Reference Text
Time Left10:00
1905
ਵਿੱਚ
ਹੀ
‘ਵੰਦੇ
ਮਾਤਰਮ
ਸੰਪਰਦਾ’
ਦਾ
ਗਠਨ
ਕੀਤਾ
ਗਿਆ।
ਇਸੇ
ਦੌਰਾਨ
ਹੀ
‘ਸਵਦੇਸ਼
ਸੇਵਕ
ਸੰਪਰਦਾ’
ਦੀਆਂ
ਟੋਲੀਆਂ
ਇਸ
ਗੀਤ
ਨੂੰ
ਪਿੰਡਾਂ
ਵਿੱਚ
ਘੁੰਮ-ਫਿਰ
ਕੇ
ਗਾਉਣ
ਲੱਗੀਆਂ।
ਅਕਤੂਬਰ
1905
ਵਿੱਚ
ਰੱਖਡ਼ੀ
’ਤੇ
ਰਬਿੰਦਰ
ਨਾਥ
ਟੈਗੋਰ
ਦੀ
ਅਗਵਾਈ
ਵਿੱਚ
ਜੋ
ਜਲੂਸ
ਨਿਕਲਿਆ,
ਉਸ
ਵਿੱਚ
ਇਹ
ਗੀਤ
ਗਾਇਆ
ਗਿਆ,
ਜਿਸ
ਨਾਲ
ਇਸ
ਦੀ
ਪ੍ਰਸਿੱਧੀ
ਵਿੱਚ
ਢੇਰ
ਵਾਧਾ
ਹੋਇਆ।
ਟੈਗੋਰ
ਨੇ
1880
ਵਿੱਚ
ਹੀ
ਇਸ
ਗੀਤ
ਦੀ
ਤਰਜ
ਬਣਾਈ
ਸੀ,
ਜੋ
ਬੰਕਿਮ
ਚੰਦਰ
ਦੀ
ਹਾਜ਼ਰੀ
ਵਿੱਚ
ਗਾਈ
ਗਈ।
1905
ਵਿੱਚ
ਜਦੋਂ
ਕਾਂਗਰਸ
ਦੀ
ਬਨਾਰਸ
ਕਾਨਫਰੰਸ
ਹੋਈ
ਤਾਂ
ਇਸ
ਗੀਤ
ਨੂੰ
ਗੋਖਲੇ
ਦੀ
ਸਿਫ਼ਾਰਸ਼
’ਤੇ
ਟੈਗੋਰ
ਦੀ
ਭਤੀਜੀ
ਸਰਲਾ
ਦੇਵੀ
ਚੌਧਰਾਣੀ
ਨੇ
ਗਾਇਆ
ਤਾਂ
ਉਸ
ਨੇ
ਅੰਤਲੇ
ਸ਼ਬਦਾਂ
ਵਿੱਚੋਂ
ਸੱਤ
ਕਰੋੜ
ਭਾਰਤੀ
ਹਟਾ
ਕੇ
ਤੀਹ
ਕਰੋੜ
ਕਰ
ਦਿੱਤਾ,
ਜਿਸ
ਨਾਲ
ਸਾਰਾ
ਭਾਰਤ
ਇਸ
ਗੀਤ
ਦੇ
ਘੇਰੇ
ਵਿੱਚ
ਆ
ਗਿਆ,
ਜਦੋਂਕਿ
ਬੰਕਿਮ
ਚੰਦਰ
ਨੇ
ਇਸ
ਨੂੰ
ਸਿਰਫ਼
ਬੰਗਾਲ
ਪ੍ਰੈਜ਼ੀਡੈਂਸੀ
ਤੱਕ
ਹੀ
ਸੀਮਤ
ਰੱਖਿਆ
ਸੀ।
1906
ਵਿੱਚ
ਪੈਥਾਫੋਨ
ਨਾਮੀ
ਗ੍ਰਾਮੋਫੋਨ
ਕੰਪਨੀ
ਨੇ
‘ਵੰਦੇ
ਮਾਤਰਮ’
ਦਾ
ਰਿਕਾਰਡ
ਕੱਢਿਆ,
ਜਿਸ
’ਤੇ
ਸਰਕਾਰ
ਨੇ
ਪਾਬੰਦੀ
ਲਾ
ਦਿੱਤੀ।
1906
ਵਿੱਚ
ਹੀ
ਟੈਗੋਰ
ਦੇ
ਭਤੀਜੇ
ਅਵਨੇਂਦਰ
ਨਾਥ
ਟੈਗੋਰ
ਵੱਲੋਂ
ਭਾਰਤ
ਮਾਤਾ
ਦਾ
ਚਿੱਤਰ
ਬਣਾਇਆ
ਗਿਆ,
ਜਿਸ
ਦੇ
ਵੱਖ-ਵੱਖ
ਹੱਥਾਂ
ਵਿੱਚ
ਖਾਣ-ਪੀਣ
ਵਾਲੀਆਂ
ਚੀਜ਼ਾਂ
ਦਿਖਾਈਆਂ
ਗਈਆਂ
ਸਨ।
ਬਾਅਦ
ਵਿੱਚ
ਕਿਸੇ
ਨੇ
ਇਸ
ਦੇ
ਇਕ
ਹੱਥ
ਵਿੱਚ
ਤਲਵਾਰ
ਵੀ
ਫੜਾ
ਦਿੱਤੀ
ਸੀ।
ਬੁੱਤ
ਪੂਜ
ਬੰਗਾਲੀ
ਭਾਈਚਾਰੇ
ਨੇ
ਦੁਰਗਾ
ਮਾਤਾ
ਨੂੰ
ਭਾਰਤ
ਮਾਤਾ
ਦੇ
ਰੂਪ
ਵਿੱਚ
ਬਦਲ
ਲਿਆ।
ਉਦੋਂ
ਤੋਂ
ਹੀ
‘ਵੰਦੇ
ਮਾਤਰਮ’
ਅਤੇ
‘ਭਾਰਤ
ਮਾਤਾ’
ਦਾ
ਸੰਕਲਪ
ਅੰਤਰ-ਸਬੰਧਤ
ਹੋ
ਗਏ
ਹਨ।
ਵੱਖ-ਵੱਖ
ਭਾਸ਼ਾਵਾਂ
ਵਿੱਚ
ਅਨੁਵਾਦ
ਹੋਣ
ਕਰ
ਕੇ
1920
ਤੱਕ
‘ਵੰਦੇ
ਮਾਤਰਮ’
ਰਾਸ਼ਟਰੀ
ਗੀਤ
ਵਜੋਂ
ਸਥਾਪਿਤ
ਹੋ
ਗਿਆ
ਸੀ।
ਪੰਜਾਬੀ
ਵਿੱਚ
ਇਸ
ਦਾ
ਅਨੁਵਾਦ
ਮੁਨਸ਼ਾ
ਸਿੰਘ
ਦੁਖੀ
ਨੇ
ਕੀਤਾ
ਸੀ,
ਜੋ
1927
ਦੇ
‘ਫੁਲਵਾੜੀ’
ਵਿੱਚ
ਛਪਿਆ,
ਪਰ
ਸ਼ੁਰੂ
ਤੋਂ
ਹੀ
‘ਵੰਦੇ
ਮਾਤਰਮ’
ਦਾ
ਨਾਅਰਾ
ਮੁਸਲਮਾਨਾਂ
ਤੇ
ਹਿੰਦੂ
ਰਾਸ਼ਟਰਵਾਦੀਆਂ
ਦਰਮਿਆਨ
ਟਕਰਾਅ
ਦਾ
ਕਾਰਨ
ਬਣ
ਗਿਆ
ਸੀ।
1906
ਵਿੱਚ
ਪੂਰਬੀ
ਬੰਗਾਲ
ਦੇ
ਬਾਰੀਸਾਲ
ਜ਼ਿਲ੍ਹੇ
ਵਿੱਚ
ਉਸ
ਵਕਤ
ਝੜਪਾਂ
ਹੋਈਆਂ,
ਜਦੋਂ
ਕੁਝ
ਹਿੰਦੂਆਂ
ਨੇ
ਮਸਜਿਦ
ਅੱਗੇ
ਖੜ੍ਹ
ਕੇ
‘ਵੰਦੇ
ਮਾਤਰਮ’
ਦੇ
ਨਾਅਰੇ
ਲਾਏ।
30
ਦਸੰਬਰ
1908
ਨੂੰ
ਜਦੋਂ
ਅੰਮ੍ਰਿਤਸਰ
ਵਿੱਚ
ਆਲ
ਇੰਡੀਆ
ਮੁਸਲਮ
ਲੀਗ
ਦਾ
ਸਮਾਗਮ
ਹੋਇਆ
ਤਾਂ
ਆਪਣੇ
ਪ੍ਰਧਾਨਗੀ
ਭਾਸ਼ਣ
ਵਿੱਚ
ਸਈਅਦ
ਅਲੀ
ਇਮਾਮ
ਨੇ
‘ਵੰਦੇ
ਮਾਤਰਮ’
ਨੂੰ
ਹਿੰਦੂ
ਰਾਸ਼ਟਰਵਾਦ
ਦੇ
ਚਿੰਨ੍ਹ
ਦੱਸਿਆ।
ਮੁਹੰਮਦ
ਅਲੀ
ਜਿਨਾਹ
ਤੇ
ਹੋਰ
ਮੁਸਲਮ
ਆਗੂਆਂ
ਨੇ
‘ਵੰਦੇ
ਮਾਤਰਮ’
ਨਾਅਰੇ
ਦਾ
ਵਿਰੋਧ
ਕੀਤਾ।
1937
ਵਿੱਚ
ਜਦੋਂ
ਮੱਧ
ਪ੍ਰਦੇਸ਼
ਵਿੱਚ
ਕਾਂਗਰਸ
ਦੀ
ਸਰਕਾਰ
ਬਣੀ
ਤਾਂ
‘ਵਿਦਿਆ
ਮੰਦਰ’
ਦੇ
ਨਾਂ
’ਤੇ
ਜੋ
ਸਕੂਲ
ਖੋਲ੍ਹੇ
ਗਏ,
ਉਨ੍ਹਾਂ
ਵਿੱਚ
‘ਵੰਦੇ
ਮਾਤਰਮ’
ਗੀਤ
ਗਾਉਣ
ਲਈ
ੳੁਤਸ਼ਾਹਿਤ
ਕੀਤਾ
ਗਿਆ,
ਪਰ
ਜਿਨਾਹ
ਨੇ
ਇਸ
ਦਾ
ਕਰੜਾ
ਵਿਰੋਧ
ਕੀਤਾ।
ਸਿੱਟੇ
ਵਜੋਂ
ਕਾਂਗਰਸ
ਨੇ
1937
ਵਿੱਚ
ਪੰਡਿਤ
ਜਵਾਹਰ
ਲਾਲ
ਨਹਿਰੂ
ਦੀ
ਅਗਵਾਈ
ਹੇਠ
ਇਕ
ਕਮੇਟੀ
ਬਣਾੲੀ
ਤਾਂ
ਕਮੇਟੀ
ਨੇ
ਇਸ
ਗੀਤ
ਦੇ
ਬੁੱਤ
ਪਰਸਤੀ
ਵਾਲੇ
ਹਿੱਸੇ
ਛਾਂਟ
ਕੇ
ਸੰਪਾਦਿਤ
ਹਿੱਸੇ
ਨੂੰ
ਰਾਸ਼ਟਰੀ
ਗੀਤ
ਵਜੋਂ
ਪ੍ਰਵਾਨ
ਕਰ
ਲਿਆ।
ਨਹਿਰੂ
ਨੇ
20
ਅਕਤੂਬਰ
1937
ਨੂੰ
ਕਾਂਗਰਸ
ਕਾਰਜਕਾਰਨੀ
ਦੀ
ਮੀਟਿੰਗ
ਤੋਂ
ਛੇ
ਦਿਨ
ਪਹਿਲਾਂ
‘ਅਨੰਦ
ਮੱਠ’
ਦਾ
ਅੰਗਰੇਜ਼ੀ
ਅਨੁਵਾਦ
ਪੜ੍ਹ
ਕੇ
ਮਹਿਸੂਸ
ਕੀਤਾ