Reference Text

Time Left10:00
ਮੈਡੀਕਲ ਖੇਤਰ ਵਿੱਚ ਸੋਧ ਕਾਰਜਾਂ ਤੋਂ ਲੈ ਕੇ ਚਕਿਤਸਾ ਸਬੰਧੀ ਕਾਰਜਾਂ ਲਈ ਵੱਖ ਵੱਖ ਉਪਕਰਨਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਅਜਿਹੇ ਕਾਰਜਾਂ ਕਰਕੇ ਹੀ ਬਾਇਓਮੈਡੀਕਲ ਇੰਜਨੀਅਰਿੰਗ (ਬੀਐਮਈ) ਦਾ ਖੇਤਰ ਵਿਕਸਿਤ ਹੋਇਆ ਤਾਂ ਕਿ ਸਿਹਤ ਸਬੰਧੀ ਸਮੱਸਿਆਵਾਂ ਦਾ ਬਿਹਤਰ ਹੱਲ ਕੀਤਾ ਜਾਵੇ। ਇਸ ਦੇ ਅੰਤਰਗਤ ਉਪਚਾਰ ਸਬੰਧੀ ਵਿਭਿੰਨ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਲਟਰਾਸਾਊਂਡ ਮਸ਼ੀਨ, ਐਕਸ-ਰੇ ਤਕਨੀਕ, ਮਸਨੂਈ ਅੰਗ, ਆਪਰੇਸ਼ਨ ਨਾਲ ਸਬੰਧਤ ਉਪਕਰਨ, ਵਿਭਿੰਨ ਬਿਮਾਰੀਆਂ ਦਾ ਪਤਾ ਲਗਾਉਣ ਵਾਲੇ ਉਪਕਰਨ ਆਦਿ ਛੋਟੀਆਂ ਵੱਡੀਆਂ ਚੀਜ਼ਾਂ ਦਾ ਨਿਰਮਾਣ ਕੀਤਾ ਜਾਂਦਾ ਹੈ, ਤਾਂ ਕਿ ਚਕਿਤਸਾ ਦੇ ਖੇਤਰ ਵਿਚ ਸਹੂਲਤ ਹੋਵੇ। ਬਾਇਓਮੈਡੀਕਲ ਇੰਜਨੀਅਰਿੰਗ ਦਾ ਖੇਤਰ ਉਨ੍ਹਾਂ ਲੋਕਾਂ ਲਈ ਹੈ, ਜੋ ਮੈਡੀਸਿਨ ਅਤੇ ਹੈਲਥਕੇਅਰ ਵਿੱਚ ਰੂਚੀ ਰੱਖਦੇ ਹਨ। ਤਕਨੀਕੀ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਬਾਇਓਮੈਡੀਕਲ ਇੰਜਨੀਅਰਿੰਗ, ਇੰਜਨੀਅਰਿੰਗ ਦੀ ਇੱਕ ਅਜਿਹੀ ਸ਼ਾਖਾ ਹੈ ਜਿਸ ਵਿਚ ਮੈਡੀਕਲ ਐਪਲੀਕੇਸ਼ਨਜ਼, ਡਾਇਗਨਾੱਸਟਿਕ ਟੈਕਨਾਲੋਜੀ ਦੇ ਵਿਕਾਸ ਅਤੇ ਖੋਜਾਂ ਲਈ ਇੰਜਨੀਅਰਿੰਗ ਸਿਧਾਂਤਾਂ ਦੀ ਮਦਦ ਲਈ ਜਾਂਦੀ ਹੈ। ਬਾਇਓਮੈਡੀਕਲ ਇੰਜਨੀਅਰ ਦੇ ਕਾਰਜ ਮੈਡੀਕਲ ਸਬੰਧੀ ਉਪਕਰਨਾਂ ਦੀ ਦੇਖਭਾਲ ਅਤੇ ਉਨ੍ਹਾਂ ਦੇ ਸਹੀ ਤਰ੍ਹਾਂ ਨਾਲ ਕੰਮ ਕਰਨ ਨਾਲ ਸਬੰਧਤ ਹੁੰਦਾ ਹੈ। ਬੀਐੱਮਈ ਇੱਕ ਅਜਿਹਾ ਖੇਤਰ ਹੈ ਜਿਸ ਵਿਚ ਮਾਹਿਰ, ਇੰਜਨੀਅਰਿੰਗ ਅਤੇ ਬਾਇਓਲੋਜੀ ਦੇ ਸਿਧਾਂਤਾਂ ਦੀ ਵਰਤੋਂ ਕਰਦੇ ਹਨ। ਬੀਐਮਈ ਦੀਆਂ ਕਈ ਸ਼ਾਖਾਵਾਂ ਹਨ ਜਿਨ੍ਹਾਂ ਵਿੱਚੋਂ ਕਿਸੇ ਇੱਕ ’ਤੇ ਮਾਹਿਰਤਾ ਹਾਸਲ ਕੀਤੀ ਜਾ ਸਕਦੀ ਹੈ। ਬਾਇਓਮੈਡੀਕਲ ਇੰਜਨੀਅਰਿੰਗ ਦੀ ਦਾਖਲਾ ਪ੍ਰੀਖਿਆ ਵਿਚ ਬੈਠਣ ਲਈ 10+2 (ਸਾਇੰਸ) ਪਾਸ ਵਿਦਿਆਰਥੀ ਹੀ ਯੋਗ ਹਨ। ਜੇਈਈ ਅਤੇ ਹੋਰ ਐਂਟਰੈਂਸ ਟੈਸਟਾਂ ਰਾਹੀਂ ਅੰਡਰਗ੍ਰੈਜੂਏਟ ਪੱਧਰ ਦੇ ਕੋਰਸਾਂ ਵਿਚ ਦਾਖਲਾ ਲਿਆ ਜਾ ਸਕਦਾ ਹੈ। ਬੀ.ਈ./ਬੀ.ਟੈੱਕ. ਕਰਨ ਤੋਂ ਬਾਅਦ ਪੋਸਟਗ੍ਰੈਜੂਏਟ ਪੱਧਰ ਦੇ ਕੋਰਸਾਂ ਵਿਚ ਦਾਖਲਾ ਮਿਲ ਸਕਦਾ ਹੈ। ਵਿਦਿਆਰਥੀ ਨੂੰ ਇੰਜਨੀਅਰਿੰਗ ਅਤੇ ਬਾਇਓਲੋਜੀ, ਫਿਜ਼ਿਕਸ ਅਤੇ ਕੈਮਿਸਟਰੀ ਵਿੱਚ ਦਿਲਚਸਪੀ ਹੋਣੀ ਜ਼ਰੂਰੀ ਹੈ ਅਤੇ ਚਕਿਤਸਾ ਖੇਤਰ ਵਿੱਚ ਹੋ ਰਹੇ ਬਦਲਾਅ ਅਤੇ ਜ਼ਰੂਰਤਾਂ ਪ੍ਰਤੀ ਵੀ ਚੌਕਸ ਰਹਿਣਾ ਜ਼ਰੂਰੀ ਹੈ। ਜ਼ਿਆਦਾਤਰ ਬਾਇਓਮੈਡੀਕਲ ਇੰਜਨੀਅਰਿੰਗ ਸਬੰਧੀ ਨੌਕਰੀ ਲਈ ਬਾਇਓਮੈਡੀਕਲ ਇੰਜਨੀਅਰਿੰਗ ਵਿੱਚ ਪੋਸਟਗ੍ਰੈਜੂਏਟ ਡਿਗਰੀ ਦੀ ਲੋੜ ਹੁੰਦੀ ਹੈ। ਅੱਜਕਲ੍ਹ ਕੁਝ ਸੰਸਥਾਵਾਂ ਵੱਲੋਂ ਬਾਇਓਮੈਡੀਕਲ ਇੰਜਨੀਅਰਿੰਗ ਵਿੱਚ ਬੀ.ਟੈੱਕ. ਕੋਰਸ ਵੀ ਸ਼ੁਰੂ ਕੀਤੇ ਗਏ ਹਨ। ਮੈਡੀਕਲ ਖੇਤਰ ਵਿਚ ਰਿਸਰਚ ਕਰਨਾ ਚਾਹੁੰਦੇ ਹੋ ਤਾਂ ਬਾਇਓਮੈਡੀਕਲ ਵਿੱਚ ਐਮ.ਫਿਲ. ਜਾਂ ਪੀਐਚ.ਡੀ. ਵੀ ਕਰ ਸਕਦੇ ਹੋ। ਸਿਹਤ ਦੇ ਖੇਤਰ ਵਿਚ ਹੋ ਰਹੇ ਵਿਸਥਾਰ ਅਤੇ ਸਿਹਤ ਸਬੰਧੀ ਪ੍ਰੇਸ਼ਾਨੀਆਂ ਦੇ ਮੱਦੇਨਜ਼ਰ ਬਾਇਓਮੈਡੀਕਲ ਇੰਜਨੀਅਰਿੰਗ ਕਰੀਅਰ ਵਿੱਚ ਰੁਜ਼ਗਾਰ ਦੀ ਕੋਈ ਕਮੀ ਨਹੀਂ ਹੈ। ਬਾਇਓਮੈਡੀਕਲ ਇੰਜਨੀਅਰ, ਹਸਪਤਾਲਾਂ, ਨਰਸਿੰਗ ਹੋਮਜ਼, ਰਿਸਰਚ ਲੈਬਜ਼, ਫਾਰਮਾਸਿਊਟੀਕਲ ਕੰਪਨੀਆਂ, ਹੈਲਥਕੇਅਰ ਕੰਪਨੀਆਂ, ਮੈਡੀਕਲ ਇਨਸਟਰੂਮੈਂਟ ਮੇਕਰਜ਼, ਮੈਡੀਸਿਨ ਮੈਨੂਫੈਕਚਰਿੰਗ ਯੂਨਿਟਸ ਆਦਿ ਵਿਚ ਨੌਕਰੀ ਕਰ ਸਕਦੇ ਹਨ। ਵਿਦੇਸ਼ਾਂ ਵਿਚ ਵੀ ਬਾਇਓਮੈਡੀਕਲ ਇੰਜਨੀਅਰਾਂ ਦੀ ਮੰਗ ਦਿਨੋਂ ਦਿਨ ਵੱਧ ਰਹੀ ਹੈ। ਇਸ ਤੋਂ ਇਲਾਵਾ ਬਾਇਓਮੈਡੀਕਲ ਇੰਜਨੀਅਰ ਪ੍ਰੋਡਕਟ ਟੈਸਟਿੰਗ, ਡਿਜ਼ਾਈਨਿੰਗ, ਚਕਿਤਸਕ ਉਪਕਰਨਾਂ ਦੇ ਉਪਯੋਗ, ਦੇਖਰੇਖ, ਅਤੇ ਰਿਸਰਚ ਸਬੰਧੀ ਕਾਰਜ ਆਦਿ ਵਰਗੇ ਕੰਮ ਵੀ ਕਰ ਸਕਦੇ ਹਨ। ਮੈਡੀਕਲ ਖੇਤਰ ਵਿੱਚ ਸੋਧ ਕਾਰਜਾਂ ਤੋਂ ਲੈ ਕੇ ਚਕਿਤਸਾ ਸਬੰਧੀ ਕਾਰਜਾਂ ਲਈ ਵੱਖ ਵੱਖ ਉਪਕਰਨਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਅਜਿਹੇ ਕਾਰਜਾਂ ਕਰਕੇ ਹੀ ਬਾਇਓਮੈਡੀਕਲ ਇੰਜਨੀਅਰਿੰਗ (ਬੀਐਮਈ) ਦਾ ਖੇਤਰ ਵਿਕਸਿਤ ਹੋਇਆ ਤਾਂ ਕਿ ਸਿਹਤ ਸਬੰਧੀ ਸਮੱਸਿਆਵਾਂ ਦਾ ਬਿਹਤਰ ਹੱਲ ਕੀਤਾ ਜਾਵੇ। ਇਸ ਦੇ ਅੰਤਰਗਤ ਉਪਚਾਰ ਸਬੰਧੀ ਵਿਭਿੰਨ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਲਟਰਾਸਾਊਂਡ ਮਸ਼ੀਨ, ਐਕਸ-ਰੇ ਤਕਨੀਕ, ਮਸਨੂਈ ਅੰਗ, ਆਪਰੇਸ਼ਨ ਨਾਲ

Typing Box

Typed Word 10:00
Copyright©punjabexamportal 2018