Reference Text

Time Left10:00
‘ਗੈਂਗਸਟਰ’ ਸ਼ਬਦ ਅੱਜਕਲ੍ਹ ਪੰਜਾਬ ਵਿੱਚ ਆਏ ਦਿਨ ਅਸੀਂ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਪੜ੍ਹਦੇ ਹਾਂ। ਕਿਧਰੇ ਗੈਂਗ ਇਕ ਦੂਜੇ ਨਾਲ ਭਿੜ ਰਹੇ ਹਨ ਅਤੇ ਕਿਧਰੇ ਪੁਲੀਸ ਐਨਕਾਊਂਟਰ ਕਰ ਕੇ ਗੈਂਗਸਟਰਾਂ ਨੂੰ ਮਾਰ ਰਹੀ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਹੀ ਸੁੱਖਾਂ ਕਾਹਲਵਾਂ, ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਆਦਿ ਕਈ ਨੌਜਵਾਨ, ਜਿਨ੍ਹਾਂ ਨੂੰ ਪੁਲੀਸ ਰਿਕਾਰਡ ਵਿੱਚ ਗੈਂਗਸਟਰ ਅਖਵਾਉਂਦੇ ਸੀ, ਮਾਰੇ ਗਏ। ਹੁਣ ਸਵਾਲ ਇਹ ਹੈ ਕੀ ਇਨ੍ਹਾਂ ਦੀ ਮੌਤ ਨੂੰ ਵੇਖ ਕੇ ਕੋਈ ਹੋਰ ਨੌਜਵਾਨ ਗੈਂਗਸਟਰ ਨਹੀਂ ਬਣੇਗਾ? ਮੇਰਾ ਮੰਨਣਾ ਹੈ ਕਿ ਪੁਲੀਸ ਮੁਕਾਬਲੇ ਕਰਕੇ ਗੈਂਗਸਟਰ ਤਾਂ ਮਾਰੇ ਜਾ ਸਕਦੇ ਹਨ, ਪਰ ਨਵੀਂ ਪੀੜ੍ਹੀ ਜਿਹੜੀ ਇਸ ਪਾਸੇ ਨੂੰ ਤੁਰ ਪਈ ਹੈ ਨੂੰ ਮੁਕਾਬਲੇ ਵਿਖਾ ਕੇ ਨਹੀਂ ਰੋਕਿਆ ਜਾ ਸਕਦਾ। ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਮਾਪਿਆਂ, ਪਿੰਡ ਵਾਸੀਆਂ ਅਤੇ ਸਰਕਾਰਾਂ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ। ਨੌਜਵਾਨਾਂ ਦੇ ਮਾਰਗ ਦਰਸ਼ਨ ਲਈ ਕਿਤਾਬਾਂ ਸਭ ਤੋਂ ਵਧੀਆ ਸਾਧਨ ਸਾਬਤ ਹੋ ਸਕਦੀਆਂ ਹਨ। ਇਸ ਲਈ ਦੋ ਨੌਜਵਾਨਾਂ ਮਿੰਟੂ ਗੁਰੂਸਰੀਆ ਅਤੇ ਲੱਖਾ ਸਿਧਾਣਾ ਦੀ ਮਿਸਾਲ ਲਈ ਜਾ ਸਕਦੀ ਹੈ। ਦੋਵੇਂ ਪਹਿਲਾਂ ਗ਼ਲਤ ਸੰਗਤ ਵਿੱਚ ਪੈ ਗਏ ਸਨ, ਪਰ ਜਦੋਂ ਉਨ੍ਹਾਂ ਦਾ ਵਾਹ ਸਾਹਿਤਕ ਕਿਤਾਬਾਂ ਨਾਲ ਪਿਆ ਤਾਂ ਉਨ੍ਹਾਂ ਦੇ ਜੀਵਨ ਵਿੱਚ ਤਬਦੀਲੀ ਆਈ ਅਤੇ ਉਹ ਸਹੀ ਰਾਹ ’ਤੇ ਤੁਰ ਪਏ। ਸਕੂਲੀ ਕਿਤਾਬਾਂ ਤਾਂ ਉਨ੍ਹਾਂ ਪਹਿਲਾਂ ਵੀ ਪੜ੍ਹੀਆਂ ਸਨ, ਪਰ ਉਨ੍ਹਾਂ ਦੇ ਜੀਵਨ ਵਿੱਚ ਅਸਲ ਤਬਦੀਲੀ ਸਾਹਿਤਕ ਕਿਤਾਬਾਂ ਨੇ ਹੀ ਲਿਆਂਦੀ। ਜੇ ਇਹੀ ਕਿਤਾਬਾਂ ਇਨ੍ਹਾਂ ਨੌਜਵਾਨਾਂ ਦੇ ਜੀਵਨ ਵਿੱਚ ਉਦੋਂ ਜਾਂਦੀਆਂ ਜਦੋਂ ਇਹ ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖ ਰਹੇ ਸਨ, ਤਾਂ ਯਕੀਨੀ ਤੌਰ ’ਤੇ ਇਹ ਨੌਜਵਾਨ ਕਦੇ ਗ਼ਲਤ ਰਾਹ ਨਾ ਪੈਂਦੇ। ਸਕੂਲੀ ਕਿਤਾਬਾਂ ਗਿਆਨ ਦਾ ਸਾਧਨ ਜ਼ਰੂਰ ਹਨ, ਪਰ ਇਨ੍ਹਾਂ ਦੇ ਨਾਲ ਹੋਰ ਸਾਹਿਤਕ ਕਿਤਾਬਾਂ ਪੜ੍ਹਨੀਆਂ ਵੀ ਅਤਿ ਜ਼ਰੂਰੀ ਹਨ। ਸਾਹਿਤ ਸਹੀ ਜੀਵਨ ਜਾਚ ਸਿਖਾਉਂਦਾ ਹੈ। ਸਕੂਲੀ ਕਿਤਾਬਾਂ ਅੱਜ ਦੇ ਸਮੇਂ ਵਿੱਚ ਸਿਰਫ ਪੇਪਰਾਂ ਵਿੱਚ ਪਾਸ ਹੋਣ ਲਈ ਪੜ੍ਹੀਆਂ ਜਾਂ ਪੜ੍ਹਾਈਆਂ ਜਾ ਰਹੀਆਂ ਹਨ। ਸੋ ਸਭ ਤੋਂ ਪਹਿਲਾਂ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਸਕੂਲੀ ਵਿੱਦਿਆ ਦੇ ਨਾਲ-ਨਾਲ ਜੀਵਨ ਨੂੰ ਚੰਗੀ ਸੇਧ ਦੇਣ ਵਾਲੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ। ਹਰ ਘਰ ਵਿੱਚ ਚੰਗੀਆਂ ਸਾਹਿਤਕ ਕਿਤਾਬਾਂ ਰੱਖੀਆਂ ਜਾਣ ਅਤੇ ਬੱਚਿਆਂ ਨੂੰ ਉਹ ਕਿਤਾਬਾਂ ਪੜ੍ਹਨ ਲਈ ਵੀ ਪ੍ਰੇਰਿਤ ਕੀਤਾ ਜਾਵੇ। ਇਸ ਤੋਂ ਬਾਅਦ ਪਿੰਡਾਂ ਦੀਆਂ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਹਰ ਪਿੰਡ ਵਿੱਚ ਸਾਂਝੀ ਜਗ੍ਹਾ ’ਤੇ ਇਕ ਲਾਇਬਰੇਰੀ ਜ਼ਰੂਰ ਬਣਾਉਣ। ਹਰ ਮਹੀਨੇ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਇਕੱਠੇ ਕਰਕੇ ਵਿਚਾਰ ਚਰਚਾ ਕੀਤੀ ਜਾਵੇ। ਚੰਗਾ ਲਿਖਣ ਤੇ ਵਧੀਆ ਭਾਸ਼ਣ ਦੇਣ ਵਾਲੇ ਬੱਚਿਆਂ ਨੂੰ ਕੁਝ ਨਗਦ ਇਨਾਮ ਦੇ ਕੇ ਹੌਸਲਾ ਅਫਜ਼ਾਈ ਵੀ ਪੰਚਾਇਤ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਸਰਕਾਰ ਨੂੰ ਬੇਨਤੀ ਹੈ ਕਿ ਹਰ ਪਿੰਡ ਵਿੱਚ ਲਾਇਬਰੇਰੀ ਖੋਲ੍ਹਣ ਲਈ ਗ੍ਰਾਂਟ ਦਿੱਤੀ ਜਾਵੇ ਅਤੇ ਮੁਫਤ ਕਿਤਾਬਾਂ ਮੁਹੱਈਆ ਕਰਵਾਈਆਂ ਜਾਣ। ਸਰਕਾਰ ਵੱਲੋਂ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਊਧਮ ਸਿੰਘ ਵਰਗੇ ਦੇਸ਼ ਭਗਤ ਨੌਜਵਾਨਾਂ ਨਾਲ ਸਬੰਧਤ ਕਿਤਾਬਾਂ ਪੱਕੇ ਤੌਰ ’ਤੇ ਹਰ ਪਿੰਡ ਵਿੱਚ ਵੰਡੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਕੁਰਾਹੇ ਪੈਣ ਤੋਂ ਬਚੇ ਤੇ ਉਨ੍ਹਾਂ ਦੇ ਜੀਵਨ ਵਿੱਚ ਸੁਧਾਰ ਸਕੇ। ਇਕ ਹੋਰ ਪ੍ਰਮੁੱਖ ਸਮੱਸਿਆ

Typing Box

Typed Word 10:00
Copyright©punjabexamportal 2018