Reference Text

Time Left10:00
ਸੰਦੇਸ਼ ਦੇ ਮੂਲ ਸਰੋਤ ਦਾ ਪਤਾ ਲਗਾਉਣ ਲਈ ਸਾਫ਼ਟਵੇਅਰ ਤਿਆਰ ਕਰਨ ਸਬੰਧੀ ਭਾਰਤ ਦੀ ਮੰਗ ਨੂੰ ਵੱਟਸਐਪ ਨੇ ਖ਼ਾਰਜ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਸੰਦੇਸ਼ ਭੇਜਣ ਵਾਲੇ ਦੀ ਨਿੱਜਤਾ 'ਤੇ ਮਾੜਾ ਪ੍ਰਭਾਵ ਪਵੇਗਾ ਅਤੇ ਇਸ ਤਰ੍ਹਾਂ ਕਰਨ ਨਾਲ ਇਸ ਦੀ ਦੁਰਵਰਤੋਂ ਦੀ ਹੋਰ ਸੰਭਾਵਨਾ ਪੈਦਾ ਹੋਵੇਗੀ। ਬੁਲਾਰੇ ਨੇ ਕਿਹਾ, 'ਸਾਡਾ ਧਿਆਨ ਭਾਰਤ ਵਿੱਚ ਦੂਜਿਆਂ ਨਾਲ ਮਿਲ ਕੇ ਕੰਮ ਕਰਨਾ ਅਤੇ ਲੋਕਾਂ ਨੂੰ ਗਲਤ ਸੂਚਨਾਵਾਂ ਬਾਰੇ ਸਿੱਖਿਅਤ ਕਰਨ 'ਤੇ ਹੈ। ਇਸ ਜ਼ਰੀਏ ਅਸੀਂ ਲੋਕਾਂ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਾਂ। ਕੰਪਨੀ ਦਾ ਕਹਿਣਾ ਹੈ ਕਿ ਇਸ ਪਲੇਟਫਾਰਮ ਨੂੰ ਲੋਕ ਹਰ ਤਰ੍ਹਾਂ ਦੇ ਸੰਵੇਦਨਸ਼ੀਲ ਸੰਵਾਦ ਲਈ ਵਰਤਦੇ ਹਨ। ਸਰਕਾਰ ਦਾ ਉਦੇਸ਼ ਵੱਟਸਐਪ ਤੋਂ ਮੂਲ ਸੰਦੇਸ਼ ਦੀ ਜਾਣਕਾਰੀ ਲੈਣਾ ਸੀ ਜਿਸ ਤਹਿਤ ਗਲਤ ਅਫ਼ਵਾਹਾਂ ਫੈਲਾ ਕੇ ਲੋਕਾਂ ਨੂੰ ਭੜਕਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਅਪਰਾਧ ਕਰਨ ਲਈ ਉਕਸਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਸ ਤਹਿਤ ਫਰਜ਼ੀ ਸੂਚਨਾਵਾਂ ਤੋਂ ਦੇਸ਼ ਵਿੱਚ ਭੀੜ ਵੱਲੋਂ ਕੀਤੀ ਕੁੱਟਮਾਰ ਕਾਰਨ ਹੱਤਿਆਵਾਂ ਦੀਆਂ ਘਟਨਾਵਾਂ ਵਾਪਰੀਆਂ ਹਨ। ਵੱਟਸਐਪ ਦੇ ਮੁਖੀ ਕਿ੍ਸ ਡੇਨੀਅਲਜ਼ ਇਸ ਹਫਤੇ ਸੂਚਨਾ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਮਿਲੇ ਸੀ। ਪ੍ਰਸਾਦ ਨੇ ਪੈ੍ਸ ਨੂੰ ਕਿਹਾ ਸੀ ਕਿ ਸਰਕਾਰ ਨੇ ਵੱਟਸਐਪ ਨੂੰ ਸਥਾਨਕ ਕਾਰਪੋਰੇਟ ਇਕਾਈ ਬਣਾਉਣ ਅਤੇ ਜਾਅਲੀ ਸੰਦੇਸ਼ ਦੇ ਮੂਲ ਸਰੋਤ ਦਾ ਪਤਾ ਲਗਾਉਣ ਲਈ ਸਾਫ਼ਟਵੇਅਰ ਵਿਕਸਤ ਕਰਨ ਲਈ ਕਿਹਾ ਹੈ। ਕੇਂਦਰੀ ਮਨੁੱਖੀ ਸੋਮੇ ਮੰਤਰਾਲੇ ਤੇ ਯੂਜੀਸੀ ਦੀਆਂ ਹਦਾਇਤਾਂ ਮੁਤਾਬਕ ਸਾਰੀਆਂ ਯੂਨੀਵਰਸਿਟੀਆਂ 'ਚ ਜੰਕ ਫੂਡ 'ਤੇ ਰੋਕ ਲਾਉਣ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਯੂਨੀਵਰਸਿਟੀ 'ਚ ਫਾਸਟ ਫੂਡ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਯੂਜੀਸੀ ਵੱਲੋਂ ਸਾਰੀਆਂ ਯੂਨੀਵਰਸਿਟੀਆਂ ਦੇ ਵੀਸੀਜ਼ ਨੂੰ ਕਿਹਾ ਗਿਆ ਹੈ ਕਿ ਉਹ ਯੂਨੀਵਰਸਿਟੀ ਕੈਂਪਸਾਂ ਅੰਦਰ ਕਿਸੇ ਵੀ ਤਰ੍ਹਾਂ ਦੇ ਜੰਕ ਫੂਡ ਦੀ ਵਿਕਰੀ ਰੋਕਣਾ ਯਕੀਨੀ ਬਣਾਉਣ, ਕਿਉਂਕਿ ਨੌਜਵਾਨ ਮੋਟਾਪੇ ਦੇ ਸ਼ਿਕਾਰ ਹੋ ਰਹੇ ਹਨ ਤੇ ਉਨ੍ਹਾਂ ਦੀ ਸਿਹਤ ਲਈ ਇਹ ਚੀਜ਼ਾਂ ਨੁਕਸਾਨਦਾਇਕ ਹਨ। ਡੀਐੱਸਡਬਲਿਊ (ਵਿਮੈਨ) ਪ੍ਰੋ. ਨੀਨਾ ਕਪਲਾਸ਼ ਨੇ ਅੱਜ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੇ ਪਹਿਲਾਂ ਹੀ ਆਪਣੇ ਇੱਥੇ ਇਹ ਨਿਰਦੇਸ਼ ਲਾਗੂ ਕਰ ਰੱਖੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕੰਟੀਨ ਜਾਂ ਹੋਸਟਲ 'ਚ ਜੰਕ ਫੂਡ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਡਾਈਟੀਸ਼ੀਅਨ ਏਕਤਾ ਬਜਾਜ ਦੀ ਸਲਾਹ ਤੋਂ ਬਾਅਦ ਹੀ ਬੱਚਿਆਂ ਲਈ ਖੁਰਾਕੀ ਵਸਤਾਂ ਦੀ ਸੂਚੀ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਤੇ ਖਾਣ ਪੀਣ ਦੀਆਂ ਆਦਤਾਂ ਬਦਲਣ ਸਬੰਧੀ ਸਭ ਤੋਂ ਪਹਿਲਾਂ ਲੜਕੀਆਂ ਦੇ ਹੋਸਟਲਾਂ ਵਿੱਚ ਲੈਕਚਰ ਤੇ ਜਾਗਰੂਕਤਾ ਸਮਾਗਮ ਕੀਤੇ ਜਾਣਗੇ ਤਾਂ ਜੋ ਉਹ ਸਿਹਤਮੰਦ ਵਸਤਾਂ ਖਾਣੀਆਂ ਸ਼ੁਰੂ ਕਰ ਦੇਣ। ਡੀਐੱਸਡਬਲਿਊ ਪ੍ਰੋ. ਇਮੈਨੁਅਲ ਨਾਹਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ 'ਚ ਪਹਿਲਾਂ ਹੀ ਯੂਜੀਸੀ ਦੇ ਹੁਕਮ ਲਾਗੂ ਹਨ, ਪਰ ਫਿਰ ਤੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ। ਸੰਦੇਸ਼ ਦੇ ਮੂਲ ਸਰੋਤ ਦਾ ਪਤਾ ਲਗਾਉਣ ਲਈ ਸਾਫ਼ਟਵੇਅਰ ਤਿਆਰ ਕਰਨ ਸਬੰਧੀ ਭਾਰਤ ਦੀ ਮੰਗ ਨੂੰ ਵੱਟਸਐਪ ਨੇ ਖ਼ਾਰਜ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਸੰਦੇਸ਼ ਭੇਜਣ ਵਾਲੇ ਦੀ ਨਿੱਜਤਾ 'ਤੇ ਮਾੜਾ ਪ੍ਰਭਾਵ ਪਵੇਗਾ ਅਤੇ ਇਸ ਤਰ੍ਹਾਂ ਕਰਨ ਨਾਲ ਇਸ ਦੀ ਦੁਰਵਰਤੋਂ ਦੀ ਹੋਰ ਸੰਭਾਵਨਾ ਪੈਦਾ ਹੋਵੇਗੀ। ਬੁਲਾਰੇ ਨੇ ਕਿਹਾ, 'ਸਾਡਾ ਧਿਆਨ

Typing Box

Typed Word 10:00
Copyright©punjabexamportal 2018