Reference Text

Time Left10:00
ਹਰ ਭਾਸ਼ਾ ਨੂੰ ਲਿਖਤੀ ਰੂਪ ਵਿੱਚ ਵਿਅਕਤ ਕਰਨ ਲਈ ਲਿਪੀ ਦੀ ਲੋੜ ਹੁੰਦੀ ਹੈ। ਬਿਨਾਂ ਲਿਪੀ ਦੇ ਕਿਸੇ ਭਾਸ਼ਾ ਦੇ ਲੰਮੇ ਭਵਿੱਖ ਦਾ ਤੱਸਵੁਰ ਨਹੀਂ ਕੀਤਾ ਜਾ ਸਕਦਾ। ਪੰਜਾਬੀ ਭਾਸ਼ਾ ਦੁਨੀਆਂ ਦੀ ਬਾਰਾਂ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚੋਂ ਇੱਕ ਹੈ ਅਤੇ ਇਸਨੂੰ ਲਿਖਣ ਲਈ ਗੁਰਮੁਖੀ ਲਿਪੀ ਵਰਤੀ ਜਾਂਦੀ ਹੈ। ਸ਼ਬਦ ‘ਗੁਰਮੁਖੀ’ ਨੇ ਜ਼ਿਆਦਾ ਮਹਤੱਤਾ ਇਸ ਸ਼ਬਦ ਦੇ (ਸਿੱਖ) ਗੁਰੂਆਂ ਦੇ ਮੁੱਖ ਵਿਚੋਂ ਨਿਕਲੇ ਹੋਣ ਦੇ ਪ੍ਰਭਾਵ ਕਾਰਨ ਪ੍ਰਾਪਤ ਕੀਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਖਰ , ਗੁਰੂ ਅੰਗਦ ਦੇਵ ਜੀ ਦੇ ਸਮੇਂ ਤੋਂ ਪਹਿਲਾਂ (ਸਗੋਂ ਗੁਰੂ ਨਾਨਕ ਜੀ ਤੋਂ ਵੀ ਪਹਿਲਾਂ) ਹੋਂਦ ਵਿਚ ਸਨ।ਇਹਨਾਂ ਦਾ ਮੂਲ ਸਰੋਤ ਬ੍ਰਹਮੀ ਵਿਚ ਸੀ ਪਰੰਤੂ ਇਸ (ਵਰਤਮਾਨ) ਗੁਰਮੁਖੀ ਲਿਪੀ ਦੀ ਉਤਪਤੀ ਗੁਰੂ ਅੰਗਦ ਦੇਵ ਜੀ ਦੁਆਰਾ ਕੀਤੀ ਗਈ ਮੰਨੀ ਜਾਂਦੀ ਹੈ। ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਪੈਂਤੀ ਅੱਖਰੀ ਗੁਰੂ ਅੰਗਦ ਦੇਵ ਜੀ ਨੇ ਬਣਾਈ ਪਰ ਇਹ ਵਿਚਾਰ ਸਹੀ ਨਹੀਂ ਲੱਗਦਾ ਕਿਉਂਕਿ ਅਸੀਂ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਰਚਨਾ ਪੱਟੀ ਦੇਖ ਸਕਦੇ ਹਾਂ। ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਇਸ ਲਿਪੀ ਨੂੰ ਪ੍ਰਚੱਲਤ ਕਰਨ ਵਿੱਚ ਯੋਗਦਾਨ ਪਾਇਆ। ਇਹਨਾਂ ਨੇ ਨਾ ਕੇਵਲ ਕੁਝ ਅੱਖਰਾਂ ਨੂੰ ਸੋਧਿਆ ਅਤੇ ਕੁਝ ਅੱਖਰਾਂ ਨੂੰ ਦੁਬਾਰਾ ਤਰਤੀਬ ਵਿਚ ਵੀ ਕੀਤਾ ਬਲਕਿ ਇਸ ਨੂੰ ਇਕ ਲਿਪੀ ਦਾ ਆਕਾਰ ਵੀ ਪ੍ਰਦਾਨ ਕੀਤਾ। ਅੱਖਰਾਂ ਨੂੰ ਇਹਨਾਂ ਨੇ ਨਵਾਂ ਸਰੂਪ ਅਤੇ ਨਵਾਂ ਕ੍ਰਮ ਪ੍ਰਦਾਨ ਕਰਕੇ ਇਸਨੂੰ ਸੁਨਿਸ਼ਚਿਤ ਅਤੇ ਸ਼ੁੱਧ ਬਣਾਇਆ। ਇਹਨਾਂ ਨੇ ਹਰ ਅੱਖਰ ਨੂੰ ਪੰਜਾਬੀ ਦੀਆਂ ਧੁਨੀਆਂ ਨਾਲ ਸੰਬੰਧਿਤ ਕੀਤਾ, ਸਵਰ ਚਿੰਨ੍ਹਾਂ ਦੀ ਵਰਤੋਂ ਨੂੰ ਵੀ ਲਾਜ਼ਮੀ ਬਣਾਇਆ ਅਤੇ ਜੋ ਸ਼ਬਦ ਸੰਯੁਕਤ ਬਣਦੇ ਸਨ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਕੇਵਲ ਉਹਨਾਂ ਸ਼ਬਦਾਂ ਨੂੰ ਸ਼ਾਮਲ ਕੀਤਾ ਗਿਆ ਜਿਹੜੇ ਉਸ ਸਮੇਂ ਦੀ ਬੋਲੀ ਜਾਣ ਵਾਲੀ ਭਾਸ਼ਾ ਦੀਆਂ ਧੁਨੀਆਂ ਨੂੰ ਠੀਕ ਰੂਪ ਵਿਚ ਬਿਆਨ ਕਰ ਸਕਦੇ ਸਨ। ਕੁਝ ਸ਼ਬਦਾਂ ਦੀ ਪੁਨਰ ਤਰਤੀਬ ਵੀ ਕੀਤੀ ਗਈ ਸੀ। ‘ਸ ਅਤੇ ‘ਹ ਜਿਹੜੇ ਮੌਜ਼ੂਦ ਅੱਖਰਾਂ ਦੀ ਅੰਤਿਮ ਪੰਕਤੀ ਵਿਚ ਸਨ, ਉਹਨਾਂ ਨੂੰ ਪਹਿਲੀ ਪੰਕਤੀ ਵਿਚ ਲੈ ਆਂਦਾ ਗਿਆ। ‘ੳ` ਨੂੰ ਦੁਬਾਰਾ ਨਵੇਂ ਅੱਖਰਕ੍ਰਮ ਵਿਚ ਪਹਿਲਾ ਸਥਾਨ ਪ੍ਰਦਾਨ ਕੀਤਾ ਗਿਆ। ਗੁਰਮੁਖੀ ਬ੍ਰਹਮੀ ਭਾਸ਼ਾ ਦੇ ਪਰਵਾਰ ਦਾ ਹਿੱਸਾ ਹੈ। ਬ੍ਰਹਮੀ ਇਕ ਆਰੀਅਨ ਲਿਪੀ ਹੈ ਜਿਹੜੀ ਕਿ ਆਰੀਅਨ ਲੋਕਾਂ ਦੁਆਰਾ ਵਿਕਸਿਤ ਕੀਤੀ ਗਈ ਅਤੇ ਸਥਾਨਿਕ ਜ਼ਰੂਰਤਾਂ ਮੁਤਾਬਿਕ ਅਪਨਾਈ ਗਈ ਸੀ। ਇਕ ਵਿਚਾਰ ਅਨੁਸਾਰ ਬ੍ਰਹਮੀ ਲਿਪੀ ੮ਵੀਂ ਅਤੇ ੬ਵੀਂ ਸਦੀ ਈਸਾ ਪੂਰਵ ਦੇ ਦਰਮਿਆਨ ਪ੍ਰਚਲਿਤ ਕੀਤੀ ਗਈ ਸੀ। ਇੱਥੇ ਸਾਡਾ ਇਹ ਮਸਲਾ ਨਹੀਂ ਹੈ ਕਿ ਇਹ ਲਿਪੀ ਵਿਦੇਸ਼ੀ ਸੀ ਜਾਂ ਸਥਾਨਿਕ, ਪਰੰਤੂ ਇਹ ਹੁਣ ਆਪਣੇ ਅੰਦਰੂਨੀ ਤੱਥਾਂ ਦੇ ਆਧਾਰ ਤੇ ਸਥਾਪਿਤ ਹੋ ਚੁੱਕਿਆ ਹੈ ਕਿ ਇਸਦਾ ਨਾਂ ਕੁਝ ਵੀ ਹੋਵੇ, ਆਰੀਅਨਾਂ ਕੋਲ ਲਿਖਣ ਕਲਾ ਦਾ ਵਿਧਾਨ ਸੀ, ਜਿਸਨੂੰ ਖੁੱਲ੍ਹ-ਦਿਲੀ ਨਾਲ ਸਥਾਨਿਕ ਲਿਪੀਆਂ ਤੋਂ ਲਿਆ ਗਿਆ ਸੀ। ਈਰਾਨੀਆਂ ਨੇ ਪੰਜਾਬ ਉੱਪਰ ਤੀਸਰੀ ਅਤੇ ਚੌਥੀ ਸਦੀ ਈਸਾ ਪੂਰਵ ਵਿਚ ਹਕੂਮਤ ਕੀਤੀ ਸੀ। ਉਹ ਆਪਣੇ ਨਾਲ ਅਰੈਮਿਕ ਲਿਪੀ ਲੈ ਕੇ ਆਏ ਜਿਸਨੇ ਖਰੋਸ਼ਠੀ ਦੇ ਵਿਕਾਸ ਵਿਚ ਸਹਾਇਤਾ ਕੀਤੀ ਅਤੇ ਜਿਹੜੀ ਪੰਜਾਬ, ਗੰਧਾਰ ਅਤੇ ਸਿੰਧ ਵਿਚ ੩੦੦ ਈਸਾ ਪੂਰਵ ਤੋਂ

Typing Box

Typed Word 10:00
Copyright©punjabexamportal 2018