Reference Text

Time Left10:00
ਐਡਮ ਸਮਿਥ ਨੇ ਜਿਸ ਅਣਦਿਸਦੇ ਹੱਥ ਦੀ ਗੱਲ ਕੀਤੀ ਸੀ, ਉਹ ਅਸਲ ਵਿਚ ਨਾ ਸਿਰਫ਼ ਭਾਰਤ ਸਗੋਂ ਸਾਰੀ ਦੁਨੀਆ ਦੇ ਕਿਸਾਨਾਂ ਨੂੰ ਗੁਜ਼ਾਰੇ ਲਾਇਕ ਆਮਦਨ ਮੁਹੱਈਆ ਕਰਾਉਣ ਵਿਚ ਨਾਕਾਮ ਰਿਹਾ ਹੈ। ਕਿਸੇ ਨੂੰ ਇਹ ਜਾਨਣ ਲਈ ਅਰਥਸ਼ਾਸਤਰ ਦੇ ਗੁੰਝਲਦਾਰ ਮਾਡਲ ਵਰਤਣ ਦੀ ਲੋੜ ਨਹੀਂ ਹੈ ਕਿ ਅਸਲ ਵਿਚ ਖੇਤੀ ਕਿਵੇਂ ਘਟੀ ਹੈ ਅਤੇ ਕਿਵੇਂ ਖੁੱਲ੍ਹੇ ਬਾਜ਼ਾਰ ਨੇ ਕਿਸਾਨਾਂ ਦੀ ਆਮਦਨ ਨੂੰ ਹੜੱਪ ਲਿਆ। ਇਸ ਦੀ ਥਾਂ, ਜਿਵੇਂ ਇਸ ਸਾਲ ਦੇ ਅਰਥਸ਼ਾਸਤਰ ਲਈ ਨੋਬੇਲ ਇਨਾਮ ਦੇ ਮਾਣ ਪੱਤਰ ਵਿਚ ਤਸਲੀਮ ਕੀਤਾ ਗਿਆ ਹੈ: “ਕਾਰਨ ਤੇ ਅਸਰ ਬਾਰੇ ਸਿੱਟੇ ਕੁਦਰਤੀ ਤਜਰਬਿਆਂ ਤੋਂ ਕੱਢੇ ਜਾ ਸਕਦੇ ਹਨ।” ਮੈਂ ਸਹਿਮਤ ਹਾਂ ਅਤੇ ਮਹਿਸੂਸ ਕਰਦਾ ਹਾਂ ਕਿ ਅਰਥਸ਼ਾਸਤਰੀਆਂ ਨੂੰ ਆਰਥਿਕ ਤੇ ਗਣਿਤਕ ਅਧਿਐਨਾਂ ਵੱਲ ਜਾਣ ਦੀ ਲੋੜ ਨਹੀਂ ਹੈ, ਜਦੋਂ ਉਪਲਬਧ ਸਬੂਤਾਂ ਰਾਹੀਂ ਆਸਾਨੀ ਨਾਲ ਸਿੱਟੇ ਕੱਢੇ ਜਾ ਸਕਦੇ ਹਨ। ਇਸ ਲਈ ਅੱਜ ਉਸ ਸੋਚ ਨੂੰ ਬਦਲਣ ਦੀ ਲੋੜ ਹੈ ਜਿਹੜੀ ਰਵਾਇਤਨ ਇਸ ਧਾਰਨਾ ਉਤੇ ਆਧਾਰਤ ਹੈ ਕਿ ਸਿਰਫ਼ ਕਾਰੋਬਾਰ ਵੱਡੇ ਅਤੇ ਛੋਟੇ ਹੀ ਦੌਲਤ ਦੇ ਸਿਰਜਕ ਹਨ। ਸਾਡੇ ਸਮਾਜ ਵਿਚ ਜਿਹੜੀ ਦੌਲਤ ਪੱਖੋਂ ਬੇਹਿਸਾਬ ਨਾ-ਬਰਾਬਰੀ ਫੈਲੀ ਹੋਈ ਹੈ, ਉਹ ਵੇਲਾ ਵਿਹਾ ਚੁੱਕੀ ਇਸ ਆਰਥਿਕ ਸੋਚ ਦਾ ਸਿੱਟਾ ਹੈ। ਨਹੀਂ ਤਾਂ ਮੈਨੂੰ ਕੋਈ ਕਾਰਨ ਨਹੀਂ ਜਾਪਦਾ ਕਿ ਉਦੋਂ ਜਦੋਂ ਫ਼ਸਲੀ ਪੈਦਾਵਾਰ ਦੀ ਕੁੱਲ ਕੀਮਤ 1999 ਤੋਂ ਹੀ ਔਸਤਨ 8.25 ਫ਼ੀਸਦੀ ਦੀ ਦਰ ਨਾਲ ਵਧ ਰਹੀ ਹੈ, ਤਾਂ ਕਿਸਾਨ ਕਿਉਂ ਪੌੜੀ ਦੇ ਸਭ ਤੋਂ ਹੇਠਲੇ ਡੰਡੇ ਉਤੇ ਹਨ। ਅਮਰੀਕਾ ਵਿਚ 2018 ਵਿਚ ਇਕ ਖ਼ੁਰਾਕੀ ਡਾਲਰ ਵਿਚ ਇਕ ਕਿਸਾਨ ਦਾ ਹਿੱਸਾ ਘਟ ਕੇ ਮਹਿਜ਼ ਅੱਠ ਫ਼ੀਸਦੀ ਰਹਿ ਗਿਆ। ਭਾਰਤ ਵਿਚ, ਸੱਜਰੇ ‘ਕਿਸਾਨ ਪਰਿਵਾਰਾਂ ਲਈ ਸਥਿਤੀ ਮੁਲੰਕਣ ਸਰਵੇ’ ਵਿਚ ਫ਼ਸਲਾਂ ਦੀ ਖੇਤੀ ਤੋਂ ਆਮਦਨ ਦੀ ਗਣਨਾ ਸਿਰਫ਼ 27 ਰੁਪਏ ਰੋਜ਼ਾਨਾ ਕੀਤੀ ਜਾਂਦੀ ਹੈ। ਇਸ ਗੱਲ ਦੇ ਕਾਫ਼ੀ ਤੇ ਪੁਖ਼ਤਾ ਸਬੂਤ ਹਨ ਕਿ ਖੁੱਲ੍ਹੇ ਬਾਜ਼ਾਰ ਨੇ ਕਿਵੇਂ ਦੁਨੀਆ ਭਰ ਵਿਚ ਖੇਤੀ ਨੂੰ ਤਬਾਹ ਕੀਤਾ। ਇਸ ਹਾਲਾਤ ਨੂੰ ਬਦਲਣਾ ਪਵੇਗਾ। ਅਜਿਹਾ ਸਿਰਫ਼ ਉਸ ਸੂਰਤ ਵਿਚ ਹੋਵੇਗਾ, ਜਦੋਂ ਅਸੀਂ ਕਿਸਾਨਾਂ ਨੂੰ ਮਹਿਜ਼ ਮੁਢਲੇ ਉਤਪਾਦਕ ਨਹੀਂ ਸਗੋਂ ਦੌਲਤ ਦੇ ਸਿਰਜਕ ਮੰਨਣਾ ਸ਼ੁਰੂ ਕਰਾਂਗੇ ਅਤੇ ਨਾਲ ਹੀ ਇਹ ਯਕੀਨੀ ਬਣਾਵਾਂਗੇ ਕਿ ਦੌਲਤ ਦੀ ਸਿਰਜਣਾ ਵਿਚ ਉਨ੍ਹਾਂ ਦੇ ਯੋਗਦਾਨ ਦਾ ਉਨ੍ਹਾਂ ਨੂੰ ਬਣਦਾ ਮੁਆਵਜ਼ਾ (ਮਿਹਨਤਾਨਾ) ਮਿਲੇ। ਸੰਸਾਰ ਭਰ ਵਿਚ ਖੇਤੀ ਤੋਂ ਰੋਜ਼ੀ ਕਮਾਉਣ ਵਾਲੇ ਅਰਬਾਂ ਲੋਕਾਂ ਦਾ ਰੁਜ਼ਗਾਰ ਬਣਾਈ ਰੱਖਣ ਅਤੇ ਕਿਸਾਨਾਂ ਵੱਲੋਂ ਦੌਲਤ ਦੀ ਸਿਰਜਣਾ ਵਿਚ ਨਿਭਾਏ ਜਾਂਦੇ ਰੋਲ ਦੇ ਜਸ਼ਨ ਮਨਾਉਣ ਲਈ ਸ਼ੁਰੂਆਤ ਕਰਨ ਦੀ ਲੋੜ ਹੈ ਕਿ ਕਿਸਾਨਾਂ ਨੂੰ ਤੈਅਸ਼ੁਦਾ ਤੇ ਲਾਹੇਵੰਦ ਮੁੱਲ ਅਦਾ ਕਰਨ ਦੀ ਯਕੀਨਦਹਾਨੀ ਕੀਤੀ ਜਾਵੇ। ਐਡਮ ਸਮਿਥ ਨੇ ਜਿਸ ਅਣਦਿਸਦੇ ਹੱਥ ਦੀ ਗੱਲ ਕੀਤੀ ਸੀ, ਉਹ ਅਸਲ ਵਿਚ ਨਾ ਸਿਰਫ਼ ਭਾਰਤ ਸਗੋਂ ਸਾਰੀ ਦੁਨੀਆ ਦੇ ਕਿਸਾਨਾਂ ਨੂੰ ਗੁਜ਼ਾਰੇ ਲਾਇਕ ਆਮਦਨ ਮੁਹੱਈਆ ਕਰਾਉਣ ਵਿਚ ਨਾਕਾਮ ਰਿਹਾ ਹੈ। ਕਿਸੇ ਨੂੰ ਇਹ ਜਾਨਣ ਲਈ ਅਰਥਸ਼ਾਸਤਰ ਦੇ ਗੁੰਝਲਦਾਰ ਮਾਡਲ ਵਰਤਣ ਦੀ ਲੋੜ ਨਹੀਂ ਹੈ ਕਿ ਅਸਲ ਵਿਚ ਖੇਤੀ ਕਿਵੇਂ ਘਟੀ ਹੈ ਅਤੇ ਕਿਵੇਂ ਖੁੱਲ੍ਹੇ ਬਾਜ਼ਾਰ ਨੇ ਕਿਸਾਨਾਂ ਦੀ ਆਮਦਨ ਨੂੰ ਹੜੱਪ ਲਿਆ। ਇਸ ਦੀ ਥਾਂ, ਜਿਵੇਂ ਇਸ ਸਾਲ ਦੇ ਅਰਥਸ਼ਾਸਤਰ ਲਈ ਨੋਬੇਲ ਇਨਾਮ ਦੇ ਮਾਣ ਪੱਤਰ ਵਿਚ ਤਸਲੀਮ ਕੀਤਾ ਗਿਆ ਹੈ:

Typing Box

Typed Word 10:00
Copyright©punjabexamportal 2018