Reference Text

Time Left10:00
ਓਲੰਪਿਕ ਕਾਂਸੀ ਤਮਗਾ ਜੇਤੂ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ੧੮ਵੇਂ ਏਸ਼ੀਆਈ ਖੇਡਾਂ 'ਚ ਸੋਮਵਾਰ ਨੂੰ ਮਹਿਲਾਵਾਂ ਦੇ ੬੨ ਕਿ.ਗ੍ਰਾ ਫ੍ਰੀ-ਸਟਾਈਲ ਭਾਰ ਵਰਗ 'ਚ ਇਕ ਪਾਸੜ ਜਿੱਤ ਦੇ ਨਾਲ ਕੁਆਰਟਰ-ਫਾਇਲ 'ਚ ਪ੍ਰਵੇਸ਼ ਕਰ ਲਿਆ। ਸਾਕਸ਼ੀ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਪ੍ਰੀ-ਕੁਆਰਟਰ-ਫਾਈਨਲ ਮੁਕਾਬਲੇ 'ਚ ਥਾਈਲੈਂਡ ਦੀ ਸਲੀਨੀ ਸ਼੍ਰੀਸੋਮਬਾਤ ਨੂੰ ਤਕਨੀਕੀ ਸ਼੍ਰੇਸ਼ਠਤਾ ਦੇ ਆਧਾਰ 'ਤੇ ੧੦-੦ ਨਾਲ ਹਰਾਇਆ। ਭਾਰਤੀ ਪਹਿਲਵਾਨ ਨੇ ਪਹਿਲੇ ਰਾਊਂਡ 'ਚ ਹੀ ੧੦ ਅੰਕਾਂ ਦੀ ਬੜ੍ਹਤ ਲੈ ਕੇ ਮੈਚ ਨੂੰ ਸਿਰਫ ਮਿੰਟ ੫੪ ਸਕਿੰਟ 'ਚ ਖਤਮ ਕਰ ਦਿੱਤਾ। ਸਾਕਸ਼ੀ ਦਾ ਕੁਆਰਟਰ-ਫਾਈਨਲ 'ਚ ਹੁਣ ਕਜਾਕਿਸਤਾਨ ਦੀ ਆਯੁਲਿਮ ਕਸਾਈਮੋਵਾ ਨਾਲ ਮੁਕਾਬਲਾ ਹੋਵੇਗਾ। ਭਾਰਤੀ ਮਹਿਲਾ ਬਾਸਕਿਟਬਾਲ ਟੀਮ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਦੋਹਰਾਉਂਦੇ ਹੋਏ ੧੮ਵੇਂ ਏਸ਼ੀਆਈ ਖੇਡਾਂ 'ਚ ਸੋਮਵਾਰ ਨੂੰ ਲਗਾਤਾਰ ਆਪਣੀ ਤੀਜੀ ਹਾਰ ਦਰਜ ਕੀਤੀ ਜਿੱਥੇ ਉਸ ਨੂੰ ਸੰਯੁਕਤ ਕੋਰੀਆ ਟੀਮ ਨੇ ੧੦੫-੫੪ ਨਾਲ ਹਰਾ ਦਿੱਤਾ। ਏਸ਼ੀਆਡ 'ਚ ਮਹਿਲਾ ਬਾਸਕਿਟਬਾਲ ਗੁਣਾ ਮੁਕਾਬਲੇ 'ਚ ਭਾਰਤੀ ਟੀਮ ਨੂੰ ਹੁਣ ਤੱਕ ਆਪਣੇ ਤਿਨਾਂ ਮੈਚਾਂ 'ਚ ਹਾਰ ਝਲਣੀ ਪਈ ਹੈ। ਉਸ ਨੂੰ ਇਸ ਤੋਂ ਪਹਿਲਾਂ ਚੀਨੀ ਤਾਈਪੇ ਨੇ ੬੧-੮੪ ਅਤੇ ਕਜਾਕਿਸਤਾਨ ਨੇ ੬੧-੭੯ ਨਾਲ ਹਰਾਇਆ ਸੀ। ਇਹ ਸੰਯੁਕਤ ਕੋਰੀਆ ਦੀ ਤਿਨ ਮੈਚਾਂ 'ਚ ਦੂਜੀ ਜਿੱਤ ਹੈ। ਕੋਰੀਆ ਖਿਲਾਫ ਭਾਰਤੀ ਟੀਮ ਸ਼ੁਰੂਆਤ ਤੋਂ ਹੀ ਕਮਜ਼ੋਰ ਸਾਬਤ ਹੋਈ ਅਤੇ ਪਹਿਲੇ ਕੁਆਰਟਰ 'ਚ ਉਸ ਨੂੰ ੧੨-੨੨ ਨਾਲ ਹਾਰ ਮਿਲੀ। ਦੂਜੇ ਕੁਆਰਟਰ 'ਚ ਉਸ ਨੇ ਹੋਰ ਖਰਾਬ ਖੇਡ ਦਿਖਾਇਆ ਅਤੇ ਉਹ ੧੦-੨੭ ਨਾਲ ਹਾਰ ਗਈ ਜਦਕਿ ਬਾਕੀ ਕੁਆਰਟਰ 'ਚ ਉਹ ੧੭-੨੫, ੧੫-੩੦ ਨਾਲ ਮੁਕਾਬਲਾ ਗੁਆ ਬੈਠੀ। ਭਾਰਤ ਲਈ ਮਧੂ ਕੁਮਾਰੀ ਨੇ ਸਭ ਤੋਂ ਜ਼ਿਆਦਾ ੧੪ ਅੰਕ ਬਟੋਰੇ ਜਦਕਿ ਜੀਨਾ ਸਕਾਰੀਆ ਨੇ ਲਗਾਤਾਰ ਦੂਜੇ ਦਿਨ ਚੰਗਾ ਪ੍ਰਦਰਸ਼ਨ ਕਰ ੧੧ ਅੰਤ ਜੋੜੇ। ਤਾਈਪੇ ਦੀ ਟੀਮ ਫਿਲਹਾਲ ਪੂਲ 'ਚ ਸਾਰੇ ਤਿਨ ਮੈਚ ਜਿੱਤ ਕੇ ਸਿਖਰ 'ਤੇ ਹੈ ਜਦਕਿ ਸੰਯੁਕਤ ਕੋਰੀਆ ਦੂਜੇ ਅਤੇ ਕਜਾਕਿਸਤਾਨ ਤੀਜੇ ਸਥਾਨ 'ਤੇ ਹੈ। ਭਾਰਤ ਪੂਲ 'ਚ ਚੌਥੇ ਅਤੇ ਇੰਡੋਨੇਸ਼ੀਆ ਪੰਜਵੇਂ ਸਥਾਨ 'ਤੇ ਹੈ। ਪੂਲ 'ਚ ਜਾਪਾਨ ਨੇ ਤਿਨ ਮੈਚਾਂ 'ਚ ਦੋ ਮੈਚ ਜਿੱਤੇ ਹਨ ਜਦਕਿ ਚੀਨ ਨੇ ਦੋ ਮੈਚਾਂ ਖੇਡੇ ਹਨ ਅਤੇ ਦੋਵਾਂ 'ਚ ਜਿੱਤ ਦਰਜ ਕੀਤੀ ਹੈ। ਦਿੱਲੀ ਹਾਈ ਕੋਰਟ ਨੇ ਭਾਰਤੀ ਐਮੇਚਿਓਰ ਕਬੱਡੀ ਮਹਾਸੰਘ ਦੀਆਂ ਚੋਣਾਂ ਨੂੰ ਨਾਜਾਇਜ਼ ਐਲਾਨ ਕਰ ਕੇ ਕਬੱਡੀ ਮਹਾਸੰਘਾਂ ਦੇ ਮਾਮਲਿਆਂ ਨੂੰ ਦੇਖਣ ਲਈ ਅਧਿਕਾਰੀ ਨਿਯੁਕਤ ਕਰ ਦਿੱਤਾ ਹੈ। ਦਿੱਲੀ ਹਾਈ ਕੋਰਟ ਨੇ ਆਪਣੇ ਫੈਸਲੇ 'ਚ ਜਨਾਰਦਨ ਸਿੰਘ ਗਹਿਲੋਤ ਤੇ ਉਸ ਦੀ ਪਤਨੀ ਮੁਦੂਲਾ ਭਦੌਰੀਆ ਦੇ ਕ੍ਰਮਵਾਰ ਕਬੱਡੀ ਮਹਾਸੰਘ ਦੇ ਲਾਈਫ ਟਾਈਮ ਮੁਖੀ ਤੇ ਮੁਖੀ ਦੇ ਰੂਪ ਵਿਚ ਚੋਣ ਨੂੰ ਨਾਜਾਇਜ਼ ਐਲਾਨ ਦਿੱਤਾ ਹੈ। ਅਦਾਲਤ ਨੇ ਇਸ ਦੇ ਨਾਲ ਹੀ ਕਬੱਡੀ ਮਹਾਸੰਘ ਦੇ ਸੰਵਿਧਾਨ 'ਚ ਸੋਧ ਨੂੰ ਵੀ ਨਾਜਾਇਜ਼ ਕਰਾਰ ਦਿੱਤਾ ਹੈ। ਓਲੰਪਿਕ ਕਾਂਸੀ ਤਮਗਾ ਜੇਤੂ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ੧੮ਵੇਂ ਏਸ਼ੀਆਈ ਖੇਡਾਂ 'ਚ ਸੋਮਵਾਰ ਨੂੰ ਮਹਿਲਾਵਾਂ ਦੇ ੬੨ ਕਿ.ਗ੍ਰਾ ਫ੍ਰੀ-ਸਟਾਈਲ ਭਾਰ ਵਰਗ 'ਚ ਇਕ ਪਾਸੜ ਜਿੱਤ ਦੇ ਨਾਲ ਕੁਆਰਟਰ-ਫਾਇਲ 'ਚ ਪ੍ਰਵੇਸ਼ ਕਰ ਲਿਆ। ਸਾਕਸ਼ੀ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਪ੍ਰੀ-ਕੁਆਰਟਰ-ਫਾਈਨਲ ਮੁਕਾਬਲੇ 'ਚ ਥਾਈਲੈਂਡ ਦੀ ਸਲੀਨੀ ਸ਼੍ਰੀਸੋਮਬਾਤ ਨੂੰ ਤਕਨੀਕੀ ਸ਼੍ਰੇਸ਼ਠਤਾ ਦੇ ਆਧਾਰ 'ਤੇ ੧੦-੦ ਨਾਲ ਹਰਾਇਆ। ਭਾਰਤੀ ਪਹਿਲਵਾਨ ਨੇ ਪਹਿਲੇ ਰਾਊਂਡ 'ਚ ਹੀ ੧੦ ਅੰਕਾਂ ਦੀ ਬੜ੍ਹਤ ਲੈ ਕੇ ਮੈਚ

Typing Box

Typed Word 10:00
Copyright©punjabexamportal 2018