Reference Text

Time Left10:00
ਭੂਚਾਲ ਆਉਣ ਬਾਰੇ ਭਵਿੱਖਬਾਣੀ ਪੱਕੇ ਤੌਰ 'ਤੇ ਕਰਨ ਦੇ ਅਜੇ ਕੋਈ ਸਾਧਨ ਨਹੀਂ ਹਨ ਪਰ ਕੁਝ ਸੰਕੇਤ ਪਿਛਲੇ ਸਮੇਂ ਅੰਦਰ ਭੂਚਾਲ ਆਉਣ ਤੋਂ ਪਹਿਲਾਂ ਸਥਾਨਕ ਲੋਕਾਂ ਦੁਆਰਾ ਦੇਖੇ ਗਏ ਹਨ। ਇਸ ਤਰ੍ਹਾਂ ਆਉਣ ਵਾਲੇ ਸਮੇਂ ਅੰਦਰ ਵੀ ਇਹੋ ਜਿਹੇ ਭੂਚਾਲ ਆਉਣ ਦੇ ਸੰਕੇਤ ਦਿਖਾਈ ਦੇ ਸਕਦੇ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਚੌਕੰਨੇ ਕੀਤਾ ਜਾ ਸਕਦਾ ਹੈ। ਸੰਨ ੧੯੭੬ ਵਿੱਚ ਚੀਨ ਦੇ ਤਾਨਗਛਾਨ ਇਲਾਕੇ ਵਿੱਚ ਭੂਚਾਲ ਆਇਆ ਸੀ, ਜਿਸ ਵਿੱਚ ੬,੫੦,੦੦੦ ਲੋਕ ਮਾਰੇ ਗਏ ਸਨ। ਉਸ ਭੂਚਾਲ ਦੇ ਆਉਣ ਤੋਂ ਪਹਿਲਾਂ ਲੋਕਾਂ ਨੇ ਜ਼ਮੀਨ ਅੰਦਰ ਕੁਝ ਅਸਾਧਾਰਨ ਹਰਕਤਾਂ ਦੇਖੀਆਂ, ਜਿਵੇਂਕਿ ਉਸ ਇਲਾਕੇ ਦੇ ਸਾਰੇ ਖੂਹਾਂ ਦਾ ਪਾਣੀ ਉੱਪਰ ਅਤੇ ਥੱਲੇ ਨੂੰ ਚੜ੍ਹਦਾ-ਉਤਰਦਾ, ਬਿਨਾਂ ਰੁਕਾਵਟ, ਦਿਨ ਵਿੱਚ ਕਈ ਵਾਰੀ ਹੁੰਦਾ ਦੇਖਿਆ ਗਿਆ ਸੀ। ਉਥੇ ਦੀ ਜ਼ਮੀਨ ਦੇ ਉੱਪਰ ਵਾਲੀ ਪਪੜੀ ਉੱਪਰ ਕਈ ਤਰ੍ਹਾਂ ਦੀ ਹਿਲ-ਜੁਲ ਨਜ਼ਰ ਰਹੀ ਸੀ। ਜੇਕਰ ਇਸ ਅਸਾਧਾਰਨ ਹਰਕਤ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਤਾਂ ਕਾਫੀ ਨੁਕਸਾਨ ਹੋਣ ਤੋਂ ਬਚ ਸਕਦਾ ਸੀ। ਇਸੇ ਤਰ੍ਹਾਂ ਤਾਨਗਛਾਨ ਇਲਾਕੇ ਦੇ ਭੂਚਾਲ ਤੋਂ ਇੱਕ ਸਾਲ ਪਹਿਲਾਂ ਚੀਨ ਦੇ ਦੂਸਰੇ ਸ਼ਹਿਰ ਹਰਮੀਚੇਨਗ ਵਿੱਚ ਭੂਚਾਲ ਆਇਆ ਸੀ, ਜਿਸ ਦੀ ਚਿਤਾਵਨੀ ਸੀਅਸਮਿਕ ਵਾਰਨਿੰਗ ਨੇ ਦੇ ਦਿੱਤੀ ਸੀ ਅਤੇ ਸਾਰਾ ਸ਼ਹਿਰ ਖਾਲੀ ਕਰ ਦਿੱਤਾ ਗਿਆ ਸੀ ਅਤੇ ਭੂਚਾਲ ਆਉਣ ਨਾਲ ਨੁਕਸਾਨ ਮਾਮੂਲੀ ਜਿਹਾ ਹੀ ਹੋਇਆ ਸੀ। ਸੰਨ ੧੯੩੫ ਵਿੱਚ ਕੈਲੀਫੋਰਨੀਆ ਦੇ ਸੀਸਮੋਲੋਜਿਸਟ ਚਾਰਲਸ ਰਿਚਟੇਰ ਅਤੇ ਬੇਨੋ ਗੁਟੇਨਬੇਰਮ ਨੇ ਰਿਕਟਰ ਸਕੇਲ ਬਣਾਈ ਸੀ, ਜਿਹੜੀ ਇਹ ਮਿਣਦੀ ਅਤੇ ਦੱਸਦੀ ਹੈ ਕਿ ਭੂਚਾਲ ਦੇ ਝਟਕੇ ਦੀ ਤੀਬਰਤਾ ਕਿੰਨੀ ਸੀ ਅਤੇ ਇਸ ਦਾ ਕੇਂਦਰ ਕਿੱਥੇ ਹੈ। ਜੋ ਭੂਚਾਲ ਨਾਲ ਮਹਿਕਮਾ ਸੰਬੰਧ ਰੱਖਦਾ ਹੈ, ਉਸ ਨੂੰ ਸੀਸਮਲੋਗ੍ਰਾਫ ਕਹਿੰਦੇ ਹਨ। ਇਸ ਯੰਤਰ ਰਾਹੀਂ ਇਹ ਪਤਾ ਲੱਗਦਾ ਹੈ ਕਿ ਭੂਚਾਲ ਦੀ ਗਤੀ ਕੀ ਸੀ ਜੋ ਇਸ ਤਰ੍ਹਾਂ ਪੜ੍ਹੀ ਜਾ ਸਕਦੀ ਹੈ। ਚਾਰਲਸ ਰਿਚਟੇਰ ਜਿਸ ਨੇ ਭੂਚਾਲ ਮਾਪਣ ਵਾਲੀ ਸਕੇਲ ਰਿਕਟੇਰ ਸਕੇਲ ਬਣਾਈ ਹੈ, ਉਨ੍ਹਾਂ ਨੇ ਕਿਹਾ ਹੈ ਕਿ ਸਿਰਫ ਭੂਚਾਲ ਬਾਰੇ ਭਵਿੱਖਬਾਣੀ ਕਰਨਾ ਇੱਕ ਬਹੁਤ ਵੱਡੀ ਗਲਤੀ ਹੋਵੇਗੀ। ਭਵਿੱਖਬਾਣੀ ਕੀੜੀਆਂ, ਸੱਪ ਅਤੇ ਚੂਹੇ, ਭੁਚਾਲ ਆਉਣ ਤੋਂ ਕਈ ਘੰਟੇ ਪਹਿਲਾਂ ਆਪਣੀਆਂ ਖੁੱਡਾਂ ਤੋਂ ਬਾਹਰ ਜਾਂਦੇ ਹਨ ਸੱਪ ਜਿੱਥੇ ਭੁਚਾਲ ਤੋਂ ਪਹਿਲਾਂ ਦੀ ਬਲਹੀਣ ਕੰਬਣੀ ਨੂੰ ਮਹਿਸੂਸ ਕਰ ਲੈਂਦੇ ਹਨ, ਉਥੇ ਭੁਚਾਲ ਤੋਂ ਪਹਿਲਾਂ ਖ਼ਾਰਜ ਹੋਣ ਵਾਲੀਆਂ ਹਾਈਡ੍ਰੋਕਾਬਰਨ ਗੈਸਾਂ ਨੂੰ ਸੂੰਘ ਲੈਣ ਦੀ ਸ਼ਕਤੀ ਵੀ ਰੱਖਦੇ ਹਨ। ਭੁਚਾਲ ਆਉਣ ਤੋਂ ਪਹਿਲਾਂ ਕੁੱਤੇ ਭੌਕਣ ਲਗਦੇ ਹਨ ਅਤੇ ਕਈ ਵਾਰ ਉਹ ਏਨੇ ਭੌਕਦੇ ਹਨ ਕਿ ਉਨ੍ਹਾਂ ਨੂੰ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਉਹ ਭੁਚਾਲ ਤੋਂ ਪਹਿਲਾਂ ਧਰਤੀ 'ਚੋਂ ਨਿਕਲਣ ਵਾਲੀਆਂ ਅਲਟ੍ਰਾਸਾਨਿਕ ਵੇਵਜ਼ ਨੂੰ ਸੁਣ ਕੇ ਉਤੇਜਿਤ ਹੋ ਜਾਂਦੇ ਹਨ ਭੁਚਾਲ ਆਉਣ ਤੋਂ ਕਈ ਘੰਟੇ ਪਹਿਲਾਂ ਕੁੱਤੇ ਬੇਚੈਨੀ ਅਨੁਭਵ ਕਰਦੇ ਹਨ ਭੂਚਾਲ ਆਉਣ ਬਾਰੇ ਭਵਿੱਖਬਾਣੀ ਪੱਕੇ ਤੌਰ 'ਤੇ ਕਰਨ ਦੇ ਅਜੇ ਕੋਈ ਸਾਧਨ ਨਹੀਂ ਹਨ ਪਰ ਕੁਝ ਸੰਕੇਤ ਪਿਛਲੇ ਸਮੇਂ ਅੰਦਰ ਭੂਚਾਲ ਆਉਣ ਤੋਂ ਪਹਿਲਾਂ ਸਥਾਨਕ ਲੋਕਾਂ ਦੁਆਰਾ ਦੇਖੇ ਗਏ ਹਨ। ਇਸ ਤਰ੍ਹਾਂ ਆਉਣ ਵਾਲੇ ਸਮੇਂ ਅੰਦਰ ਵੀ ਇਹੋ ਜਿਹੇ ਭੂਚਾਲ ਆਉਣ ਦੇ ਸੰਕੇਤ ਦਿਖਾਈ ਦੇ ਸਕਦੇ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਚੌਕੰਨੇ ਕੀਤਾ ਜਾ ਸਕਦਾ ਹੈ। ਸੰਨ ੧੯੭੬

Typing Box

Typed Word 10:00
Copyright©punjabexamportal 2018