Reference Text

Time Left10:00
ਆਸਟਰੇਲੀਆ ਦੇ ਵਿੱਤ ਮੰਤਰੀ ਸਕਾਟ ਮੌਰਿਸਨ ਨੂੰ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ ਜੋ ਮੈਲਕਮ ਟਰਨਬੁਲ ਦੀ ਥਾਂ ਲੈਣਗੇ। ਅਹੁਦੇ ਤੋਂ ਹਟਾਏ ਗਏ ਮੌਜੂਦਾ ਪੀ. ਐੱਮ. ਮੈਲਕਮ ਟਰਨਬੁਲ ਦੇ ਕਰੀਬੀ ਰਹੇ ਸਕਾਟ ਮੌਰਿਸਨ ਪਾਰਟੀ ਅੰਦਰ ਹੋਈਆਂ ਚੋਣਾਂ 'ਚ 40 ਦੇ ਮੁਕਾਬਲੇ 45 ਵੋਟਾਂ ਨਾਲ ਜਿੱਤੇ। ਸਕਾਟ ਮੌਰਿਸਨ ਆਸਟਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ ਹੋਣਗੇ। ਟਰਨਬੁਲ ਦੀ ਇਕ ਹੋਰ ਸਹਿਯੋਗੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਵੀ ਇਸ ਅਹੁਦੇ ਲਈ ਦੌੜ 'ਚ ਸੀ ਪਰ ਉਹ ਪਹਿਲੇ ਹੀ ਰਾਊਂਡ ਦੀ ਦੌੜ 'ਚੋਂ ਬਾਹਰ ਹੋ ਗਈ। ਇਸ ਦੇ ਇਲਾਵਾ ਸਾਬਕਾ ਗ੍ਰਹਿ ਮੰਤਰੀ ਪੀਟਰ ਡਟਨ ਦਾ ਨਾਂ ਕਾਫੀ ਚਰਚਾ 'ਚ ਸੀ, ਜਿਨ੍ਹਾਂ ਨੂੰ ਸਕਾਟ ਮੌਰਿਸਨ ਨੇ ਹਰਾ ਦਿੱਤਾ। ਆਸਟਰੇਲੀਆ ਨੇ ਪਿਛਲੇ 11 ਸਾਲਾਂ 'ਚ ਆਪਣਾ 6ਵਾਂ ਪ੍ਰਧਾਨ ਮੰਤਰੀ ਚੁਣਿਆ ਹੈ। ਇਸ ਤੋਂ ਪਹਿਲਾਂ ਟਰਨਬੁਲ ਨੇ ਕਿਹਾ,'ਉਨ੍ਹਾਂ ਨੂੰ ਇਕ ਪਟੀਸ਼ਨ ਮਿਲੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਆਪਣੀ ਪਾਰਟੀ 'ਚ ਬਹੁਮਤ ਗੁਆ ਲਿਆ ਹੈ। ਅਜਿਹੇ 'ਚ ਉਨ੍ਹਾਂ ਦੀ ਪਾਰਟੀ ਨਵਾਂ ਨੇਤਾ ਚੁਣਨ ਦਾ ਫੈਸਲਾ ਕਰ ਚੁੱਕੀ ਹੈ।' ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਅਵਿਸ਼ਵਾਸ ਪ੍ਰਸਤਾਵ ਦੇ ਬਾਅਦ ਲੇਬਰ ਪਾਰਟੀ ਨੇ ਫਿਰ ਤੋਂ ਸੈਨੇਟ 'ਚ ਉਨ੍ਹਾਂ ਖਿਲਾਫ ਅਵਿਸ਼ਵਾਸ ਪੇਸ਼ ਕੀਤਾ ਸੀ। ਇਸ ਦੇ ਬਾਅਦ ਜਦ ਫਿਰ ਤੋਂ ਸੈਨੇਟ 'ਚ ਉਨ੍ਹਾਂ ਖਿਲਾਫ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਸੀ,' ਪ੍ਰਸਤਾਵ ਪਾਸ ਹੋਣ 'ਤੇ ਉਹ ਰਾਜਨੀਤੀ ਛੱਡ ਦੇਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ ਦਾ ਨੇਤਾ ਦੋਬਾਰਾ ਚੁਣਨ ਦਾ ਫੈਸਲਾ ਹੁੰਦਾ ਹੈ ਤਾਂ ਉਹ ਆਪਣੀ ਉਮੀਦਵਾਰੀ ਪੇਸ਼ ਨਹੀਂ ਕਰਨਗੇ, ਹਾਲਾਂਕਿ ਉਨ੍ਹਾਂ ਨੇ ਇਸ ਦੇ ਨਾਲ ਹੀ ਆਪਣੇ ਕਾਰਜਕਾਲ ਨੂੰ ਸਾਰਥਕ ਵੀ ਦੱਸਿਆ। ਇਹ ਪੁੱਛਣ 'ਤੇ ਕਿ ਕੀ ਉਹ ਸੱਤਾ ਤੋਂ ਬਾਹਰ ਹੋਣ ਮਗਰੋਂ ਵੀ ਰਾਜਨੀਤੀ 'ਚ ਰਹਿਣਗੇ, ਤਾਂ ਟਰਨਬੁਲ ਨੇ ਕਿਹਾ,'ਮੈਂ ਇਹ ਸਪੱਸ਼ਟ ਕਰ ਦਿੱਤਾ ਹੈ, ਮੇਰਾ ਮੰਨਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀਆਂ ਲਈ ਸੈਨੇਟ ਤੋਂ ਬਾਹਰ ਰਹਿਣਾ ਹੀ ਚੰਗਾ ਹੁੰਦਾ ਹੈ।' ਅਮਰੀਕਾ ਦੇ ਹਵਾਈ ਸੂਬੇ 'ਚ ਲੇਨ ਤੂਫਾਨ , ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਲੋਕ ਬੇਹਾਲ ਹਨ। ਇੱਥੇ ਦੇ ਸਕੂਲਾਂ ਅਤੇ ਦਫਤਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਹਵਾਈ ਕਾਊਂਟੀ ਨਾਗਰਿਕ ਰੱਖਿਆ ਏਜੰਸੀ ਦੀ ਮਹਿਲਾ ਬੁਲਾਰਾ ਕੇਲੀ ਵੂਟੇਨ ਨੇ ਦੱਸਿਆ ਕਿ ਕੈਲੁਆ-ਕੋਨਾ ਸ਼ਹਿਰ ਦੇ ਦੱਖਣੀ-ਪੂਰਬੀ ਇਲਾਕੇ 'ਚ ਤਕਰੀਬਨ 332 ਕਿਲੋਮੀਟਰ ਦੂਰ ਪ੍ਰਸ਼ਾਂਤ ਮਹਾਸਾਗਰ 'ਚ ਲੇਨ ਅਜੇ ਕਿਰਿਆਸ਼ੀਲ ਹੈ। ਲੇਨ ਕਾਰਨ ਬਿਗ ਆਈਸਲੈਂਡ ਦੇ ਨਾਂ ਨਾਲ ਮਸ਼ਹੂਰ ਹਵਾਈ ਦੇ ਪੂਰਬੀ ਹਿੱਸੇ 'ਚ ਇਕ ਫੁੱਟ ਤੋਂ ਵਧੇਰੇ ਮੀਂਹ ਪੈ ਚੁੱਕਾ ਹੈ। ਇਸ ਆਫਤ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਪਰ ਭੂਚਾਲ ਅਤੇ ਹੜ੍ਹ ਕਾਰਨ 14 ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਆਸਟਰੇਲੀਆ ਦੇ ਵਿੱਤ ਮੰਤਰੀ ਸਕਾਟ ਮੌਰਿਸਨ ਨੂੰ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ ਜੋ ਮੈਲਕਮ ਟਰਨਬੁਲ ਦੀ ਥਾਂ ਲੈਣਗੇ। ਅਹੁਦੇ ਤੋਂ ਹਟਾਏ ਗਏ ਮੌਜੂਦਾ ਪੀ. ਐੱਮ. ਮੈਲਕਮ ਟਰਨਬੁਲ ਦੇ ਕਰੀਬੀ ਰਹੇ ਸਕਾਟ ਮੌਰਿਸਨ ਪਾਰਟੀ ਅੰਦਰ ਹੋਈਆਂ ਚੋਣਾਂ 'ਚ 40 ਦੇ ਮੁਕਾਬਲੇ 45 ਵੋਟਾਂ ਨਾਲ ਜਿੱਤੇ। ਸਕਾਟ ਮੌਰਿਸਨ ਆਸਟਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ ਹੋਣਗੇ। ਟਰਨਬੁਲ ਦੀ ਇਕ ਹੋਰ ਸਹਿਯੋਗੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਵੀ ਇਸ ਅਹੁਦੇ ਲਈ ਦੌੜ 'ਚ ਸੀ ਪਰ

Typing Box

Typed Word 10:00
Copyright©punjabexamportal 2018