Reference Text

Time Left10:00
ਇਹ ਨਸ਼ਈ ਆਪਣੇ ਮਾਂ-ਬਾਪ, ਪਤਨੀ ਤੇ ਬੱਚਿਆਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਦੇ ਫਰਜ ਨੂੰ ਇੱਕ ਪਾਸੇ ਰੱਖਦੇ ਹੋਏ ਆਪਣੇ ਨਸ਼ੇ ਦੀ ਪੂਰਤੀ ਲਈ ਕੋਈ ਵੀ ਜੁਰਮ ਤੱਕ ਕਰਨ ਨੂੰ ਹੀ ਆਪਣਾ ਫਰਜ ਸਮਝਣ ਲੱਗ ਪੈਦੇਂ ਹਨ। ਸ਼ੁਰੂਆਤੀ ਸਮੇਂ ਵਿੱਚ ਇਹਨਾਂ ਨਸ਼ਈਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਨਿੱਕੇ ਮੋਟੇ ਜੁਰਮਾਂ ਨਾਲ ਆਪਣਾ ਝਾਕਾ ਖੋਲਿਆ ਜਾਂਦਾ ਹੈ ਫਿਰ ਇਸ ਤੋਂ ਬਾਅਦ ਤਾਂ ਇਹਨਾਂ ਵੱਲੋਂ ਲੋਕਾਂ ਦਾ ਪੈਸੇ ਟਕੇ ਤੇ ਕੀਮਤੀ ਚੀਜਾਂ ਦਾ ਨੁਕਸਾਨ ਕਰਨ ਦੇ ਨਾਲ ਨਾਲ ਉਹਨਾਂ ਦਾ ਜਾਨੀ ਨੁਕਸਾਨ ਵੀ ਬੇਝਿਜਕ ਕਰ ਦਿੱਤਾ ਜਾਂਦਾ ਹੈ। ਬੇਸ਼ੱਕ ਇਸ ਸਥਿੱਤੀ ਵਿੱਚ ਪਹੁੰਚੇ ਨਸ਼ਈ ਆਪਣੇ ਜੀਵਨ ਦੇ ਅੰਤਿਮ ਪਲਾਂ ਦੇ ਬੇਹੱਦ ਨਜਦੀਕ ਪਹੁੰਚ ਗਏ ਹੁੰਦੇ ਹਨ ਪਰ ਅਜਿਹੀ ਸਥਿੱਤੀ ਵਿੱਚ ਹੁੰਦੇ ਹੋਏ ਵੀ ਇਹਨਾਂ ਨਸ਼ਈਆਂ ਵੱਲੋਂ ਆਏ ਦਿਨ ਕੀਤੇ ਜਾਂਦੇ ਸੰਘੀਨ ਜੁਰਮਾਂ ਕਾਰਨ ਇਹ ਸਥਿੱਤੀ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਮਾਂ-ਬਾਪ ਵੱਲੋਂ ਔਲਾਦ ਦੀ ਹਰ ਗਤੀਵਿਧੀ ਤੇ ਨਜਰ ਰੱਖਣ ਦੀ ਬਜਾਏ ਉਸ ਨੂੰ ਸਿਰਫ ਸਹੂਲਤਾਂ ਮੁਹੱਈਆਂ ਕਰਵਾਉਣ ਦੀ ਫਰਜ ਪੂਰਤੀ ਵੀ ਕਿਸੇ ਹੱਦ ਤੱਕ ਔਲਾਦ ਨੂੰ ਇਸ ਸਥਿੱਤੀ ਤੱਕ ਲੈਕੇ ਆਉਣ ਲਈ ਜਿੰਮੇਵਾਰ ਹੁੰਦੀ ਹੈ। ਇਸ ਲਈ ਇਸ ਨਾਜੁਕ ਸਥਿੱਤੀ ਵਿੱਚ ਮਾਂ-ਬਾਪ ਨੂੰ ਪਛਤਾਵਾ ਕਰਨ ਦੀ ਬਜਾਏ ਔਲਾਦ ਦਾ ਕਿਸੇ ਵਧੀਆ ਮਾਨਸਿਕ ਮਾਹਿਰ ਦੇ ਸੰਪਰਕ ਵਿੱਚ ਲੋੜੀਂਦਾ ਡਾਕਟਰੀ ਇਲਾਜ ਸ਼ੁਰੂ ਕਰਵਾਉਣਾ ਅਤਿੰਅੰਤ ਜਰੂਰੀ ਹੈ। ਮੌਜੂਦਾ ਸਮੇਂ ਨਸ਼ਈਆਂ ਦੀਆਂ ਇਹਨਾਂ ਤਿੰਨੇ ਸਥਿੱਤੀਆਂ ਕਾਰਨ ਪੈਦਾ ਹੋ ਰਹੇ ਗੰਭੀਰ ਹਾਲਾਤਾਂ ਨਾਲ ਨਜਿੱਠਣ ਲਈ ਜਿੱਥੇ ਪੁਲਿਸ ਪ੍ਰਸ਼ਾਸ਼ਨ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਉੱਥੇ ਹੀ ਮਾਂ-ਬਾਪ ਨੂੰ ਵੀ ਔਲਾਦ ਦੇ ਇਹਨਾਂ ਸਥਿੱਤੀਆਂ ਵਿੱਚੋਂ ਕਿਸੇ ਇੱਕ ਦਾ ਵੀ ਹਿੱਸਾ ਬਣਨ ਤੋਂ ਬਚਾਉਣ ਲਈ ਅਤੇ ਨਸ਼ਿਆਂ ਦਾ ਘਰ ਪ੍ਰਵੇਸ਼ ਰੋਕਣ ਲਈ ਔਲਾਦ ਦੀ ਹਰ ਗਤੀਵਿਧੀ ਤੇ ਤਿੱਖੀ ਨਜਰ ਰੱਖਣੀ ਬਹੁਤ ਜਰੂਰੀ ਹੈ ਤਾਂ ਜੋ ਔਲਾਦ ਦੇ ਇਹਨਾਂ ਮਾੜੀਆਂ ਅਲਾਮਤਾਂ ਵੱਲ ਵਧ ਰਹੇ ਚੁਪੀਤੇ ਕਦਮਾਂ ਦਾ ਸਹਿਜੇ ਹੀ ਪਤਾ ਲਗਾਇਆ ਜਾਵੇ ਅਤੇ ਸਮਾਂ ਰਹਿੰਦੇ ਇਹਨਾਂ ਕਦਮਾਂ ਨੂੰ ਸਹੀ ਦਿਸ਼ਾ ਵੱਲ ਮੋੜਿਆ ਜਾ ਸਕੇ। ਇਸ ਦੇ ਨਾਲ ਹੀ ਮਾਂ-ਬਾਪ ਵੱਲੋਂ ਔਲਾਦ ਨੂੰ ਨਾਜੁਕ ਉਮਰੇ ਦਿੱਤੀਆਂ ਅਸੀਮਤ ਸਹੂਲਤਾਂ ਤੇ ਪਾਬੰਦੀ ਲਾਉਂਦੇ ਹੋਏ ਇਹਨਾਂ ਸਹੂਲਤਾਂ ਦੀ ਹੋਣ ਵਾਲੀ ਵਰਤੋਂ ਤੇ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਔਲਾਦ ਸੌਖਾਲੇ ਹੀ ਮਿਲੀਆਂ ਇਹਨਾਂ ਸਹੂਲਤਾਂ ਦੀ ਅਸਲ ਕੀਮਤ ਸਮਝ ਸਕੇ ਅਤੇ ਇਹ ਸਹੂਲਤਾਂ ਪ੍ਰਦਾਨ ਕਰਨ ਦੇ ਯੋਗ ਬਣੇ ਮਾਂ-ਬਾਪ ਵੱਲੋਂ ਕੀਤੀ ਗਈ ਸਖਤ ਮਿਹਨਤ ਦੀ ਕਦਰ ਪਾਉਂਦੇ ਹੋਏ ਔਲਾਦ ਵੀ ਭਵਿੱਖ ਵਿਚ ਸਿਰਫ ਸੀਮਤ ਸਹੂਲਤਾਂ ਨਾਲ ਜਿੰਦਗੀ ਬਸਰ ਕਰਨ ਦਾ ਫੈਸਲਾ ਲੈ ਸਕੇ। ਸਮਾਜ ਵੱਲੋਂ ਵੀ ਇਹਨਾਂ ਕੁਰਾਹੇ ਪਏ ਨੌਜਵਾਨਾਂ ਨਾਲ ਘ੍ਰਿਣਾ ਕਰਨ ਦੀ ਬਜਾਏ ਇਹਨਾਂ ਦੀ ਦਿਸ਼ਾਹੀਣਤਾ ਨੂੰ ਦੇਖਦੇ ਹੋਏ ਇਹਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਲੋੜੀਂਦੇ ਯਤਨ ਕੀਤੇ ਜਾਣੇ ਚਾਹੀਦੇ ਹਨ ਬੇਸ਼ੱਕ ਜਿੰਦਗੀ ਦੇ ਅਸਲੀ ਮਕਸਦ ਤੋਂ ਭਟਕੇ ਨੌਜਵਾਨਾਂ ਨੂੰ ਇਹਨਾਂ ਹਾਲਾਤਾਂ ਨਾਲ ਨਜਿੱਠਣ ਲਈ ਕਿਸੇ ਅੰਕੁਸ਼ ਜਾ ਬੰਦਿਸ਼ ਦੀ ਥਾਂ ਨੇਕ ਤੇ ਚੰਗੀ ਸਲਾਹ ਦੀ ਜਰੂਰਤ ਹੁੰਦੀ ਹੈ ਪਰ ਜਿੰਨਾ ਚਿਰ ਖੁਦ ਮਾਂ-ਬਾਪ ਵੱਲੋਂ ਔਲਾਦ ਨੂੰ ਸਹੀ ਦਿਸ਼ਾ ਵੱਲ ਮੋੜਨ ਦੇ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾਂਦੇ ਉਦੋਂ ਤੱਕ ਔਲਾਦ ਤੋਂ ਚੰਗੇ ਆਚਰਣ ਦੀ ਉਮੀਦ ਰੱਖਣਾ

Typing Box

Typed Word 10:00
Copyright©punjabexamportal 2018