Reference Text

Time Left10:00
ਨਾਭਾ ਦੇ ਨਗਰ ਕੌਂਸਲਰ ਬਬਲੂ ਖੋਰਾ ਦੇ ੫੫ ਸਾਲਾ ਸਹੁਰਾ ਜਸਮੇਲ ਸਿੰਘ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫ਼ੋਰਡ 'ਚ ਆਪਣੇ ਹੀ ਘਰ 'ਚ ਹੋਏ ਇੱਕ ਜ਼ਬਰਦਸਤ ਧਮਾਕੇ ਦੌਰਾਨ ਮਾਰੇ ਗਏ ਹਨ। ਜਸਮੇਲ ਸਿੰਘ ਵੀ ਨਾਭਾ ਦੇ ਹੀ ਜੰਮਪਲ਼ ਹਨ। ਇਹ ਘਟਨਾ ਵੀਰਵਾਰ ਸ਼ਾਮ ਦੀ ਹੈ ਪਰ ਇਸ ਬਾਰੇ ਰਿਪੋਰਟ ਰਤਾ ਪੱਛੜ ਕੇ ਮਿਲ ਸਕੀ ਹੈ। ਇਹ ਪਰਿਵਾਰ ਪਿਛਲੇ ੩੦ ਵਰ੍ਹਿਆਂ ਤੋਂ ਕੈਨੇਡਾ 'ਚ ਸੈਟਲ ਹੈ ਤੇ ਸਾਰੇ ਪਰਿਵਾਰਕ ਮੈਂਬਰ ਜਸਮੇਲ ਸਿੰਘ ਦੀ ਛੋਟੀ ਭੈਦ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਇਹ ਵਿਆਹ ਆਉਂਦੀ ੧੮ ਅਗਸਤ ਨੂੰ ਹੋਣਾ ਤੈਅ ਹੋਇਆ ਸੀ। ਘਰ ਅੰਦਰ ਹੋਏ ਧਮਾਕੇ 'ਚ ਉੱਥੇ ਮੌਜੂਦ ਛੇ ਹੋਰ ਬਾਲਗ਼ ਤੇ ਦੋ ਬੱਚੇ ਵਾਲ-ਵਾਲ ਬਚ ਗਏ ਹਨ। ਕੌਂਸਲਰ ਬਬਲੂ ਖੋਰਾ ਨੇ ਦੱਸਿਆ ਕਿ ਘਰ 'ਚ ਇੱਕ ਧਾਰਮਿਕ ਸਮਾਰੋਹ ਚੱਲ ਰਿਹਾ ਸੀ ਤੇ ਉਸ ਦੇ ਸੰਪੰਨ ਹੋਣ ਤੋਂ ਬਾਅਦ ਜਸਮੇਲ ਸਿੰਘ ਰਤਾ ਗੈਰੇਜ ਵੱਲ ਗਏ ਸਨ, ਜਿੱਥੇ ਧਮਾਕਾ ਹੋਇਆ। ਲਗਭਗ ੧੪ ਹਜ਼ਾਰ ਕਰੋੜ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘੁਟਾਲੇ ਦਾ ਦੋਸ਼ੀ ਨੀਰਵ ਮੋਦੀ ਇੰਗਲੈਂਡ ਹੈ। ਸੀਬੀਆਈ ਨੇ ਕਿਹਾ ਕਿ ਨੀਰਵ ਮੋਦੀ ਦੇ ਇੰਗਲੈਂਡ ਹੋਣ ਦੀ ਪੁਸ਼ਟੀ ਇੰਗਲੈਂਡ ਸਰਕਾਰ ਨੇ ਕੀਤੀ ਹੈ। ਨਾਲ ਹੀ ਭਾਰਤੀ ਜਾਂਚ ਏਜੰਸੀ ਨੇ ਹਵਾਲਗੀ ਦੀ ਅਪੀਲ ਵੀ ਸੌਂਪੀ ਹੈ। ਇਸੇ ਮਹੀਨੇ ਲੰਡਨ ਭਾਰਤੀ ਹਾਈ ਕਮਿਸ਼ਨ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਵਾਲਗੀ ਅਪੀਲ ਨਾਲ ਸਬੰਧਤ ਦਸਤਾਵੇਜ਼ ਇੰਗਲੈਂਡ ਦੇ ਕੇਂਦਰੀ ਅਥਾਰਿਟੀ ਨੂੰ ਸੌਂਪੇ ਸਨ। ਇੰਗਲੈਂਡ ਦੇ ਹਵਾਲਗੀ ਕਾਨੂੰਨ ੨੦੦੩ ਤਹਿਤ ਭਾਰਤ ਸੂਚੀ ਦੋ ਆਉਂਦਾ ਹੈ। ਇਸ ਵਿਚ ਇੰਗਲੈਂਡ ਦੀ ਅਦਾਲਤ ਤੋਂ ਇਲਾਵਾ ਦੇਸ਼ ਦੇ ਗ੍ਰਹਿ ਮੰਤਰੀ ਦੀ ਮਨਜ਼ੂਰੀ ਦੀ ਵੀ ਲੋੜ ਹੁੰਦੀ ਹੈ¡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੇ ਨਵੇਂ ਬਣੇ ਪ੍ਰਧਾਨ ਮੰਤਰੀ ਇਰਮਾਨ ਖ਼ਾਨ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਹੈ ਕਿ ਪਾਕਿਸਤਾਨ ਨਾਲ ਉਸਾਰੂ ਗੱਲਬਾਤ ਲਈ ਭਾਰਤ ਤਿਆਰ ਹੈ। ਜਾਣਕਾਰੀ ਮੁਤਾਬਕ ਮੋਦੀ ਨੇ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਸ਼ਾਂਤੀਪੂਰਨ ਗੁਆਂਢੀ ਰਿਸ਼ਤਿਆਂ ਲਈ ਵਚਨਬੱਧ ਹੈ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਅੱਤਵਾਦ ਤੋਂ ਮੁਕਤ ਦੱਖਣੀ ਏਸ਼ੀਆ ਲਈ ਕੰਮ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਇਮਰਾਨ ਖਾਨ ਨੂੰ ਭੇਜੇ ਪੱਤਰ ਕਿਹਾ ਹੈ ਕਿ ਭਾਰਤ-ਪਾਕਿਸਤਾਨ ਨਾਲ ਉਸਾਰੂ ਅਤੇ ਸਾਰਥਿਕ ਗੱਲਬਾਤ ਕਰਨ ਦੀ ਦੁਆ ਕਰਦਾ ਹਾਂ। ਇਮਰਾਨ ਖ਼ਾਨ ਨੇ ਲੰਘੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ੨੨ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਨਾਭਾ ਦੇ ਨਗਰ ਕੌਂਸਲਰ ਬਬਲੂ ਖੋਰਾ ਦੇ ੫੫ ਸਾਲਾ ਸਹੁਰਾ ਜਸਮੇਲ ਸਿੰਘ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫ਼ੋਰਡ 'ਚ ਆਪਣੇ ਹੀ ਘਰ 'ਚ ਹੋਏ ਇੱਕ ਜ਼ਬਰਦਸਤ ਧਮਾਕੇ ਦੌਰਾਨ ਮਾਰੇ ਗਏ ਹਨ। ਜਸਮੇਲ ਸਿੰਘ ਵੀ ਨਾਭਾ ਦੇ ਹੀ ਜੰਮਪਲ਼ ਹਨ। ਇਹ ਘਟਨਾ ਵੀਰਵਾਰ ਸ਼ਾਮ ਦੀ ਹੈ ਪਰ ਇਸ ਬਾਰੇ ਰਿਪੋਰਟ ਰਤਾ ਪੱਛੜ ਕੇ ਮਿਲ ਸਕੀ ਹੈ। ਇਹ ਪਰਿਵਾਰ ਪਿਛਲੇ ੩੦ ਵਰ੍ਹਿਆਂ ਤੋਂ ਕੈਨੇਡਾ 'ਚ ਸੈਟਲ ਹੈ ਤੇ ਸਾਰੇ ਪਰਿਵਾਰਕ ਮੈਂਬਰ ਜਸਮੇਲ ਸਿੰਘ ਦੀ ਛੋਟੀ ਭੈਦ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਇਹ ਵਿਆਹ ਆਉਂਦੀ ੧੮ ਅਗਸਤ ਨੂੰ ਹੋਣਾ ਤੈਅ ਹੋਇਆ ਸੀ। ਘਰ ਅੰਦਰ ਹੋਏ ਧਮਾਕੇ 'ਚ ਉੱਥੇ ਮੌਜੂਦ ਛੇ ਹੋਰ ਬਾਲਗ਼

Typing Box

Typed Word 10:00
Copyright©punjabexamportal 2018