Reference Text

Time Left10:00
ਭਾਸ਼ਣ ਪੇਸ਼ ਕਰਨ ਦੀ ਇਕਾਗਰਤਾ ਇਕ ਵਿਸ਼ੇਸ਼ ਗੁਣ ਹੈ, ਜੋ ਸਫ਼ਲ ਭਾਸ਼ਣ ਕਲਾ ਦਾ ਅਨਮੋਲ ਗਹਿਣਾ ਹੈ। ਭਾਸ਼ਣ ਦੀ ਪੇਸ਼ਕਾਰੀ ਉਪਰ ਇਕਾਗਰਤਾ ਤੋਂ ਭਾਵ ਦਰਸਾਏ ਜਾਣ ਵਾਲੇ ਤੱਥਾਂ ’ਤੇ ਫੋਕਸ ਰੱਖਣਾ ਅਤੇ ਗ਼ੈੈਰਵਾਜਬ ਵਿਆਖਿਆ ਤੋਂ ਬਚਣਾ ਹੈ। ਬੁਲਾਰੇ ਨੂੰ ਆਪਣੇ ਮਨ ਦੀਆਂ ਸਾਰੀਆਂ ਸ਼ਕਤੀਆਂ ਦਾ ਪ੍ਰਯੋਗ ਸਿਰਫ਼ ਮੌਜੂਦਾ ਫਿਕਰਾ ਉਚਾਰਨ ਵਾਸਤੇ ਹੀ ਕਰਨਾ ਚਾਹੀਦਾ ਹੈ। ਜੇਕਰ ਤੁਹਾਡੇ ਸ਼ਬਦਾਂ ਵਿੱਚ ਧੜਕਦਾ ਤੁਹਾਡਾ ਵਿਚਾਰ ਤਾਜ਼ਾ, ਨਿੱਘਾ ਤੇ ਇਕਸਾਰਤਾ ਭਰਪੂਰ ਹੈ ਤਾਂ ਤੁਹਾਡਾ ਐਲਾਨ ਵੀ ਆਨੰਦਮਈ ਹੋਵੇਗਾ। ਸਫ਼ਲ ਭਾਸ਼ਣ, ਬੋਲਣ ਦੀ ਤਾਕਤ ਜਾਂ ਜ਼ੋਰ ਉਪਰ ਨਿਰਭਰ ਕਰਦਾ ਹੈ। ਲੇਖਕ ਮੁਤਾਬਕ ਤਾਕਤ ਤੋਂ ਭਾਵ ਅੰਦਰੂਨੀ ਅਤੇ ਬਾਹਰੀ ਤਾਕਤ ਹੈ। ਪਹਿਲਾ ਕਾਰਨ, ਵਜ੍ਹਾ ਜਾਂ ਸਬੱਬ ਹੈ ਅਤੇ ਦੂਜੀ ਸਿੱਟਾ ਜਾਂ ਫ਼ਲ ਹੈ। ਭਾਸ਼ਣ ਵਿੱਚ ਉੱਚੀ ਅਤੇ ਪ੍ਰਭਾਵਸ਼ਾਲੀ ਆਵਾਜ਼ ਵਿੱਚ ਬੋਲਣ ਦੀ ਜ਼ਰੂਰਤ ਪੈਂਦੀ ਹੈ। ਵਕਤਾ ਨੂੰ ਆਪਣੇ ਵਿਚਾਰਾਂ ਦੀ ਸੱਚਾਈ, ਮਹੱਤਤਾ ਤੇ ਅਰਥਾਂ ’ਤੇ ਪੱਕਾ ਯਕੀਨ ਹੋਣਾ ਚਾਹੀਦਾ ਹੈ। ਲੇਖਕ ਮੁਤਾਬਕ ਤਾਕਤ ਹਾਸਲ ਕਰਨ ਦੇ ਚਾਰ ਮੁੱਖ ਸਾਧਨ ਹਨ, ਖਿਆਲ, ਵਿਸ਼ੇ ਸਬੰਧੀ ਭਾਵਨਾਵਾਂ, ਸ਼ਬਦਾਵਲੀ ਤੇ ਪੇਸ਼ਕਾਰੀ। ਸਾਦੇ, ਛੋਟੇ ਤੇ ਪ੍ਰਭਾਵਸ਼ਾਲੀ ਸ਼ਬਦਾਂ ਦੀ ਚੋਣ ਵਧੇਰੇ ਅਸਰਦਾਰ ਸਾਬਿਤ ਹੁੰਦੀ ਹੈ। ਸ਼ਬਦਾਂ ਦੀ ਤਰਤੀਬ, ਜ਼ੋਰਦਾਰ ਖਿਆਲਾਂ ਨੂੰ ਤਰਜੀਹ ਦੇਣਾ, ਲੰਮੇ ਫਿਕਰੇ ਬੋਲਣ ਤੋਂ ਪਰਹੇਜ਼ ਕਰਨਾ ਤੇ ਘਰੇਲੂ ਮੁਹਾਵਰਿਆਂ ਦਾ ਪ੍ਰਯੋਗ ਆਦਿ ਸਫ਼ਲ ਪੇਸ਼ਕਾਰੀ ਦੇ ਨੁਕਤੇ ਹਨ। ਸਫ਼ਲ ਵਕਤਾ ਉਹੀ ਹੈ, ਜੋ ਸਰੋਤਿਆਂ ਦੇ ਵਲਵਲੇ ਜਾਂ ਭਾਵਨਾਵਾਂ ਨੂੰ ਹੁਲਾਰਾ ਦੇਵੇ। ਐਮਰਸੈਨ ਨੇ ਕਿਹਾ ਸੀ ਕਿ ਕੋਈ ਵੀ ਮਹਾਨ ਪ੍ਰਾਪਤੀ ਜੋਸ਼ ਤੋਂ ਬਗ਼ੈਰ ਹਾਸਲ ਨਹੀਂ ਹੁੰਦੀ। ਅਸੀਂ ਜੋਸ਼ ਨੂੰ ਕਿਵੇਂ ਗ੍ਰਹਿਣ ਅਤੇ ਵਿਕਸਤ ਕਰ ਸਕਦੇ ਹਾਂ? ਇਸ ਵਾਸਤੇ ਸਾਨੂੰ ਹਰ ਕਲਾ ਦੇ ਪਿਛੋਕੜ ਵਿੱਚ ਕੰਮ ਕਰਨ ਵਾਲੀ ਭਾਵਨਾ ਅਤੇ ਪ੍ਰੇਰਨਾ ਬਾਰੇ ਜਾਣਨਾ ਪਵੇਗਾ। ਚਿੱਤਰਕਲਾ ਦੀ ਇਹੋ ਖ਼ੂਬੀ ਹੈ ਕਿ ਚਿੱਤਰਕਾਰ ਨੂੰ ਕਲਾਕ੍ਰਿਤੀ ਬਾਰੇ ਦਿਮਾਗ ਵਿੱਚ ਕਲਪਨਾ ਕਰਨੀ ਪਵੇਗੀ, ਤਾਂ ਹੀ ਉਹ ਸਾਕਾਰ ਰੂਪ ਵਿੱਚ ਉਹ ਦ੍ਰਿਸ਼ ਜਾਂ ਚੀਜ਼ ਪੇਪਰ ’ਤੇ ਅੰਕਿਤ ਕਰ ਸਕਦਾ ਹੈ। ਲੇਖਕ ਨੂੰ ਆਪਣੇ ਕਿਰਦਾਰਾਂ ਦੇ ਧੁਰ ਅੰਦਰ ਪ੍ਰਵੇਸ਼ ਕਰ ਕੇ ਪਿਆਰੀ ਸਿਰਜਣਾ ਕਰਨੀ ਪੈਂਦੀ ਹੈ। ਬੁਲਾਰੇ ਨੂੰ ਮਾਨਵਤਾ ਵਿੱਚ ਡੂੰਘੀ ਦਿਲਚਸਪੀ ਅਤੇ ਦਇਆ ਭਾਵਨਾ ਰੱਖਣੀ ਚਾਹੀਦੀ ਹੈ। ਮਾਨਵਤਾ ਨੂੰ ਸੱਚਾ ਪਿਆਰ ਕਰਨ ਵਾਲਿਆਂ ਦਾ ਦ੍ਰਿਸ਼ਟੀਕੋਣ ਆਮ ਲੋਕਾਂ ਤੋਂ ਵੱਖਰਾ ਹੁੰਦਾ ਹੈ, ਜੋ ਉਨ੍ਹਾਂ ਦੀ ਵਾਰਤਾਲਾਪ ਵਿੱਚ ਝਲਕਦਾ ਹੈ। ਵੈਬਸਟਰ ਨੇ ਕਿਹਾ ਸੀ ਕਿ ਹਮਦਰਦੀ ਜਾਂ ਭਾਵਨਾਤਮਕ ਵਿੱਚ ਸਾਂਝ ਦਾ ਢੋਂਗ ਨਹੀਂ ਕੀਤਾ ਜਾਂਦਾ, ਕਿਉਂਕਿ ਸੱਚਾਈ ਕਦੇ ਨਾ ਕਦੇ ਸਾਹਮਣੇ ਜਾਂਦੀ ਹੈ। ਸੁਹਿਰਦਤਾ ਅਤੇ ਇਮਾਨਦਾਰੀ ਚੰਗੇ ਤੇ ਮਹਾਨ ਵਿਅਕਤੀਆਂ ਦੇ ਗੁਣ ਹਨ। ਬੁਲਾਰੇ ਦੀ ਬੋਲਣ ਕਲਾ ਵਿੱਚ ਸਰਲਤਾ ਜਾਂ ਰਵਾਨਗੀ ਤਿਆਰੀ ਤੋਂ ਪੈਦਾ ਹੁੰਦੀ ਹੈ। ਰਵਾਨਗੀ ਤੋਂ ਭਾਵ ਸਿਰਫ਼ ਸੌਖੇ ਜਾਂ ਸਪੱਸ਼ਟ ਸ਼ਬਦਾਂ ਦੀ ਵਰਤੋਂ ਕਰਨ ਤੋਂ ਨਹੀਂ, ਸਗੋਂ ਵਾਰਤਾਲਾਪ ਦੀ ਸ਼ੈਲੀ ਦਾ ਵਹਾਅ ਅਤੇ ਸਹਿਜ ਅੰਦਾਜ਼ ਹੀ ਉਸ ਨੂੰ ਸਰੋਤਿਆਂ ਵਿੱਚ ਮਾਨਣਯੋਗ ਬਣਾਉਂਦਾ ਹੈ। ਰਵਾਨਗੀ ਹਾਸਲ ਕਰਨ ਵਾਸਤੇ ਸਰੋਤੇ ਨੂੰ ਕਿਸੇ ਵਿਸ਼ੇਸ਼ ਵਿਸ਼ੇ ’ਤੇ ਬੋਲਣ ਲਈ ਤਿਆਰ ਰਹਿਣਾ ਪੈਂਦਾ ਹੈ। ਰਵਾਨਗੀ ਬੁਲਾਰਾ ਦੇ ਬੋਲਣ ਦੀ ਸਮਰੱਥਾ, ਤੱਥਾਂ ਸਬੰਧੀ ਉਸ ਦਾ ਗਿਆਨ ਭੰਡਾਰ, ਉਚਿਤ ਸ਼ਬਦ ਕੋਸ਼, ਸਹਿਜ ਲਹਿਜ਼ਾ ਤੇ ਹਊਮੇ ਤੋਂ ਨਿਰਲੇਪਤਾ ਆਦਿ ਗੁਣਾਂ ਤੋਂ ਪੈਦਾ ਹੁੰਦੀ ਹੈ। ਤਿਆਰੀ ਤੋਂ ਭਾਵ ਅਭਿਆਸ ਹੈ, ਜੋ ਨਿਰੰਤਰ ਪ੍ਰਕਿਰਿਆ

Typing Box

Typed Word 10:00
Copyright©punjabexamportal 2018