Reference Text

Time Left10:00
ਸ਼ਰਾਬ ਸਮੱਗਲਰਾਂ ਦੀ ਪੁਲਸ ਨਾਲ ਮਿਲੀਭੁਗਤ ਕਿਸੇ ਤੋਂ ਲੁਕੀ ਨਹੀਂ ਹੈ। ਲੰਮਾ ਪਿੰਡ ਵਿਚ ਰੋਜ਼ਾਨਾ 500 ਪੇਟੀਆਂ ਵੇਚਣ ਵਾਲੇ ਸਮੱਗਲਰਾਂ ਨੂੰ, ਅਮਨ ਨਗਰ ਤੇ ਗੁੱਜਾ ਪੀਰ ਇਲਾਕਿਆਂ ਵਿਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਇਲਾਕੇ ਦੇ ਕੌਂਸਲਰਾਂ ਤੋਂ ਲੈ ਕੇ ਆਮ ਲੋਕਾਂ ਤੱਕ ਸਭ ਜਾਣਦੇ ਹਨ। ਇੰਨਾ ਹੀ ਨਹੀਂ, ਇਲਾਕੇ ਵਿਚ ਕਦੋਂ ਅਤੇ ਕਿਵੇਂ ਨਾਜਾਇਜ਼ ਸ਼ਰਾਬ ਲਿਆਂਦੀ ਅਤੇ ਲਿਜਾਈ ਜਾਂਦੀ ਹੈ, ਇਸ ਦੀ ਖਬਰ ਵੀ ਇਲਾਕੇ ਦੇ ਆਮ ਲੋਕਾਂ ਵਿਚ ਰਹਿੰਦੀ ਹੈ ਪਰ ਕੀ ਕਾਰਨ ਹੈ ਪੁਲਸ ਅਜਿਹੇ ਸਮੱਗਲਰਾਂ ਨੂੰ ਫੜਨ ਦੀ ਜਗ੍ਹਾ ਉਨ੍ਹਾਂ ਦੇ ਖਿਲਾਫ ਕਿਸੇ ਸ਼ਿਕਾਇਤ ਦੇ ਆਉਣ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ। ਇਸ ਗੱਲ ਦੀ ਤਹਿ ਤੱਕ ਜਾਣ ਲਈ ਜਦੋਂ ਅਸੀਂ ਇਕ ਸਮੱਗਲਰ ਦੇ ਬਾਰੇ ਸ਼ਹਿਰ ਵਿਚ ਕੁਝ ਸ਼ਰਾਬ ਕਾਰੋਬਾਰੀਆਂ ਤੋਂ ਪੁੱਛਗਿੱਛ ਕੀਤੀ ਤਾਂ ਕਈ ਅਹਿਮ ਤੱਥ ਸਾਹਮਣੇ ਆਈ। ਜਾਣਕਾਰਾਂ ਦੀ ਮੰਨੀਏ ਤਾਂ ਕੁਝ ਪੁਲਸ ਕਰਮਚਾਰੀ ਇਨ੍ਹਾਂ ਨਸ਼ਾ ਸਮੱਗਲਰਾਂ ਦੇ ਨਾਲ ਮਿਲ ਕੇ ਖੂਬ ਚਾਂਦੀ ਕੁੱਟ ਰਹੇ ਹਨ। ਸਿਆਸੀ ਲਿੰਕ ਸ਼ਰਾਬ ਸਮੱਗਲਰਾਂ ਦਾ ਵੱਡਾ ਹਥਿਆਰ : ਮਾਮਲੇ ਬਾਰੇ ਸ਼ਹਿਰ ਦੇ ਸ਼ਰਾਬ ਕਾਰੋਬਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਾਜਾਇਜ਼ ਸ਼ਰਾਬ ਸਮੱਗਲਰਾਂ ਦੇ ਸਿਰ ’ਤੇ ਜਦੋਂ ਤੱਕ ਸਿਆਸਤਦਾਨਾਂ ਦਾ ਹੱਥ ਹੁੰਦਾ ਹੈ, ਉਦੋਂ ਤੱਕ ਉਹ ਇਸ ਨਾਜਾਇਜ਼ ਕਾਰੋਬਾਰ ਤੋਂ ਭਾਰੀ ਪੈਸਾ ਕਮਾਉਂਦੇ ਹਨ। ਇਸ ਸਮੇਂ ਸ਼ਹਿਰ ਦੇ ਦੋ ਵੱਡੇ ਸ਼ਰਾਬ ਸਮੱਗਲਰਾਂ ’ਤੇ ਸਿੱਧੇ ਤੌਰ ’ਤੇ ਦੋ ਵੱਡੇ ਆਗੂਆਂ ਦੇ ਹੱਥ ਹਨ, ਜਿਸ ਕਾਰਨ ਪੁਲਸ ਉਨ੍ਹਾਂ ’ਤੇ ਕੋਈ ਐਕਸ਼ਨ ਨਹੀਂ ਲੈਂਦੀ। ਜਾਣਕਾਰਾਂ ਦੀ ਮੰਨੀਏ ਤਾਂ ਸ਼ਹਿਰ ਦਾ 30 ਫੀਸਦੀ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਇਹ ਦੋਵੇਂ ਸ਼ਰਾਬ ਸਮੱਗਲਰ ਹੀ ਕਰਦੇ ਹਨ। ਇਨ੍ਹਾਂ ਦੀ ਸਿਆਸੀ ਪੈਠ ਅਜਿਹੀ ਹੈ ਕਿ ਸੂਤਰਾਂ ਦੀ ਮੰਨੀਏ ਤਾਂ ਕਈ ਵਾਰ ਇਹ ਸ਼ਰਾਬ ਸਮੱਗਲਰ ਪੁਲਸ ਵਲੋਂ ਸ਼ਰਾਬ ਦੇ ਨਾਲ ਮੌਕੇ ’ਤੇ ਫੜੇ ਗਏ ਪਰ ਫਿਰ ਸਿਆਸੀ ਦਬਾਅ ਵਿਚ ਪੁਲਸ ਨੇ ਇਨ੍ਹਾਂ ਸਮੱਗਲਰਾਂ ਦੇ ਕਰਿੰਦਿਆਂ ’ਤੇ ਸਮੱਗਲਿੰਗ ਦਾ ਕੇਸ ਪਾ ਕੇ ਮੁੱਖ ਸਮੱਗਲਰ ਨੂੰ ਕੇਸ ਤੋਂ ਬਾਹਰ ਰੱਖਿਆ ਗਿਆ। ਸਮੱਗਲਰ ਵਲੋਂ ਇਨੋਵਾ ਗਿਫਟ ਕਰਨ ਦੀ ਚਰਚਾ : ਓਧਰ ਜਿਸ ਗੱਲ ਦੀ ਚਰਚਾ ਇਨ੍ਹੀਂ ਦਿਨੀਂ ਸਾਰੇ ਸ਼ਹਿਰ ਵਿਚ ਹੈ, ਉਹ ਇਹ ਹੈ ਕਿ ਇਕ ਵੱਡੇ ਸ਼ਰਾਬ ਸਮੱਗਲਰ ਨੇ ਕੁਝ ਮਹੀਨੇ ਪਹਿਲਾਂ ਇਕ ਵੱਡੇ ਅਧਿਕਾਰੀ ਨੂੰ ਸਿਰਫ ਇਸ ਲਈ ਇਨੋਵਾ ਗਿਫਟ ਕੀਤੀ ਕਿ ਉਸ ਨੇ ਇਕ ਨਸ਼ਾ ਸਮੱਗਲਿੰਗ ਦੇ ਦੋਸ਼ ਤੋਂ ਬਰੀ ਹੋਣਾ ਸੀ। ਜਾਣਕਾਰਾਂ ਦੀ ਮੰਨੀਏ ਤਾਂ ਉਕਤ ਨਸ਼ਾ ਸਮੱਗਲਰ ਦਾ ਮੁੱਖ ਕੰਮ ਸ਼ਰਾਬ ਸਮੱਗਲਿੰਗ ਦਾ ਹੈ ਪਰ ਉਸ ਨੂੰ ਪੁਲਸ ਨੇ ਇਕ ਸਿੰਥੈਟਿਕ ਡਰੱਗ ਦੇ ਕੇਸ ਵਿਚ ਨਾਮਜ਼ਦ ਕਰ ਲਿਆ ਸੀ, ਜਿਸ ਤੋਂ ਬਾਅਦ ਉਸ ਦੇ ਖਿਲਾਫ ਸਖ਼ਤ ਐਕਸ਼ਨ ਲੈ ਕੇ ਉਸ ਨੂੰ ਜੇਲ ਭੇਜ ਦਿੱਤਾ ਗਿਆ। ਫਿਰ ਕੁਝ ਲੋਕਾਂ ਦੇ ਜ਼ਰੀਏ ਉਕਤ ਸਮੱਗਲਰ ਨੇ ਇਕ ਵੱਡੇ ਅਧਿਕਾਰੀ ਨਾਲ ਸੈਟਿੰਗ ਕੀਤੀ ਅਤੇ ਉਸ ਕੇਸ ਵਿਚੋਂ ਬਾਹਰ ਨਿਕਲਣ ਲਈ ਇਕ ਕ੍ਰਿਸਟਾ ਇਨੋਵਾ ’ਤੇ ਡੀਲ ਫਾਈਨਲ ਹੋਈ, ਜਿਸ ਤੋਂ ਬਾਅਦ ਉਕਤ ਸਮੱਗਲਰ ਨੂੰ ਸਾਰੇ ਕੇਸ ਵਿਚ ਵੱਡੇ ਸਿਸਟਮ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਫਿਰ ਉਸ ਨੇ ਭਾਰੀ ਪੈਮਾਨੇ ’ਤੇ ਸ਼ਰਾਬ ਸਮੱਗਲਿੰਗ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਇਸ ਸਾਰੇ ਮਾਮਲੇ ਦੀ ਪੁਲਸ ਅਤੇ ਪ੍ਰਸ਼ਾਸਨਿਕ ਹਲਕੇ ਵਿਚ ਖੂਬ ਚਰਚਾ ਹੈ। ਸ਼ਹਿਰ

Typing Box

Typed Word 10:00
Copyright©punjabexamportal 2018