Reference Text

Time Left10:00
ਪ੍ਰਾਚੀਨ ਕਾਲ ਵਿੱਚ ਜਦੋਂ ਛਾਪੇਖਾਨੇ ਨਹੀਂ ਸਨ ਤਾਂ ਪੁਸਤਕਾਂ ਹੱਥਾਂ ਨਾਲ ਲਿਖੀਆ ਜਾਂਦੀਆਂ ਸਨ। ਇਸ ਲਈ ਪੁਸਤਕਾਂ ਆਮ ਹੱਥਾਂ ਤਕ ਨਹੀਂ ਪੁੱਜਦੀਆਂ ਸਨ। ਉਸ ਸਮੇ ਸਾਰਾ ਗਿਆਨ ਅਧਿਆਪਕਾਂ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਜ਼ਬਾਨੀ ਯਾਦ ਕਰਨਾ ਪੈਂਦਾ ਸੀ। ਪਰ ਹੁਣ ਸਮਾਂ ਬਦਲ ਗਿਆ ਹੈ। ਵਿਗਿਆਨ ਦੀ ਉੱਨਤੀ ਨਾਲ ਛਾਪੇਖਾਨਿਆਂ ਦੀ ਗਿਣਤੀ ਵੱਧ ਗਈ ਹੈ ਅਤੇ ਪੁਸਤਕਾਂ ਆਮ ਹੋ ਗਈਆਂ ਹਨ। ਇਸ ਤੋਂ ਇਲਾਵਾ ਮਨੁੱਖ ਨੇ ਗਿਆਨ ਅਤੇ ਵਿਗਿਆਨ ਦੀ ਪ੍ਰਾਪਤੀ ਵਿੱਚ ਵੀ ਕਾਫ਼ੀ ਤਰੱਕੀ ਕੀਤੀ ਹੈ। ਅੱਜ-ਕੱਲ੍ਹ ਗਿਆਨ ਦੀਆਂ ਕਈ ਸ਼ਾਖ਼ਾਂ ਹੋ ਗਈਆਂ ਹਨ ਅਤੇ ਹਰੇਕ ਸ਼ਾਖ਼ ਉੱਤੇ ਸੈਂਕੜੇ ਤੇ ਹਜ਼ਾਰਾਂ ਪੁਸਤਕਾਂ ਮਿਲਦੀਆਂ ਹਨ। ਗਿਆਨ ਜਾਂ ਵਿਗਿਆਨ ਦੀ ਕਿਸੇ ਇਕ ਸ਼ਾਖ਼ ਦਾ ਅਧਿਐਨ ਕਰਨ ਵਾਲਾ ਵਿਅਕਤੀ ਸਾਰੀਆਂ ਪੁਸਤਕਾਂ ਖ਼ਰੀਦ ਕੇ ਨਹੀਂ ਪੜ੍ਹ ਸਕਦਾ। ਇਸ ਲਈ ਉਸ ਨੂੰ ਪੁਸਤਕਾਲਿਆਂ ਦੀ ਸਹਾਇਤਾ ਲੈਣੀ ਪੈਂਦੀ ਹੈ। ਪੁਸਤਕਾਲਾਂ ਸਮਾਜ-ਸਿੱਖਿਆ ਦਾ ਇਕ ਪ੍ਰਮੁੱਖ ਸਾਧਨ ਹੈ। ਪਿੰਡਾ ਵਿੱਚ ਛੋਟੇ ਛੋਟੇ ਪੁਸਤਕਾਲਿਆਂ ਦੀ ਬਹੁਤ ਲੋੜ ਹੈ। ਇਨ੍ਹਾਂ ਪੁਸਤਕਾਲਿਆਂ ਵਿੱਚ ਪੇਂਡੂ ਲੋਕਾਂ ਦੀ ਅਗਵਾਈ ਲਈ ਸਰਲ ਭਾਸ਼ਾ ਵਿੱਚ ਲਿਖੀਆਂ ਹੋਈਆਂ ਪੁਸਤਕਾਂ ਹੋਣੀਆਂ ਚਾਹੀਦੀਆਂ ਹਨ। ਭਾਰਤ ਵਿੱਚ ਬਹੁਤ ਸਾਰੇ ਪ੍ਰਾਇਮਰੀ-ਪਾਸ ਵਿਅਕਤੀ ਕੁਝ ਸਾਲਾਂ ਮਗਰੋਂ ਪਹਿਲਾਂ ਪੜ੍ਹਿਆ-ਲਿਖਿਆ ਵੀ ਭੁੱਲ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਅਜਿਹੇ ਮੌਕੇ ’ਤੇ ਅਜਿਹੀਆਂ ਪੁਸਤਕਾਂ ਨਹੀਂ ਮਿਲਦੀਆਂ ਜਿਨ੍ਹਾਂ ਦੀ ਸਹਾਇਤਾ ਨਾਲ ਉਹ ਆਪਣਾ ਪੂਰਵ-ਗਿਆਨ ਵੀ ਕਾਇਮ ਰੱਖ ਸਕਣ। ਪੁਸਤਕਾਲਿਆਂ ਤੋਂ ਲਾਭ ਉਠਾਉਣਾ ਇਕ ਆਦਤ ਦੀ ਗੱਲ ਹੈ। ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਕਈ ਪੜ੍ਹੇ-ਲਿਖੇ ਲੋਕਾਂ ਵਿੱਚ ਵੀ ਇਹ ਆਦਤ ਨਹੀਂ ਹੁੰਦੀ। ਇਸ ਦਾ ਕਾਰਨ ਇਹ ਹੈ ਕਿ ਸਕੂਲ ਜਾਂ ਕਾਲਜ ਵਿੱਚ ਪੜ੍ਹਦੇ ਸਮੇਂ ਉਨ੍ਹਾਂ ਨੇ ਪੁਸਤਕਾਲਿਆਂ ਤੋਂ ਲਾਭ ਉਠਾਉਣਾ ਨਹੀਂ ਸਿੱਖਿਆ ਹੁੰਦਾ। ਇਸ ਲਈ ਉਨ੍ਹਾਂ ਨੂੰ ਸਾਰੀ ਉਮਰ ਪੁਸਤਕਾਲਿਆਂ ਵਿੱਚ ਜਾਣ ’ਤੇ ਉਨ੍ਹਾਂ ਤੋਂ ਪੂਰਾ ਲਾਭ ਉਠਾਉਣ ਤੋਂ ਝਿਜ਼ਕ ਰਹਿੰਦੀ ਹੈ। ਅਜਿਹੇ ਲੋਕ ਨਵੇਂ ਗਿਆਨ ਅਤੇ ਨਵੀਆਂ ਕਾਢਾਂ ਸੰਬੰਧੀ ਪੂਰੀ ਜਾਣਕਾਰੀ ਪ੍ਰਾਪਤ ਕਨਹੀਂ ਕਰ ਸਕਦੇ ਤੇ ਕੁਝ ਸਾਲਾਂ ਮਗਰੋਂ ਸਕੂਲ ਤੇ ਕਾਲਜਾਂ ਵਿੱਚ ਪੜ੍ਹਿਆਂ ਹੋਇਆ ਵੀ ਭੁੱਲ ਜਾਂਦੇ ਹਨ। ਇਸ ਤਰ੍ਹਾਂ ਦੀ ਅਣਗਹਿਲੀ ਉਸ ਵਿਅਕਤੀ ਅਤੇ ਸਮੁੱਚੇ ਦੇਸ਼ ਲਈ ਵੀ ਹਾਨੀਕਾਰਕ ਹੈ। ਇਸ ਗੱਲ ਨੂੰ ਤਾਂ ਹਰ ਕੋਈ ਜਾਣਦਾ ਹੈ ਕਿ ਇਹ ਕਲਾ ਸਕੂਲ ਜਾਂ ਕਾਲਜ ਛੱਡਣ ਤੋਂ ਮਗਰੋਂ ਵੀ ਪੁਸਤਕਾਲਿਆਂ ਤੋਂ ਪੂਰਾ ਪੂਰਾ ਲਾਭ ਪ੍ਰਾਪਤ ਕਰਨ ਲਈ ਕੰਮ ਆਉਂਦੀ ਹੈ। “ਜਿਹੜੇ ਲੋਕ ਵਕਤ ਦੀ ਕਮੀ ਕਾਰਨ ਪੁਸਤਕਾਂ ਨਹੀੰ ਪੜ੍ਹ ਸਕਦੇ, ਉਨ੍ਹਾਂ ਨੂੰ ਵਖੋ ਵੱਖ ਵਿਸ਼ਿਆ ਤੇ ਮਾਸਿਕ, ਦੋ ਮਾਸਿਕ ਜਾਂ ਵਾਰਸ਼ਿਕ ਪੱਤਰਕਾਵਾਂ ਆਦਿ ਨੂੰ ਜ਼ਰੂਰ ਪੜ੍ਹਦੇ ਰਹਿਣਾ ਚਾਹੀਦਾ ਹੈ।” ਪ੍ਰਾਚੀਨ ਕਾਲ ਵਿੱਚ ਜਦੋਂ ਛਾਪੇਖਾਨੇ ਨਹੀਂ ਸਨ ਤਾਂ ਪੁਸਤਕਾਂ ਹੱਥਾਂ ਨਾਲ ਲਿਖੀਆ ਜਾਂਦੀਆਂ ਸਨ। ਇਸ ਲਈ ਪੁਸਤਕਾਂ ਆਮ ਹੱਥਾਂ ਤਕ ਨਹੀਂ ਪੁੱਜਦੀਆਂ ਸਨ। ਉਸ ਸਮੇ ਸਾਰਾ ਗਿਆਨ ਅਧਿਆਪਕਾਂ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਜ਼ਬਾਨੀ ਯਾਦ ਕਰਨਾ ਪੈਂਦਾ ਸੀ। ਪਰ ਹੁਣ ਸਮਾਂ ਬਦਲ ਗਿਆ ਹੈ। ਵਿਗਿਆਨ ਦੀ ਉੱਨਤੀ ਨਾਲ ਛਾਪੇਖਾਨਿਆਂ ਦੀ ਗਿਣਤੀ ਵੱਧ ਗਈ ਹੈ ਅਤੇ ਪੁਸਤਕਾਂ ਆਮ ਹੋ ਗਈਆਂ ਹਨ। ਇਸ ਤੋਂ ਇਲਾਵਾ ਮਨੁੱਖ ਨੇ ਗਿਆਨ ਅਤੇ ਵਿਗਿਆਨ ਦੀ ਪ੍ਰਾਪਤੀ ਵਿੱਚ ਵੀ ਕਾਫ਼ੀ ਤਰੱਕੀ ਕੀਤੀ ਹੈ। ਅੱਜ-ਕੱਲ੍ਹ ਗਿਆਨ ਦੀਆਂ ਕਈ ਸ਼ਾਖ਼ਾਂ ਹੋ ਗਈਆਂ ਹਨ ਅਤੇ ਹਰੇਕ ਸ਼ਾਖ਼ ਉੱਤੇ

Typing Box

Typed Word 10:00
Copyright©punjabexamportal 2018