Reference Text

Time Left10:00
ਪ੍ਰਸਿੱਧ ਪੱਤਰਕਾਰ ਅਤੇ ਲੇਖਕ, ਕਾਲਮਨਵੀਸ ਕੁਲਦੀਪ ਨਈਅਰ ਦਾ ਅੱਜ ਦਿਹਾਂਤ ਹੋ ਗਿਆ। ਉਹ ੯੫ ਸਾਲਾਂ ਦੇ ਸਨ। ਉਨ੍ਹਾਂ ਨੇ ਪ੍ਰੈਸ ਦੀ ਆਜ਼ਾਦੀ ਅਤੇ ਨਾਗਰਿਕ ਸੁਤੰਤਰਤਾ ਲਈ ਮਜ਼ਬੂਤੀ ਨਾਲ ਲੜਾਈ ਲੜੀ। ਉਨ੍ਹਾਂ ਦੇ ਵੱਡੇ ਪੁੱਤਰ ਸੁਧੀਰ ਨਈਅਰ ਨੇ ਕਿਹਾ ਕਿ ਉਨ੍ਹਾਂ ਦਾ ਦਿਹਾਂਤ ਰਾਤ ੧੨:੩੦ ਵਜੇ ਐਸਕਾਰਟ ਹਸਪਤਾਲ ਵਿਖੇ ਹੋਇਆ। ਉਹ ਨਿਮੋਨੀਆ ਤੋਂ ਪੀੜਤ ਸਨ ਅਤੇ ਪਿਛਲੇ ਦਿਨਾਂ ਤੋਂ ਹਸਪਤਾਲ 'ਚ ਦਾਖ਼ਲ ਸਨ। ਉਹ ਆਪਣੇ ਪਿੱਛੇ ਸੁਪਤਨੀ ਭਾਰਤੀ ਨਈਅਰ ਦੋ ਬੇਟੇ ਸੁਧੀਰ ਤੇ ਰਾਜੀਵ ਅਤੇ ਪੋਤਾ ਕਾਰਤਿਕ, ਪੋਤੀਆਂ ਮੰਦਰਾ ਤੇ ਕਨਿਕਾ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਵਜੇ ਦੇ ਕਰੀਬ ਲੋਧੀ ਰੋਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਅਨੇਕਾਂ ਪ੍ਰਸਿੱਧ ਸ਼ਖ਼ਸੀਅਤਾਂ, ਨੇਤਾ, ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ, ਰਿਸ਼ਤੇਦਾਰ, ਪ੍ਰਸੰਸਕ ਅਤੇ ਹੋਰ ਲੋਕ ਵੱਡੀ ਗਿਣਤੀ 'ਚ ਪੁੱਜੇ ਹੋਏ ਸਨ। ਇਸ ਮੌਕੇ ਪੁੱਜਣ ਵਾਲਿਆਂ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਡੀ.ਰਾਜਾ (ਸੀ.ਪੀ.ਐਮ. ਨੇਤਾ), ਐਮ.ਜੇ.ਅਕਬਰ (ਕੇਂਦਰੀ ਮੰਤਰੀ) ਐਚ. ਐਸ. ਫੂਲਕਾ (ਸੀਨੀਅਰ ਵਕੀਲ), ਤਰਲੋਚਨ ਸਿੰਘ (ਸਾਬਕਾ ਸੰਸਦ ਮੈਂਬਰ), ਡਾ: ਜਸਪਾਲ ਸਿੰਘ (ਸਾਬਕਾ ਵੀ.ਸੀ. ਪੰਜਾਬੀ ਯੂਨੀ: ਪਟਿਆਲਾ), ਡਾ: ਹਰਸ਼ਵਰਧਨ (ਕੇਂਦਰੀ ਮੰਤਰੀ), ਅਸ਼ਵਨੀ ਚੋਪੜਾ (ਪੰਜਾਬ ਕੇਸਰੀ), ਸ਼ੈਲੀ ਸੁਰਾਬ (ਸਾਬਕਾ ਅਟਾਰਨੀ ਜਨਰਲ ਤੇ ਸੀਨੀਅਰ ਵਕੀਲ), ਨਲਿਨੀ ਸਿੰਘ (ਪ੍ਰਸਿੱਧ ਪੱਤਰਕਾਰ) ਸੁਆਮੀ ਅਗਨੀਵੇਸ਼ (ਸਮਾਜ ਸੇਵੀ), ਕਰਨ ਸਿੰਘ ਤੰਵਰ (ਬੀ.ਜੇ.ਪੀ. ਨੇਤਾ), ਨੀਤੀ ਆਯੋਗ ਦੇ ਪ੍ਰਧਾਨ ਅਮਿਤਾਬ ਕਾਂਤ, ਯੋਗੇਂਦਰ ਯਾਦਵ (ਸਵਰਾਜ ਇੰਡੀਆ ਦੇ), ਹਾਮਿਦ ਅਨਸਾਰੀ (ਸਾਬਕਾ ਉੱਪ-ਰਾਸ਼ਟਰਪਤੀ), ਅਨੰਦ ਕੁਮਾਰ ਤੇ ਅਜੀਤ ਝਾਅ (ਸਵਰਾਜ ਪਾਰਟੀ), ਕੁਲਦੀਪ ਨਈਅਰ ਦੇ ਪਰਿਵਾਰ ਦੇ ਮੈਂਬਰ ਤੇ ਰਿਸ਼ਤੇਦਾਰ, ਗੁਰਮੀਤ ਸਿੰਘ ਸ਼ੰਟੀ, (ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ), ਵੱਡੀ ਗਿਣਤੀ ਵਿਚ ਜੱਜ ਅਸ਼ਵਨੀ ਕੁਮਾਰ (ਕਾਂਗਰਸੀ ਨੇਤਾ) ਅਤੇ ਬਹੁਤ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਸਨ। ਕੁਲਦੀਪ ਨਈਅਰ ਨੂੰ ਐਮਰਜੈਂਸੀ ਦੌਰਾਨ ਸਰਕਾਰ ਦੇ ਖ਼ਿਲਾਫ਼ ਲੇਖ ਲਿਖਣ ਕਾਰਨ ਜੇਲ੍ਹ ਵੀ ਜਾਣਾ ਪਿਆ ਸੀ। ਸ੍ਰੀ ਨਈਅਰ ੧੯੯੬ ਵਿਚ ਸੰਯੁਕਤ ਰਾਸ਼ਟਰ ਲਈ ਭਾਰਤ ਦੇ ਪ੍ਰਤੀਨਿਧੀ ਮੰਡਲ ਦੇ ਮੈਂਬਰ ਵੀ ਰਹੇ ਅਤੇ ੧੯੯੦ ਵਿਚ ਉਨ੍ਹਾਂ ਨੂੰ ਗ੍ਰੇਟ ਬ੍ਰਿਟੇਨ ਵਿਚ ਨਿਯੁਕਤ ਕੀਤਾ ਗਿਆ ਸੀ। ਇਨ੍ਹਾਂ ਨੂੰ ਪੱਤਰਕਾਰਤਾ ਅਤੇ ਲਿਖਤਾਂ ਵਿਚ ਆਪਣੇ ਯੋਗਦਾਨ ਪ੍ਰਤੀ ੧੯੯੭ ਵਿਚ ਰਾਜ ਸਭਾ ਲਈ ਮਨੋਨੀਤ ਕੀਤਾ ਗਿਆ। ਇਨ੍ਹਾਂ ਨੇ ਅਖ਼ਬਾਰਾਂ ਲਈ ਸੰਪਾਦਕੀ ਅਤੇ ਅਨੇਕਾਂ ਲੇਖ ਵੀ ਲਿਖ ਕੇ ਨਾਮਣਾ ਖੱਟਿਆ। ਕੁਲਦੀਪ ਨਈਅਰ ਨੇ ਆਪਣੇ ਜੀਵਨ ਵਿਚ ਕਈ ਕਿਤਾਬਾਂ ਵੀ ਲਿਖੀਆਂ, ਜਿਨ੍ਹਾਂ ਵਿਚ ਇਨ੍ਹਾਂ ਦੀ ਆਤਮਕਥਾ ਦੀ ਕਾਫ਼ੀ ਚਰਚਾ ਹੋਈ ਜੋ ਕਿ ਅੰਗਰੇਜ਼ੀ ਵਿਚ ਛਪੀ ਸੀ ਅਤੇ ਬਾਅਦ ਵਿਚ ਇਸ ਦਾ ਹਿੰਦੀ ਵਿਚ ਅਨੁਵਾਦ ਕੀਤਾ ਗਿਆ ਸੀ। ਇਸੇ ਦੌਰਾਨ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ ਅਰਵਿੰਦ ਕੇਜਰੀਵਾਲ ਅਤੇ ਜੈ ਰਾਮ ਠਾਕੁਰ ਨੇ ਵੀ ਕੁਲਦੀਪ ਨਈਅਰ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਸਿੱਧ ਪੱਤਰਕਾਰ ਅਤੇ ਲੇਖਕ, ਕਾਲਮਨਵੀਸ ਕੁਲਦੀਪ ਨਈਅਰ ਦਾ ਅੱਜ ਦਿਹਾਂਤ ਹੋ ਗਿਆ। ਉਹ ੯੫ ਸਾਲਾਂ ਦੇ ਸਨ। ਉਨ੍ਹਾਂ ਨੇ ਪ੍ਰੈਸ ਦੀ ਆਜ਼ਾਦੀ ਅਤੇ ਨਾਗਰਿਕ ਸੁਤੰਤਰਤਾ ਲਈ ਮਜ਼ਬੂਤੀ ਨਾਲ ਲੜਾਈ ਲੜੀ। ਉਨ੍ਹਾਂ ਦੇ ਵੱਡੇ ਪੁੱਤਰ ਸੁਧੀਰ ਨਈਅਰ ਨੇ ਕਿਹਾ ਕਿ ਉਨ੍ਹਾਂ ਦਾ ਦਿਹਾਂਤ ਰਾਤ ੧੨:੩੦ ਵਜੇ ਐਸਕਾਰਟ ਹਸਪਤਾਲ ਵਿਖੇ ਹੋਇਆ। ਉਹ ਨਿਮੋਨੀਆ ਤੋਂ ਪੀੜਤ ਸਨ ਅਤੇ ਪਿਛਲੇ ਦਿਨਾਂ ਤੋਂ ਹਸਪਤਾਲ 'ਚ ਦਾਖ਼ਲ ਸਨ। ਉਹ ਆਪਣੇ

Typing Box

Typed Word 10:00
Copyright©punjabexamportal 2018