Reference Text

Time Left10:00
ਗੁਰਮੁਖੀ ਕ੍ਰਮ ਵਿਚ ਪਹਿਲਾ ਅੱਖਰ ‘ੳ’ ਗ਼ੈਰ- ਪਰੰਪਰਿਕ ਹੈ ਅਤੇ ਸਿੱਖ ਧਰਮ ਗ੍ਰੰਥਾਂ ਵਿਚ ਅਰਥਾਤ ਪਰਮਾਤਮਾ ਇਕ ਹੈ, ਵਜੋਂ ਆਉਣ ਕਾਰਨ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਸਵਰਾਂ ਤੋਂ ਪਿੱਛੇ ‘ਸ’ ਅਤੇ ‘ਹ’ ਆਉਂਦੇ ਹਨ ਜਿਹੜੇ ਕਿ ਆਮ ਕਰਕੇ ਬਾਕੀ ਭਾਰਤੀ ਸਵਰ ਬੋਧ ਦੇ ਅੰਤ ਵਿਚ ਆਉਂਦੇ ਹਨ। ਹੋਰ ਵਿਅੰਜਨਾਤਮਕ ਚਿੰਨ੍ਹ ਆਪਣੀ ਪਰੰਪਰਿਕ ਤਰਤੀਬ ਵਿਚ ਹੀ ਹਨ। ਪਰਿਭਾਸ਼ਿਕ ਤੌਰ ਤੇ ਵਿਅੰਜਨਾਂ ਨੂੰ ਦੋਹਰਾਉ ਯੁਕਤ ਸਮਰੱਥਾ ਵੀ ਹਾਸਲ ਹੈ ਜਿਵੇਂ ਕਿ ‘ਕ’ ਨੂੰ ਕੱਕਾ , ‘ਵ’ ਨੂੰ ਵਾਵਾ ਕਿਹਾ ਜਾਂਦਾ ਹੈ। ਕੇਵਲ ‘ਟ ਨੂੰ ਟੈਂਕਾ ਕਿਹਾ ਜਾਂਦਾ ਹੈ। ਅੱਖਰ-ਮਾਲਾ (ੜਾੜਾ) ਨਾਲ ਖ਼ਤਮ ਹੁੰਦੀ ਹੈ। ਅੱਖਰਾਂ ਦੀ ਕੁੱਲ ਗਿਣਤੀ ੩੫ ਹੈ (੩ ਸਵਰ, ਅਰਧ-ਸਵਰ ਅਤੇ ੩੦ ਵਿਅੰਜਨ ਹਨ)। ਇਹ ਦੇਵਨਾਗਰੀ ਵਿਚ ੫੨, ਸ਼ਾਰਦਾ ਅਤੇ ਟਾਕਰੀ ਵਿਚ ੪੧ ਹਨ। ਕੁਝ ਵਿਅੰਜਨਾਂ ਦੇ ਹੇਠਲੇ ਪਾਸੇ ਮਾਂਗਵੀਆਂ ਅਵਾਜ਼ਾਂ ਦੀ ਪ੍ਰਤਿਨਿਧਤਾ ਕਰਨ ਲਈ ਬਿੰਦੀ ਦੀ ਵਰਤੋਂ ਕੀਤੀ ਗਈ ਹੈ ਜਿਵੇਂ ਕਿ: ਸ਼,ਖ਼,ਗ਼,ਜ਼,ਫ਼। ਇਹਨਾਂ ਨੂੰ ਬਾਅਦ ਵਿਚ ਲਾਗੂਕੀਤਾ ਗਿਆ ਹੈ ਹਾਲਾਂਕਿ ਇਹ ਮੂਲ ਅੱਖਰਕ੍ਰਮ ਦਾ ਹਿੱਸਾ ਨਹੀਂ ਹਨ। ਜੋੜੇਦਾਰ ਵਿਅੰਜਨਾਂ ਨੂੰ ਉਹਨਾਂ ਦੇ ਉੱਪਰ ਅਧਕ ( ) ਪਾ ਕੇ ਦਰਸਾਇਆ ਜਾਂਦਾ ਹੈ ਜਿਸਨੂੰ ਵਿਅੰਜਨ ਦੇ ਉੱਪਰ ਪਾਇਆ ਜਾਂਦਾ ਹੈ ਅਤੇ ਇਹ ਇਸਦੀ ਅਵਾਜ਼ ਵਿਚ ਇਕ ਵਾਧਾ ਕਰ ਦਿੰਦਾ ਹੈ। ਇੱਥੇ ਪ੍ਰਬੰਧ ਵਿਚ ਸੰਯੁਕਤ ਵਿਅੰਜਨ ਦੀ ਕਮੀ ਹੁੰਦੀ ਹੈ। ਕੇਵਲ ਹ,ਰ,ਵ ਨੂੰ ਦੂਸਰੇ ਅੱਖਰ ਵਜੋਂ ਸੰਯੁਕਤ ਵਿਅੰਜਨ ਨਾਲ ਜੋੜਕੇ ਪਾਇਆ ਜਾਂਦਾ ਹੈ ਅਤੇ ਇਸਨੂੰ ਪਹਿਲੇ ਅੱਖਰ ਦੇ ਹੇਠਾਂ ਪੈਰ ਵਿਚ ਬਿਨਾਂ ਉੱਪਰਲਕੀਰ ਖਿੱਚੇ ਪਾਇਆ ਜਾਂਦਾ ਹੈ। ‘ਰ’ ਨੂੰ ਵੀ ਸੰਯੁਕਤ ਦੇ ਦੂਜੇ ਅੱਖਰ ਵਜੋਂ ਪਹਿਲੇ ਅੱਖਰ ਦੇ ਪੈਰ ਵਿਚ ਤਿਰਛੇ ‘ਕੌਮੇ` ਦੇ ਰੂਪ ਵਿਚ ਪਾਇਆ ਜਾਂਦਾ ਹੈ। ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਸੰਯੁਕਤ ਵਿਅੰਜਨ ਸੰਸਕ੍ਰਿਤ ਅਤੇ ਅੰਗਰੇਜ਼ੀ ਦੇ ਪ੍ਰਭਾਵ ਅਤੇ ਵਾਧੇ ਵਜੋਂ ਪੰਜਾਬੀ ਭਾਸ਼ਾ ਵਿਚ ਸ਼ਾਮਲ ਹੋਏ ਹਨ, ਪਰੰਤੂ ਹੁਣ ਇਹ ਪੰਜਾਬੀ ਉਚਾਰ ਦਾ ਅੰਗ ਬਣ ਗਏ ਹਨ। ਇਸ ਲਈ ਇੱਥੇ ਇਹਨਾਂ ਨੂੰ ਅਪਨਾਉਣ ਦੀ ਅਨੁਕੂਲ ਬਣਾਉਣ ਦੀ ਜਾਂ ਘੜਨ ਦੀ ਬਹੁਤ ਲੋੜ ਹੈ। ਕੁਝ ਵਿਦਵਾਨਾਂ ਦੁਆਰਾ ਯਤਨ ਕੀਤੇ ਗਏ ਹਨ ਪਰੰਤੂ ਉਹਨਾਂ ਦੀ ਸਵੀਕ੍ਰਿਤੀ ਅਜੇ ਵੀ ਸੀਮਿਤ ਹੈ। ਗੁਰਮੁਖੀ ਨੇ ਸਿੱਖ ਧਰਮ ਅਤੇ ਪਰੰਪਰਾ ਵਿਚ ਮਹੱਤਵਪੂਰਨ ਕਰਤੱਵ ਨਿਭਾਇਆ ਹੈ। ਇਸਨੂੰ ਮੂਲ ਰੂਪ ਵਿਚ ਸਿੱਖ ਗ੍ਰੰਥਾਂ ਲਈ ਵਰਤੋਂ ਵਿਚ ਲਿਆਂਦਾ ਗਿਆ ਸੀ। ਇਹ ਲਿਪੀ ਮਹਾਰਾਜਾ ਰਣਜੀਤ ਸਿੰਘ ਅਧੀਨ ਦੂਰ-ਦੂਰ ਤਕਫੈਲੀ ਅਤੇ ਉਸ ਤੋਂ ਬਾਅਦ ਪੰਜਾਬ ਦੇ ਸਿੱਖ ਸਰਦਾਰਾਂ ਅਧੀਨ ਪ੍ਰਬੰਧਕੀ ਉਦੇਸ਼ਾਂ ਲਈ ਫੈਲੀ। ਇਸ ਸਭ ਨੇ ਪੰਜਾਬੀ ਭਾਸ਼ਾ ਨੂੰ ਨਿੱਗਰ ਰੂਪ ਦੇਣ ਅਤੇ ਪ੍ਰਮਾਣਿਕ ਬਣਾਉਣ ਵਿਚ ਮਹੱਤਵਪੂਰਨ ਹਿੱਸਾ ਪਾਇਆ ਹੈ। ਸਦੀਆਂ ਤੋਂ ਇਹ ਪੰਜਾਬ ਵਿਚ ਸਾਹਿਤ ਦਾ ਮੁੱਖ ਮਾਧਿਅਮ ਰਹੀ ਹੈ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਜਿੱਥੇ ਮੁਢਲੇ ਸਕੂਲ ਗੁਰਦੁਆਰਿਆਂ ਨਾਲ ਸੰਬੰਧਿਤ ਸਨ ਉੱਥੇ ਵੀ ਇਸਨੂੰ ਅਪਣਾਇਆ ਗਿਆ ਹੈ। ਅੱਜ-ਕੱਲ੍ਹ ਇਸ ਨੂੰ ਸੱਭਿਆਚਾਰ , ਕਲਾ, ਅਕਾਦਮਿਕ ਅਤੇ ਪ੍ਰਬੰਧਕੀ ਸਾਰੇ ਖੇਤਰਾਂ ਵਿਚ ਵਰਤਿਆ ਜਾਂਦਾ ਹੈ। ਇਹ ਪੰਜਾਬ ਦੀ ਰਾਜ ਲਿਪੀ ਹੈ ਅਤੇ ਆਪਣੇ ਆਪ ਵਿਚ ਇਸਦਾ ਸਧਾਰਨ ਅਤੇ ਸਥਾਈ ਗੁਣ ਪੂਰਨ ਤੌਰ ਤੇ ਸਥਾਪਿਤ ਹੋ ਚੁੱਕਿਆ ਹੈ। ਇਹ ਵਰਨਮਾਲਾ ਹੁਣ ਆਪਣੀ ਮਾਤ੍ਰਭੂਮੀ ਦੀਆਂ ਹੱਦਾਂ ਪਾਰ ਕਰ ਚੁੱਕੀ ਹੈ। ਸਿੱਖ ਸੰਸਾਰ ਦੇ ਸਾਰੇ ਖਿੱਤਿਆਂ

Typing Box

Typed Word 10:00
Copyright©punjabexamportal 2018