Reference Text

Time Left10:00
ਪਾਣੀਪਤ ਦੀ ਲੜਾਈ ਵਿੱਚ ਬਾਬਰ ਨੇ ਜਿੱਤ ਜਰੂਰ ਪ੍ਰਾਪਤ ਕਰ ਲਈ ਸੀ ਪਰੰਤੂ ਉਸਦਾ ਅਜੇ ਭਾਰਤ 'ਤੇ ਕਬਜ਼ਾ ਨਹੀਂ ਹੋਇਆ ਸੀ। ਉੱਤਰੀ ਭਾਰਤ ਵਿੱਚ ਉਸਦੇ ਰਾਹ ਵਿੱਚ ਸਭ ਤੋਂ ਵੱਡੀ ਰੋਕ ਮੇਵਾਡ਼ ਦਾ ਰਾਣਾ ਸਾਂਗਾ ਸੀ। ਰਾਣਾ ਸਾਂਗਾ ਇੱਕ ਵੀਰ ਯੋਧਾ ਸੀ, ਉਸਦੀ ਸੈਨਿਕ ਸ਼ਕਤੀ ਵੀ ਅਸੀਮ ਸੀ। ਉਂਞ ਵੀ ਬਾਬਰ ਅਤੇ ਰਾਣਾ ਸਾਂਗਾ ਇੱਕ-ਦੂਜੇ ਦੇ ਦੁਸ਼ਮਣ ਬਣ ਚੁੱਕੇ ਸਨ, ਕਿਉਂਕਿ ਰਾਣਾ ਸਾਂਗਾ ਨੇ ਪਾਣੀਪਤ ਦੀ ਲੜਾਈ ਵਿੱਚ ਬਾਬਰ ਦੀ ਸਹਾਇਤਾ ਨਹੀਂ ਕੀਤੀ। ਇਸ ਲਈ ਦੋਹਾਂ ਵਿੱਚ ਯੁੱਧ ਅਟੱਲ ਸੀ। ਬਾਬਰ ਆਪਣੀਆਂ ਸੈਨਾਵਾਂ ਲੈ ਕੇ ਕਨਵਾਹ ਦੇ ਮੈਦਾਨ ਵਿੱਚ ਡਟਿਆ। ਰਾਣਾ ਸਾਂਗਾ ਨਾਲ ਸੁਲਤਾਨ ਮਹਿਮੂਦ ਅਤੇ ਹਸਨ ਖ਼ਾਂ ਮੇਵਾਤੀ ਵੀ ਰਲੇ ਸਨ। ਇਸ ਤਰ੍ਹਾਂ ਉਸਦੇ ਸੈਨਿਕਾਂ ਦੀ ਸੰਖਿਆ ਬਾਬਰ ਦੇ ਸੈਨਿਕਾਂ ਤੋਂ ਕਿਤੇ ਜਿਆਦਾ ਹੋ ਗਈ ਸੀ। ਅਜੇ ਤੱਕ ਬਾਬਰ ਨੇ ਮੰਗੋਲਾਂ, ਉਜ਼ਬੇਗਾਂ ਅਤੇ ਅਫ਼ਗਾਨਾਂ ਨਾਲ ਹੀ ਯੁੱਧ ਲਡ਼ੇ ਸਨ। ਪਰੰਤੂ ਹੁਣ ਉਸਦੇ ਨੇ ਵੀਰ ਰਾਜਪੂਤਾਂ ਦਾ ਸਾਹਮਣਾ ਕਰਨਾ ਸੀ ਜੋ ਜਾਨ ਤੋਂ ਵੱਧ ਸਨਮਾਨ ਨੂੰ ਥਾਂ ਦਿੰਦੇ ਸਨ। ਜਦੋਂ ਮੁਗਲ ਸੈਨਿਕਾਂ ਨੇ ਰਾਜਪੂਤਾਂ ਦੀ ਵੀਰਤਾ ਦੇ ਚਰਚੇ ਸੁਣੇ ਤਾਂ ਉਹ ਹੌਂਸਲਾ ਖੋ ਬੈਠੇ। ਉਹਨੀਂ ਦਿਨੀਂ ਕਾਬਲ ਤੋਂ ਮੁਹੰਮਦ ਸ਼ਰੀਫ਼ ਨਾਂ ਦਾ ਇੱਕ ਜੋਤਸ਼ੀ ਭਾਰਤ ਆਇਆ। ਉਸਨੇ ਇਹ ਭਵਿੱਖਬਾਣੀ ਕੀਤੀ ਕਿ ਰਾਣਾ ਸਾਂਗਾ ਦੇ ਵਿਰੁੱਧ ਯੁੱਧ ਵਿੱਚ ਬਾਬਰ ਦੀ ਹਾਰ ਹੋਵੇਗੀ। ਇਸ ਨਾਲ ਮੁਗਲ ਸੈਨਿਕ ਹੋਰ ਵੀ ਹੌਂਸਲਾ ਢਾ ਗਏ। ਉਹਨੀਂ ਦਿਨੀਂ ਸੀਕਰੀ ਨਾਂਮਕ ਸਥਾਨ 'ਤੇ ਰਾਜਪੂਤਾਂ ਨੇ ਮੁਸਲਮਾਨਾਂ ਨੂੰ ਹਰਾ ਦਿੱਤਾ। ਮੁਗਲ ਸੈਨਿਕਾਂ ਨੂੰ ਹੁਣ ਵਿਸ਼ਵਾਸ਼ ਹੋ ਗਿਆ ਕਿ ਮੁਹੰਮਦ ਦੀ ਭਵਿੱਖਬਾਣੀ ਸੱਚੀ ਸਿੱਧ ਹੋ ਕੇ ਰਹੇਗੀ। ਪਰੰਤੂ ਬਾਬਰ ਨੇ ਆਪਣੇ ਸੈਨਿਕਾਂ ਨੂੰ ਇਸਲਾਮ ਦੇ ਨਾਂਮ 'ਤੇ ਲਡ਼ਨ ਲਈ ਪ੍ਰੇਰਿਤ ਕੀਤਾ। ਬਾਬਰ ਨੇ ਆਪ ਸ਼ਰਾਬ ਨੂੰ ਕਦੇ ਨਾ ਛੂਹਣ ਦੀ ਕਸਮ ਖਾਦ੍ਹੀ। ਉਸਨੇ ਸ਼ਰਾਬ ਦੇ ਸਾਰੇ ਬਰਤਨ ਭਣਵਾ ਸੁੱਟੇ। ਨਾਲ ਹੀ ਉਸਨੇ ਮੁਸਲਮਾਨਾਂ ਤੋਂ ਤਮਗਾ ਨਾਂਮਕ ਕਰ ਲੈਣਾ ਬੰਦ ਕਰ ਦਿੱਤਾ। ਉਸਦੀ ਪ੍ਰਾਰਥਨਾ ਦਾ ਸੈਨਿਕਾਂ 'ਤੇ ਪੂਰਾ ਅਸਰ ਹੋਇਆ ਅਤੇ ਉਹ ਯੁੱਧ ਵਿੱਚ ਮਰ ਮਿਟਣ ਲਈ ਤਿਆਰ ਹੋ ਗਏ। ੧੭ ਮਾਰਚ, ੧੫੨੭ ਨੂੰ ਠੀਕ ਵਜੇ ਦੇ ਲਗਭਗ ਮੁਗਲ ਅਤੇ ਰਾਜਪੂਤ ਸੈਨਾਵਾਂ ਕਨਵਾਹ ਦੇ ਰਣਖੇਤਰ ਵਿੱਚ ਆਪਸ ਵਿੱਚ ਭਿਡ਼ ਪਈਆਂ। ਇਸ ਯੁੱਧ ਵਿੱਚ ਵੀ ਬਾਬਰ ਨੇ ਆਪਣੀ ਸੈਨਾ ਦਾ ਸੰਗਠਨ ਪਾਣੀਪਤ ਦੀ ਲੜਾਈ ਵਾਂਗ ਰੱਖਿਆ। ਦੂਜੇ ਪਾਸੇ ਰਾਣਾ ਸਾਂਗਾ ਦੀ ਸੈਨਾ ਲੱਖ ਦੇ ਲਗਭਗ ਸੀ। ਇਸ ਵਿੱਚ ਰਾਜਪੂਤ, ਮਹਿਮੂਦ ਲੋਧੀ ਅਤੇ ਹਸਨ ਖ਼ਾਂ ਮੇਵਾਤੀ ਦੀਆਂ ਸੈਨਾਵਾਂ ਸ਼ਾਮਿਲ ਸਨ। ਕਿਹਾ ਜਾਂਦਾ ਹੈ ਕਿ ਕੇਵਲ ਭੀਲਸਾ ਦੇ ਸਰਦਾਰ ਹੀ ਇਸ ਯੁੱਧ ਵਿੱਚ ੩੦,੦੦੦ ਘੋਡ਼ੇ ਲਿਆਏ ਸਨ। ਇਹ ਸਾਰੀ ਸੈਨਾ ਚਾਰ ਭਾਗਾਂ ਵਿੱਚ ਵੰਡੀ ਹੋਈ ਸੀ। ਯੁੱਧ ਦਾ ਆਰੰਭ ਰਾਜਪੂਤਾਂ ਨੇ ਕੀਤਾ। ਉਨ੍ਹਾਂ ਨੇ ਬਾਬਰ ਦੇ ਸੱਜੇ ਪਾਸੇ ਤੇ ਹਮਲਾ ਕੀਤਾ। ਕੁਝ ਸਮੇਂ ਲਈ ਅਜਿਹਾ ਪ੍ਰਤੀਤ ਹੋਣ ਲੱਗਾ ਕਿ ਰਾਜਪੂਤਾਂ ਦੀ ਜਿੱਤ ਹੋਵੇਗੀ। ਪਰੰਤੂ ਉਸਤਾਦ ਅਲੀ ਦੇ ਤੋਪਖਾਨੇ ਦੇ ਗੋਲਿਆਂ ਨੇ ਉਨ੍ਹਾਂ ਵਿੱਚ ਹਫੜਾ-ਦਫਡ਼ੀ ਮਚਾ ਦਿੱਤੀ। ਤੋਪਾਂ ਦੇ ਵਾਰ ਤੋਂ ਬਚਣ ਲਈ ਦੁਸ਼ਮਣ ਦੇ ਸੈਨਿਕ ਸਾਰੀਆਂ ਦਿਸ਼ਾਵਾਂ ਵਿੱਚ ਨੱਠ ਗਏ। ਰਾਣਾ ਸਾਂਗਾ ਵੀ ਜਖ਼ਮੀ ਹੋ ਕੇ ਰਣ-ਖੇਤਰ ਵਿੱਚੋਂ ਭੱਜ ਗਿਆ। ਇਸ ਤਰ੍ਹਾਂ ਬਾਬਰ ਜੇਤੂ ਰਿਹਾ। ਪਾਣੀਪਤ ਦੀ ਲੜਾਈ ਵਿੱਚ ਬਾਬਰ

Typing Box

Typed Word 10:00
Copyright©punjabexamportal 2018