Reference Text

Time Left10:00
ਅੱਜ-ਕੱਲ੍ਹ ਨੌਜਵਾਨ ਵਿਕਸਿਤ ਦੇਸ਼ਾਂ ਵੱਲ ਰੁਖ਼ ਕਰ ਰਹੇ ਹਨ। ਜ਼ਿਆਦਾਤਰ ਬਾਹਰਲੇ ਦੇਸ਼ਾਂ ਵਿੱਚ ਜਾਣ ਲਈ ਸਟੱਡੀ ਵੀਜ਼ੇ ਜਾਂ ਪੀਆਰ ਲਈ ਆਈਲਟਸ/ਆਈਲਜ਼ ਜ਼ਰੂਰੀ ਹੁੰਦਾ ਹੈ। ਆਈਲਟਸ ਦਾ ਪੂਰਾ ਨਾਂ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ ਹੈ। ਇਹ ਟੈਸਟ ਸਾਂਝੇ ਰੂਪ ਵਿੱਚ ਬ੍ਰਿਟਿਸ਼ ਕਾਉਂਸਲ ਵੱਲੋਂ ਹੋਰ ਭਾਈਵਾਲਾਂ ਦੇ ਸਹਿਯੋਗ ਨਾਲ ਲਿਆ ਜਾਂਦਾ ਹੈ। ਇਸ ਦਾ ਪੇਪਰ ਕੈਂਬਰਿਜ ਇੰਗਲਿਸ਼ ਲੈਂਗੂਏਜ ਅਸੈੱਸਮੈਂਟ ਵੱਲੋਂ ਤਿਆਰ ਕੀਤਾ ਜਾਂਦਾ ਹੈ। ਬ੍ਰਿਟਿਸ਼ ਕਾਉਂਸਲ ਅਤੇ ਆਈਡੀਪੀ: ਆਈਲਟਸ ਆਸਟਰੇਲੀਆ ਵੱਲੋਂ ਇਹ ਟੈਸਟ ਕੰਡਕਟ ਕੀਤਾ ਜਾਂਦਾ ਹੈ। ਆਈਡੀਪੀ: ਆਈਲਟਸ ਆਸਟਰੇਲੀਆ ਅਤੇ ਬ੍ਰਿਟਿਸ਼ ਕਾਉਂਸਲ ਦੋਵਾਂ ਦੇ ਨਿਰੀਖਕਾਂ ਨੂੰ ਪੇਪਰ ਚੈੱਕ ਕਰਨ ਦੀ ਇੱਕੋ ਤਰ੍ਹਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਆਈਲਟਸ ਦਾ ਮੁੱਖ ਉਦੇਸ਼ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਪਰਖਣਾ ਹੈ। ਭਾਸ਼ਾ ਦੇ ਬਹੁਤ ਸਾਰੇ ਤੱਤ ਹਨ, ਜਿਨ੍ਹਾਂ ਵਿੱਚੋਂ ਸਵਰਾਂ ਅਤੇ ਵਿਅੰਜਨਾਂ ਨੂੰ ਮੁੱਖ-ਤੱਤ ਕਿਹਾ ਜਾ ਸਕਦਾ ਹੈ, ਕਿਉਂਕਿ ਇਨ੍ਹਾਂ ਤੋਂ ਸ਼ਬਦ ਅਤੇ ਅੱਗੇ ਵਾਕ ਬਣਦੇ ਹਨ। ਇਹ ਵਾਕ ਅਤੇ ਸ਼ਬਦ ਕਿਸੇ ਭਾਸ਼ਾ ਵਿੱਚ ਕਿਵੇਂ ਵਰਤਣੇ ਹਨ, ਇਸ ਲਈ ਉਸ ਭਾਸ਼ਾ ਦੀ ਵਿਆਕਰਨ ਦੇ ਨਿਯਮਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਹਰ ਭਾਸ਼ਾ ਦਾ ਆਪਣਾ ਭਾਸ਼ਾ ਵਿਗਿਆਨ ਹੈ, ਜਿਸ ਵਿੱਚ ਉਸ ਭਾਸ਼ਾ ਬਾਰੇ ਵਿਸਥਾਰ ਵਿੱਚ ਦੱਸਿਆ ਹੁੰਦਾ ਹੈ। ਇਸ ਲਈ ਉਪਰੋਕਤ ਦੱਸੇ ਸਭ ਤੱਤਾਂ ਨੂੰ ਪਰਖਣ ਲਈ ਕੋਈ ਪੈਮਾਨਾ ਚਾਹੀਦਾ ਹੈ ਅਤੇ ਆਈਲਟ ਵਿੱਚ ਇਹੀ ਪਰਖਿਆ ਜਾਂਦਾ ਹੈ। ਇਸ ਟੈਸਟ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ। ਲਿਸਨਿੰਗ, ਰੀਡਿੰਗ, ਰਾਈਟਿੰਗ ਤੇ ਸਪੀਕਿੰਗ। ਇਨ੍ਹਾਂ ਬਾਰੇ ਪੜਾਅਵਾਰ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਲਿਸਨਿੰਗ ਦਾ ਉਦੇਸ਼ ਇਹ ਹੈ ਕਿ ਜਦੋਂ ਕੋਈ ਅੰਗਰੇਜ਼ੀ ਬੋਲਣ ਵਾਲਾ ਵਿਅਕਤੀ ਅੰਗਰੇਜ਼ੀ ਭਾਸ਼ਾ ਵਿੱਚ ਜੋ ਕਹਿ ਰਿਹਾ ਹੈ, ਉਸ ਨੂੰ ਉਹ ਵਿਅਕਤੀ ਜਿਸ ਦੀ ਮਾਂ ਬੋਲੀ ਅੰਗਰੇਜ਼ੀ ਨਹੀਂ ਹੈ, ਨੂੰ ਸਮਝਣ ਦੇ ਕਿੰਨਾ ਸਮਰੱਥ ਹੈ। ਇਸ ਵਿੱਚ ਸ਼ਬਦਾਵਲੀ ਨੂੰ ਵੀ ਪਰਖਿਆ ਜਾਂਦਾ ਹੈ, ਭਾਵ ਸਬੰਧਤ ਵਿਅਕਤੀ ਕੋਲ ਅੰਗਰੇਜ਼ੀ ਭਾਸ਼ਾ ਦਾ ਕਿੰਨਾ ਕੁ ਸ਼ਬਦ ਭੰਡਾਰ ਹੈ। ਸ਼ਬਦ-ਜੋੜਾਂ ਨੂੰ ਵੀ ਪਰਖਿਆ ਜਾਂਦਾ ਹੈ। ਇਸੇ ਤਰ੍ਹਾਂ ਆਈਲਟਸ ਦੇ ਰੀਡਿੰਗ ਦੇ ਪੇਪਰ ਵਿੱਚ ਸਿਰਫ਼ ਇਹ ਨਹੀਂ ਪਰਖਿਆ ਜਾਂਦਾ ਕਿ ਵਿਅਕਤੀ ਅੰਗਰੇਜ਼ੀ ਭਾਸ਼ਾ ਪੜ੍ਹ ਸਕਦਾ ਹੈ ਕਿ ਨਹੀਂ ? ਬਲਕਿ ਇਹ ਵੀ ਪਰਖਿਆ ਜਾਂਦਾ ਹੈ ਕਿ ਜੋ ਲਿਖਿਆ ਹੈ, ਉਸ ਨੂੰ ਉਹ ਕਿੰਨਾ ਕੁ ਜਲਦੀ ਸਮਝ ਸਕਦਾ ਹੈ ਅਤੇ ਉਸ ਉਪਰ ਆਪਣੀ ਪ੍ਰਤੀਕਿਰਆ ਦੇ ਸਕਦਾ ਹੈ ਜਾਂ ਨਹੀਂ। ਉਸ ਦੀ ਅਨੁਵਾਦ/ਵਿਆਖਿਆ ਕਰਨ ਦੀ ਯੋਗਤਾ ਨੂੰ ਵੀ ਅਸਿੱਧੇ ਰੂਪ ਵਿੱਚ ਪਰਖਿਆ ਜਾਂਦਾ ਹੈ। ਰੀਡਿੰਗ ਪਰਖਣ ਲਈ ਰੀਡਿੰਗ ਦਾ ਪੇਪਰ ਤਿਆਰ ਕੀਤਾ ਜਾਂਦਾ ਹੈ। ਆਈਲਟਸ ਦੇ ਸਪੀਕਿੰਗ ਦੇ ਪੇਪਰ ਵਿੱਚ ਇਹ ਪਰਖਿਆ ਜਾਂਦਾ ਹੈ ਕਿ ਵਿਅਕਤੀ ਆਪਣੇ ਵਿਚਾਰਾਂ ਨੂੰ ਕਿੰਨੀ ਕੁ ਰਵਾਨਗੀ/ਸਹਿਜ-ਸੁਭਾਅ ਨਾਲ ਪੇਸ਼ ਕਰ ਸਕਦਾ ਹੈ। ਕੀ ਉਸ ਦੀ ਅੰਗਰੇਜ਼ੀ ਭਾਸ਼ਾ ਦੀ ਵਿਆਕਰਨ ਸਹੀ ਹੈ? ਕੀ ਉਸ ਦਾ ਅੰਗਰੇਜ਼ੀ ਦਾ ਉਚਾਰਨ ਸਹੀ ਹੈ? ਉਸ ਕੋਲ ਸ਼ਬਦਾਵਲੀ ਭੰਡਾਰ ਕਿੰਨਾ ਕੁ ਹੈ? ਕੀ ਉਹ ਮੌਕੇ ਮੁਤਾਬਿਕ ਢੁਕਵੇ ਸ਼ਬਦ ਜਾਂ ਸਮਾਨਅਰਥ ਸ਼ਬਦ ਵਰਤ ਸਕਦਾ ਹੈ ਜਾਂ ਨਹੀਂ। ਆਈਲਟਸ ਦੇ ਰਾਈਟਿੰਗ ਪੇਪਰ ਵਿੱਚ ਇਹ ਪਰਖਿਆ ਜਾਂਦਾ ਹੈ ਕਿ ਵਿਅਕਤੀ ਵਿਸ਼ੇਸ਼ ਤੋਂ ਜੋ ਪੁੱਛਿਆ ਗਿਆ ਹੈ, ਉਹ ਉਸ ਨਾਲ ਸਬੰਧਤ ਢੁਕਵਾ ਉੱਤਰ ਦੇ ਸਕਦਾ ਹੈ ਜਾਂ ਨਹੀਂ? ਜਿਸ ਵਿਸ਼ੇ ਦੇ ਸਬੰਧ ਵਿੱਚ ਪੁੱਛਿਆ ਜਾ ਰਿਹਾ ਹੈ

Typing Box

Typed Word 10:00
Copyright©punjabexamportal 2018