗ ਦਾ ਐਲਾਨ ਕੀਤਾ ਕਿਉਂਕਿ ਜਾਲਮ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਕੇ ਹੁਕਮਰਾਨਾਂ ਨੂੰ ਸਾਵਧਾਨ ਕਰ ਦਿੱਤਾ ਸੀ ਕਿ ਹੁਣ ਤੋਂ ਸੰਤ ਦੀ ਰਾਖੀ ਸੰਤ ਦੀ ਤੇਗ ਹੀ ਕਰੇਗੀ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਸੰਤ ਦੇ ਹੱਥ ਵਿੱਚ ਤੇਗ ਦੇ ਕੇ ਉਸ ਦੇ ਅੰਦਰ ਬੀਰ ਰਸ (ਜੋਸ਼) ਭਰ ਦਿੱਤਾ। ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖਤ ਦੇ ਸਾਹਮਣੇ ਗਤਕਾ ਸਿਖਲਾਈ ਦਿੱਤੀ ਜਾਂਦੀ ਅਤੇ ਮੁਕਾਬਲੇ ਵੀ ਕਰਵਾਏ ਜਾਂਦੇ ਰਹੇ। ਫਿਰ ਗੁਰੂ ਹਰਿ ਰਾਇ ਸਾਹਿਬ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੇਵਲ ਗੁਰਮਤਿ ਨਾਲ ਜੁੜ ਕੇ ਧਿਆਨ ਸਿਮਰਨ ਕਰਨ ਵੱਲ ਪ੍ਰੇਰਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਤੋਂ ਬਾਅਦ, ਤੇਗ ਦੇ ਧਨੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਾਂਤਮਈ ਢੰਗ ਨਾਲ ਹਕੂਮਤ ਦੇ ਜ਼ੁਲਮ ਦਾ ਵਿਰੋਧ ਕੀਤਾ ਅਤੇ ਸ਼ਹਾਦਤ ਦਿੱਤੀ। ਇਸੇ ਤਰ੍ਹਾਂ ਕਰਕੇ ਗੁਰੂ ਸਾਹਿਬ ਨੇ ਆਪਣੀ ਅਨੁਯਾਈਆਂ ਨੂੰ ਇਹ ਸਿੱਖਿਆ ਦਿੱਤੀ ਕਿ ਜਦੋਂ ਤੱਕ ਹਰ ਹੀਲਾ ਖਤਮ ਨਾ ਹੋ ਜਾਵੇ ਉਦੋਂ ਤੱਕ ਤਲਵਾਰ ਦਾ ਸਹਾਰਾ ਨਹੀਂ ਲੈਣਾ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਰਸਤਾ ਹੀ ਅਪਣਾਇਆ ਕਿਉਂਕਿ ਜਾਲਮ ਦਾ ਜ਼ੁਲਮ ਹਦ ਤੋਂ ਪਾਰ ਹੋ ਚੁੱਕਾ ਸੀ ਤੇ ਉਸ ਨੂੰ ਰੋਕਣ ਦਾ ਹਰ ਹੀਲਾ ਵੀ ਬੇਕਾਰ ਹੋ ਗਿਆ ਸੀ। ਇਸ ਲਈ ਗੁਰੂ ਸਾਹਿਬ ਨੇ ਜਾਲਮ ਨਾਲ ਸਿੱਧੀ ਟੱਕਰ ਲਈ। ਗੁਰੂ ਸਾਹਿਬ ਨੇ ਔਰੰਗਜੇਬ ਦੇ ਨਾਮ ਲਿਖੀ ਆਪਣੀ ਫ਼ਤਹਿ ਦੀ ਚਿੱਠੀ “ਜਫ਼ਰਨਾਮਾ” ਵਿੱਚ ਇਹ ਲਿਖ ਕੇ ਸਾਬਿਤ ਕੀਤਾ ਕਿ ਉਨ੍ਹਾਂ ਨੇ ਮਜ਼ਬੂਰਨ ਤੇਗ ਚੁੱਕੀ ਹੈ ਕਿਉਂਕਿ ਹੁਕਮਰਾਨ ਨੇ ਹੋਰ ਕੋਈ ਰਸਤਾ ਹੀ ਨਹੀਂ ਛੱਡਿਆ। ਸਿੱਖ ਸਮਾਜ ਦੇ ਨਾਲ ਨਾਲ ਇਹ ਸਿੱਖਿਆ ਹੌਲੀ-ਹੌਲੀ ਹੋਰ ਵਰਗਾਂ ਨੂੰ ਵੀ ਪ੍ਰਭਾਵਿਤ ਕਰਨ ਲੱਗ ਗਈ। ਪੁਲਿਸ ਅਤੇ ਫੌਜ ਵਿੱਚ ਭਰਤੀ ਹੋਣ ਸਮੇਂ ਘੋੜਸਵਾਰੀ ਦੇ ਨਾਲ-ਨਾਲ ਬਹੁਤ ਸਾਰੇ ਅਹੁਦਿਆਂ ਦੀ ਨਿਯੁਕਤੀ ਲਈ ਗੱਤਕੇਬਾਜ਼ ਨੂੰ ਪਹਿਲ ਦਿੱਤੀ ਜਾਂਦੀ ਸੀ। ਕਈ ਘਰਾਣਿਆਂ ਵਿੱਚ ਤਾਂ ਬਹੁਤ ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਹੀ ਗਤਕਾ ਖੇਡਣ ਦੀ ਜਾਂਚ ਸਿਖਾਈ ਜਾਂਦੀ ਸੀ। ਜਿਸ ਥਾਂ ’ਤੇ ਗਤਕੇ ਦੀ ਸਿੱਖਿਆ ਦਿੱਤੀ ਜਾਂਦੀ ਸੀ ਉਸ ਨੂੰ “ਅਖਾੜਾ” ਕਿਹਾ ਜਾਂਦਾ ਸੀ। ਸਿੱਖਣ ਵਾਲਿਆਂ ਲਈ ਸਮੇਂ ਦੀ ਪਾਬੰਦੀ, ਜਗ੍ਹਾ ਦੀ ਪਾਬੰਦੀ ਅਤੇ ਰਹਿਤ ਦੀ ਪਾਬੰਦੀ ਕਰਨੀ ਅਤਿ ਜ਼ਰੂਰੀ ਸਮਝੀ ਜਾਂਦੀ ਸੀ। ਹੌਲੀ-ਹੌਲੀ ਇੱਕ ਅਖਾੜੇ ਤੋਂ ਕਈ ਅਖਾੜੇ ਪਿੰਡਾਂ ਕਸਬਿਆਂ ਵਿੱਚ ਸਥਾਪਿਤ ਹੋਣ ਲੱਗੇ ਅਤੇ ਫਿਰ ਇਨ੍ਹਾਂ ਅਖਾੜਿਆਂ ਵਿੱਚ ਆਪਸੀ ਮੁਕਾਬਲੇ ਵੀ ਕਰਵਾਏ ਜਾਂਦੇ। ਸਿੱਖ ਮਿਸਲਾਂ ਦੀ ਹੋਂਦ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਤੱਕ ਅਜਿਹਾ ਹੁੰਦਾ ਰਿਹਾ। ਇਸ ਖੇਡ ਵਿੱਚ ਮੁੱਖ ਰੂਪ ਵਿੱਚ ਦੋ ਪੱਖਾਂ ਵਿੱਚ ਨਿਪੁੰਨਤਾ ਹਾਸਲ ਕਰਨੀ ਜ਼ਰੂਰੀ ਹੈ ਪਹਿਲਾਂ ਤਾਂ ਆਪਣੇ ਵਿਰੋਧੀ ਦਾ ਹਮਲਾ ਰੋਕਣਾ ਅਤੇ ਦੂਜਾ ਵਿਰੋਧੀ ’ਤੇ ਹਮਲਾ ਕਰਨਾ। ਗੱਤਕਾ ਖੇਡਣ ਲਈ ਮੁੱਖ ਤੌਰ

Typing Box

Typed Word 10:00
Copyright©punjabexamportal 2018